ਜਮਹੂਰੀ ਅਧਿਕਾਰ ਸਭਾ ਦੇ ਆਗੂਆਂ ਨੇ ਮੌਜੋ ਕਲਾਂ ਪਿੰਡ ਦੇ ਪੀਡ਼ਤ ਪਰਿਵਾਰ ਨੂੰ ਮਿਲੇ ਅਤੇ ਹਿਮਾਇਤ ਕਰਨ ਵਾਲੇ ਕਿਸਾਨੀ ਪਰਿਵਾਰ ਨੂੰ ਕੀਤਾ ਸਨਮਾਨਿਤ

Advertisement
Spread information

ਜਮਹੂਰੀ ਆਗੂਆਂ ਵਲੋਂ ਪਿੰਡ ਮੌਜੋ ਕਲਾਂ ਦੇ ਪੀੜਤ ਪਰਿਵਾਰ ਦੇ ਹਿਮਾਇਤੀ ਸਰਪੰਚ ਸਮੇਤ ਕਿਸਾਨ ਪਰਿਵਾਰਾਂ ਨੂੰ ਮਿਲ ਕੇ ਕੀਤਾ ਇਕਮੁੱਠਤਾ ਦਾ ਪ੍ਰਗਟਾਵਾ।

ਸਰਪੰਚ ਅਤੇ ਉਸਦੇ ਪਤੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਸਨਮਾਨਿਤ।

ਪ੍ਰਦੀਪ ਕਸਬਾ , ਮਾਨਸਾ , 30 ਦਸੰਬਰ  2021

 ਪਿੰਡ ਮੌਜੋ ਕਲਾਂ ਨੇੜੇ ਭੀਖੀ ਜਿਲ੍ਹਾ ਮਾਨਸਾ ਵਿਖੇ ਕੁਝ ਜਾਤ ਹੰਕਾਰ ਦੇ ਸ਼ਿਕਾਰ ਕਿਸਾਨ ਪਰਿਵਾਰਾਂ ਵਲੋਂ ਇਕ ਦਲਿਤ ਮਜਦੂਰ ਪਰਿਵਾਰ ਦੇ ਘਰ ਦੇ ਬਾਹਰ ਇੱਕ ਚੌਤਰਾ ਬਣਾ ਕੇ ਉਸ ਉਪਰ ਇਕ ਧਾਰਮਿਕ ਮੂਰਤੀ ਸਥਾਪਿਤ ਕਰਕੇ ਲੰਬੇ ਸਮੇਂ ਤੋਂ ਉਸ ਪਰਿਵਾਰ ਨੂੰ ਆਪਣੇ ਵੱਲ ਲਗਦੇ ਚੌੜੇ ਰਾਸਤੇ ਉਪਰ ਗੇਟ ਕੱਢਣ ਤੋਂ ਰੋਕਿਆ ਹੋਇਆ ਸੀ। ਵੱਖ ਵੱਖ ਮਜਦੂਰ ਜਥੇਬੰਦੀਆਂ, ਪਿੰਡ ਦੇ ਇਨਸਾਫ ਪਸੰਦ ਵਿਆਕਤੀਆਂ ਵਲੋਂ ਕੀਤੇ ਸੰਘਰਸ਼ ਅਤੇ ਕੋਸ਼ਿਸ਼ਾਂ ਸਦਕਾ 24 ਦਸੰਬਰ ਨੂੰ ਇਸ ਚੌਤਰੇ ਨੂੰ ਢਾਹ ਕੇ ਦਲਿਤ ਮਜਦੂਰ ਦੇ ਘਰ ਦਾ ਗੇਟ ਚੌੜੇ ਰਾਸਤੇ ਵੱਲ ਖੋਲ੍ਹ ਦਿੱਤਾ ਗਿਆ। ਜਿਸ ਵਿਚ ਪੰਜਾਬ ਦੀਆਂ ਲੋਕ ਪੱਖੀ ਮਜਦੂਰ, ਵਿਦਿਆਰਥੀ ਜਥੇਬੰਦੀਆਂ ਤੇ ਇਨਸਾਫ ਪਸੰਦ ਵਿਆਕਤੀਆਂ ਮੌਕੇ ਤੇ ਹਾਜ਼ਰ ਹੋ ਕੇ ਜਾਂ ਸ਼ੋਸ਼ਲ ਮੀਡੀਆ ਉਪਰ ਪੀੜਤ ਧਿਰ ਦੇ ਹੱਕ ਵਿਚ ਆਵਾਜ ਬੁਲੰਦ ਕਰਕੇ ਅਹਿਮ ਭੂਮਿਕਾ ਨਿਭਾਈ।

Advertisement

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਪੀੜਤ ਧਿਰ ਦੇ ਹੱਕ ਵਿਚ ਖੜ੍ਹ ਕੇ ਕਿਸਾਨਾਂ ਮਜਦੂਰਾਂ ਦੀ ਜਮਾਤੀ ਸਾਂਝ ਨੂੰ ਪੱਕਾ ਕੀਤਾ। ਪਿੰਡ ਦੀ ਸਰਪੰਚ ਰਾਜਦੀਪ ਕੌਰ, ਉਸ ਦੇ ਪਤੀ ਕੁਲਦੀਪ ਸਿੰਘ ਸਮੇਤ ਸਾਰੇ ਪਰਿਵਾਰ ਅਤੇ ਕੁਝ ਹੋਰ ਕਿਸਾਨ ਪਰਿਵਾਰਾਂ ਨੇ ਪੀੜਤ ਧਿਰ ਦੇ ਹੱਕ ਵਿਚ ਖੜ ਕੇ ਉਸ ਨੂੰ ਇਨਸਾਫ ਦਿਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ। ਆਪਣੀ ਹਾਰ ਤੋਂ ਬੁਖਲਾਏ ਜਾਤ ਹੰਕਾਰ ਵਿਚ ਗਰਸੇ ਪਰਿਵਾਰਾਂ ਨੇ ਪਿਛਲੇ ਦਿਨੀਂ ਸਰਪੰਚ ਦੇ ਪਰਿਵਾਰ ਸਮੇਤ ਪੀੜਤ ਧਿਰ ਦੇ ਹੱਕ ਵਿਚ ਆਏ ਕਿਸਾਨ ਪਰਿਵਾਰਾਂ ਦੇ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ।

ਅੱਜ ਸੰਗਰੂਰ ਤੋਂ ਜਮਹੂਰੀ ਜਥੇਬੰਦੀਆਂ ਦੀ ਟੀਮ ਨੇ ਮੌਜੋ ਕਲਾਂ ਦਾ ਦੌਰਾ ਕੀਤਾ। ਟੀਮ ਨੇ ਪੀੜਤ ਪਰਿਵਾਰ, ਸਰਪੰਚ ਦੇ ਪਰਿਵਾਰ ਸਮੇਤ ਪੀੜਤ ਧਿਰ ਦੇ ਹੱਕ ਵਿਚ ਆਏ ਕਿਸਾਨ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਨਾਲ਼ ਇਕਮੁੱਠਤਾ ਜਾਹਿਰ ਕੀਤੀ। ਸਰਪੰਚ ਰਾਜਦੀਪ ਕੌਰ ਅਤੇ ਉਸ ਦੇ ਪਤੀ ਕੁਲਦੀਪ ਸਿੰਘ ਨੂੰ ਸੰਤ ਕਬੀਰ ਜੀ ਦੀ ਫੋਟੋ ਭੇੰਟ ਕਰਕੇ ਸਨਮਾਨਿਤ ਕੀਤਾ। ਟੀਮ ਵਿਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਿਲ੍ਹਾ ਇਕਾਈ ਸੰਗਰੂਰ ਦੇ ਪ੍ਰਧਾਨ ਸਵਰਨਜੀਤ ਸਿੰਘ, ਵਿੱਤ ਸਕੱਤਰ ਮਨਧੀਰ ਸਿੰਘ, ਕਾਰਜਕਾਰੀ ਕਮੇਟੀ ਦੇ ਮੈਂਬਰ ਬਹਾਲ ਸਿੰਘ ਬੇਨੜਾ ਅਤੇ ਤਰਕਸ਼ੀਲ ਸੁਸਾਇਟੀ ਦੇ ਜੋਨ ਸੰਗਰੂਰ ਅਤੇ ਬਰਨਾਲਾ ਦੇ ਮੁੱਖੀ ਮਾਸਟਰ ਪਰਮ ਵੇਦ ਸ਼ਾਮਲ ਸਨ।

Advertisement
Advertisement
Advertisement
Advertisement
Advertisement
error: Content is protected !!