ਕੇਵਲ ਸਿੰਘ ਢਿੱਲੋਂ ਨੇ ਤਿੰਨ ਆਟੋਮੈਟਿਕ ਸਵੀਪਿੰਗ ਮਸ਼ੀਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਚੰਡੀਗੜ੍ਹ , ਦਿੱਲੀ ਵਰਗੇ ਸ਼ਹਿਰਾਂ ਵਾਂਗ ਬਰਨਾਲਾ ਸਹਿਰ ਦੀਆਂ ਗਲੀਆਂ ਵਿੱਚ ਵੀ ਮਸ਼ੀਨਾਂ ਨਾਲ ਹੋਵੇਗੀ ਸਾਫ਼ ਸਫ਼ਾਈ, ਸ਼ਹਿਰ ਦੀ ਸੁੰਦਰਤਾ ਵਿੱਚ ਹੋਵੇਗਾ ਵਾਧਾ – ਕੇਵਲ ਸਿੰਘ ਢਿੱਲੋਂ
ਪਰਦੀਪ ਕਸਬਾ ਬਰਨਾਲਾ , 21 ਦਸੰਬਰ 2021
ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਬਰਨਾਲਾ ਸ਼ਹਿਰ ਦਿਨੋਂ ਦਿਨ ਤਰੱਕੀ ਤੇ ਵਿਕਾਸ ਦੀਆਂ ਮੰਜਿ਼ਲਾਂ ਨੂੰ ਛੋਹ ਰਿਹਾ ਹੈ। ਇਸੇ ਤਹਿਤ ਬਰਨਾਲਾ ਸ਼ਹਿਰ ਦੀ ਸਫ਼ਾਈ ਨੂੰ ਮੁੱਖ ਰੱਖਦਿਆਂ ਤਿੰਨ ਸਫ਼ਾਈ ਮਸ਼ੀਨਾਂ ਨੂੰ ਅੱਜ ਕੇਵਲ ਸਿੰਘ ਢਿੱਲੋਂ ਸ਼ਹਿਰ ਵਾਸੀਆਂ ਦੇ ਸਪੁੱਰਦ ਕੀਤਾ ਗਿਆ। ਉਹਨਾਂ ਤਿੰਨ ਸਫ਼ਾਈ ਮਸ਼ੀਨਾਂ ਨੂੰ ਹਰੀ ਝੰਡੀ ਕੇ ਸ਼ਹਿਰ ਲਈ ਰਵਾਨਾ ਕੀਤਾ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਰਨਾਲਾ ਸਹਿਰ ਦੀ ਸਫ਼ਾਈ ਲਈ ਭਾਵੇਂ ਨਗਰ ਕੌਂਸਲ ਬਰਨਾਲਾ ਕੋਲ ਵੱਡੀ ਸਫ਼ਾਈ ਮਸੀਨ ਵੀ ਮੌਜੂਦ ਹੈ, ਪਰ ਹੁਣ ਇਸ ਕਾਰਜ ਲਈ ਹੋਰ ਵੱਡਾ ਵਾਧਾ ਕਰਦਿਆਂ ਤਿੰਨ ਹੋਰ ਸਫ਼ਾਈ ਮਸ਼ੀਨਾਂ ਲਿਆਂਦੀਆਂ ਗਈਆਂ ਹਨ।
ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ, ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਮਸ਼ੀਨਾਂ ਨਾਲ ਸਫ਼ਾਈ ਹੁੰਦੀ ਹੈ, ਉਸੇ ਤਰ੍ਹਾਂ ਬਰਨਾਲਾ ਸ਼ਹਿਰ ਵਿੱਚ ਸਾਫ਼ ਸਫ਼ਾਈ ਦੇ ਪ੍ਰਬੰਧ ਕਰਨ ਲਈ ਤਿੰਨ ਸਵੀਪਿੰਗ ਸਫ਼ਾਈ ਮਸ਼ੀਨਾਂ ਲਿਆਂਦੀਆਂ ਗਈਆਂ ਹਨ। ਵੱਡੀ ਸਫਾਈ ਮਸ਼ੀਨ ਸ਼ਹਿਰ ਦੀਆਂ ਗਲੀਆਂ ਵਿੱਚ ਦਾਖ਼ਲ ਨਹੀਂ ਹੋ ਸਕਦੀ, ਜਿਸ ਕਰਕੇ ਇਹ ਛੋਟੀਆਂ ਸਫ਼ਾਈ ਮਸ਼ੀਨਾਂ ਨਾਲ ਹਰ ਛੋਟੀ ਵੱਡੀ ਗਲੀ ਦੀ ਸਫਾਈ ਸੰਭਵ ਹੋਵੇਗੀ। ਉਹਨਾਂ ਕਿਹਾ ਕਿ ਜਿੱਥੇ ਸ਼ਹਿਰ ਵਿੱਚ ਇੰਟਰਲਾਕ ਟਾਈਲਾਂ ਲੱਗਣ ਨਾਲ ਸਫਾਈ ਕਾਰਜ ਪਹਿਲਾਂ ਹੀ ਸੌਖੇ ਹੋ ਚੁੱਕੇ ਹਨ, ਉਥੇ ਹੁਣ ਇਹਨਾਂ ਮਸ਼ੀਨਾਂ ਨਾਲ ਹੋਰ ਚੰਗੇ ਤਰੀਕੇ ਸਾਫ਼-ਸਫਾਈ ਹੋ ਸਕੇਗੀ। ਜਿਸ ਨਾਲ ਬਰਨਾਲਾ ਸ਼ਹਿਰ ਸੁੰਦਰ ਬਣੇਗਾ।
ਕੇਵਲ ਢਿੱਲੋਂ ਨੇ ਕੋਰੋਨਾ ਤੇ ਡੇਂਗੂ ਵਰਗੀਆਂ ਮਹਾਂਮਾਰੀਆ ਦੇ ਦੌਰਾਨ ਸ਼ਹਿਰ ਦੀ ਸਾਫ਼-ਸਫਾਈ ਹੋਰ ਵੀ ਜ਼ਰੂਰੀ ਬਣ ਜਾਂਦੀ ਹੈ। ਜਿਸ ਕਰਕੇ ਇਹ ਤਿੰਨੇ ਮਸ਼ੀਨਾਂ ਹੁਣ ਤੋਂ ਸਾਡੇ ਸ਼ਹਿਰ ਵਾਸੀਆ ਦੀ ਸੇਵਾ ਵਿੱਚ ਹਾਜ਼ਰ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਮੇਰਾ ਮਕਸਦ ਹੈ ਕਿ ਮੇਰੇ ਸ਼ਹਿਰ ਦੇ ਲੋਕ ਹਮੇਸ਼ਾ ਤੰਦਰੁਸਤ ਰਹਿਣ ਅਤੇ ਉਹਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ। ਜਿਸ ਲਈ ਬਰਨਾਲਾ ਸ਼ਹਿਰ ਚੰਡੀਗੜ੍ਹ ਵਾਂਗ ਸੁੰਦਰ ਤੇ ਸਾਫ਼ ਬਣਾ ਦਿੱਤਾ ਹੈ। ਇਸ ਮੌਕੇ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਕਾਂਗਰਸ ਦੇ ਜਿਲ੍ਹਾ ਕਾਰਜਕਾਰੀ ਪ੍ਰਧਾਨ ਜੱਗਾ ਸਿੰਘ ਮਾਨ, ਐਮਸੀ ਗਿਆਨ ਕੌਰ, ਜੇਈ ਨਿਖਲ ਕੌਸਲ, ਸੈਨੇਟਰੀ ਇੰਸਪੈਕਸਟਰ ਅੰਕੁਸ਼ ਸਿੰਗਲਾ ਆਦਿ ਵੀ ਹਾਜ਼ਰ ਸਨ।