ਖੁਸ਼ੀ ਸ਼ਰਮਾਂ ਦੀ ਪੇਸ਼ਕਾਰੀ ਨੇ ਦਰਸ਼ਕ ਕੀਲੇ
ਏ.ਐਸ. ਅਰਸ਼ੀ,ਚੰਡੀਗੜ, 20 ਦਸੰਬਰ 2021
ਕਾਰਮਲ ਕਾਨਵੈਂਟ ਸਕੂਲ, ਚੰਡੀਗੜ ਦੀ 12ਵੀਂ ਜਮਾਤ ਦੀ ਵਿਦਿਆਰਥਣ ਖੁਸ਼ੀ ਸ਼ਰਮਾਂ ਨੇ ਪਰੰਪਰਾ ਲੜੀ ਦੇ ਹਿੱਸੇ ਵਜੋਂ ਰਿਤਿਕਾ ਪਰਫਾਰਮਿੰਗ ਆਰਟਸ ਸੈਂਟਰ ਦੇ ਸਹਿਯੋਗ ਨਾਲ, ਐਮ .ਐਲ ਕੋਸਰ ਇਨਡੋਰ ਆਡੀਟੋਰੀਅਮ, ਪ੍ਰਚੀਨ ਕਲਾ ਕੇਂਦਰ, ਚੰਡੀਗੜ ਵਿਖੇ ਕੱਥਕ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ ।
ਡਾ: ਅਮਿਤ ਗੰਗਾਨੀ ਦੀ ਸ਼ਿਸ਼ ਖੁਸ਼ੀ ਨੇ ਸ਼ਲੋਕ ਕਸਤੂਰੀ ਤਿਲਕਮ ਦੇ ਪਾਠ ਨਾਲ ਸੁਰੂਆਤ ਕੀਤੀ, ਇਸ ਤੋਂ ਬਾਅਦ ਕੱਥਕ ਸਿਲੇਬਲ ਥਾਟ, ਚੱਕਰਦਾਰ ਤੋੜੇ, ਟੁਕਰੇ, ਪਰਾਨ, ਪ੍ਰੇਮਲੂ, ਚਲਨ, ਕਵਿਤ ਆਦਿ ਪੇਸ਼ ਕੀਤਾ। ਪੇਸ਼ਕਾਰੀ ਦੌਰਾਨ ਡਾ. ਅਮਿਤ ਗੰਗਾਨੀ ਨੇ ਪਧੰਤ ਅਤੇ ਤਬਲੇ ‘ਤੇ, ਸ੍ਰੀ ਅਭਿਸ਼ੇਕ ਗੰਗਾਨੀ ਨੇ ਵੋਕਲ ਅਤੇ ਹਾਰਮੋਨੀਅਮ ‘ਤੇ ਅਤੇ ਸ੍ਰੀ ਮਨੋਜ ਨੇ ਸਿਤਾਰ ‘ਤੇ ਸੰਗਤ ਕੀਤੀ। ਡਾ: ਸਮੀਰਾ ਕੋਸਰ ਨੇ ਮੰਚ ਸੰਚਾਲਨ ਕੀਤਾ।
ਇੱਕ ਬਹੁ-ਪੱਖੀ ਵਿਦਿਆਰਥਣ ਖੁਸ਼ੀ ਸ਼ਰਮਾਂ ਨੇ ਹਾਲ ਹੀ ਵਿੱਚ ਆਪਣੀ ਪਹਿਲੀ 300 ਪੇਜਾਂ ਦੀ ਫੈਂਟਸੀ ਥਿ੍ਰਲਰ, “ਦ ਮਿਸਿੰਗ ਪ੍ਰੋਫੈਸੀ ਰਾਈਜ਼ ਆਫ ਦਿ ਬਲੂ ਫੀਨਿਕਸ’’ ਲਈ ਚਰਚਾ ਵਿੱਚ ਰਹੀ ਹੈ। ਸ਼ਾਨਦਾਰ ਸਮੀਖਿਆਵਾਂ ਹਾਸਲ ਕਰਨ ਵਾਲੀ ਖੁਸ਼ੀ ਐਮਾਜਾਨ ‘ਤੇ ਟ੍ਰੈਂਡਿੰਗ #1 ’ਤੇ ਰਹੀ ਹੈ ।