ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਸਾਧ ਸੰਗਤ ਨੇ ਵੰਡੀਆਂ ਫਰੂਟ ਕਿੱਟਾਂ
ਜ਼ਿਲਾ ਬਠਿੰਡਾ ਦੀ ਸਾਧ ਸੰਗਤ ਨੇ ਵੰਡੀਆਂ 200 ਫਰੂਟ ਕਿੱਟਾਂ
ਮਰੀਜ਼ਾਂ ਦੀ ਸਿਹਤ ਲਈ ਲਾਹੇਵੰਦ ਹੈ ਫਰੂਟ ਕਿੱਟ : ਡਾ. ਸੀਮਾ
ਅਸ਼ੋਕ ਵਰਮਾ , ਬਠਿੰਡਾ, 19 ਦਸੰਬਰ 2021
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਵਿਚ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਬਲਾਕ ਬਠਿੰਡਾ ਦੀ ਸਾਧ ਸੰਗਤ ਵੱਲੋਂ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਵਿਖੇ ਮਰੀਜਾਂ ਨੂੰ ਫਰੂਟ ਕਿੱਟਾਂ ਵੰਡ ਕੇ ਉਨਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ। ਇਸ ਮੌਕੇ ਸਿਵਲ ਹਸਪਤਾਲ ਦੇ ਆਫੀਸ਼ੀਏਟਿੰਗ ਐਸ.ਐਮ.ਓ ਡਾ. ਸੀਮਾ ਗੁਪਤਾ ਨੇ ਇਸ ਮੁਹਿੰਮ ਦੀ ਸ਼ੁਰੂਆਤ ਕਰਵਾਈ ।
ਇਸ ਮੌਕੇ ਬੋਲਦਿਆਂ ਡਾ. ਗੁਪਤਾ ਨੇ ਕਿਹਾ ਕਿ ਸਾਧ ਸੰਗਤ ਵੱਲੋਂ ਜੋ ਮਰੀਜ਼ਾਂ ਨੂੰ ਫਰੂਟ ਕਿੱਟਾਂ ਦਿੱਤੀਆਂ ਗਈਆਂ ਹਨ ਇਹ ਉਨਾਂ ਦੀ ਸਿਹਤ ਲਈ ਲਾਹੇਵੰਦ ਹਨ, ਇਸ ਨਾਲ ਉਨਾਂ ’ਚ ਰੋਗ ਨਾਲ ਲੜਨ ਦੀ ਅੰਦਰੂਨੀ ਸ਼ਕਤੀ ਵਧੇਗੀ ਅਤੇ ਉਹ ਜਲਦੀ ਤੰਦਰੁਸਤ ਹੋਣਗੇ । ਉਨਾਂ ਸਾਧ ਸੰਗਤ ਦਾ ਇਸ ਨੇਕ ਕਾਰਜ ਲਈ ਧੰਨਵਾਦ ਕਰਦਿਆਂ ਕਿਹਾ ਕਿ ਸੇਵਾਦਾਰਾਂ ਵੱਲੋਂ ਸਿਵਲ ਹਸਪਤਾਲ ਦੀ ਸਹਾਇਤਾ ਨਾਲ ਬਲੱਡ ਕੈਂਪ ਲਗਾਉਣੇ, ਵੈਕਸੀਨੇਸ਼ਨ ਕੈਂਪ ਲਗਾਉਣੇ, ਕਰੋਨਾ ਦੌਰਾਨ ਕਰੋਨਾ ਯੋਧਿਆਂ ਨੂੰ ਸਨਮਾਨਿਤ ਕਰਨਾ ਅਤੇ ਹੋਰ ਵੀ ਬਹੁਤ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਜਿਸ ਲਈ ਸੇਵਾਦਾਰ ਵਧਾਈ ਦੇ ਪਾਤਰ ਹਨ।
ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਜ਼ਿਲਾ ਬਠਿੰਡਾ ’ਚ ਸਾਧ ਸੰਗਤ ਵੱਲੋਂ 200 ਦੇ ਲਗਭਗ ਫਰੂਟ ਕਿੱਟਾਂ ਵੰਡੀਆਂ ਗਈਆਂ ਹਨ। ਬਲਾਕ ਭੰਗੀਦਾਸ ਸੁਨੀਲ ਕੁਮਾਰ ਇੰਸਾਂ ਨੇ ਕਿਹਾ ਕਿ ਡੇੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਦਸੰਬਰ ਦੇ ਮਹੀਨੇ ਵਿਚ ਆਪਣੇ ਮੁਰਸ਼ਿਦ-ਏ-ਕਾਮਿਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਯਾਦ ਵਿਚ ਵੱਡੀ ਗਿਣਤੀ ’ਚ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਸਾਧ ਸੰਗਤ ਵੱਲੋਂ ਪਹਿਲਾਂ ਜਰੂਰਤਮੰਦ ਪਰਿਵਾਰਾਂ ਨੂੰ ਗਰਮ ਕੱਪੜਿਆਂ ਦੀਆਂ ਕਿੱਟਾਂ ਵੰਡੀਆਂ ਗਈਆਂ, ਬਿਰਧ ਆਸ਼ਰਮ ਵਿਚ ਫਰੂਟ ਕਿੱਟਾਂ ਵੱਡੀਆਂ ਗਈਆਂ ਅਤੇ ਹੁਣ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਨੂੰ ਫਰੂਟ ਕਿੱਟਾਂ ਦਿੱਤੀਆਂ ਗਈਆਂ ਹਨ।
ਇਸ ਮੌਕੇ ਜਿੰਮੇਵਾਰ ਸੁਜਾਨ ਭੈਣ ਸੁਰਿੰਦਰ ਕੌਰ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਦਿਨ ਰਾਤ ਮਾਨਵਤਾ ਭਲਾਈ ਦੇ ਕਾਰਜਾਂ ’ਚ ਲੱਗੀ ਹੋਈ ਹੈ ਅਤੇ ਅੱਗੇ ਤੋੋਂ ਵੀ ਵੱਧ ਚੜਕੇ ਇਸੇ ਤਰਾਂ ਮਾਨਵਤਾ ਭਲਾਈ ਦੇ ਕਾਰਜ ਕਰਦੀ ਰਹੇਗੀ। ਇਸ ਮੌਕੇ 15 ਮੈਂਬਰ ਗਗਨ ਇੰਸਾਂ, ਸੁਜਾਨ ਭੈਣ ਜਸਵੰਤ ਇੰਸਾਂ, ਰੇਖਾ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਸੁਰਜੀਤ ਸਿੰਘ ਇੰਸਾਂ, ਬਲਵੰਤ ਕੌਰ ਇੰਸਾਂ, ਬਜੁਰਗ ਸੰਮਤੀ ਜਿੰਮੇਵਾਰ ਦਰਸ਼ਨ ਮੁਖੀ ਇੰਸਾਂ, ਭੰਗੀਦਾਸ ਭੈਣ ਸੱਚਵਿੰਦਰ ਇੰਸਾਂ ਤੋਂ ਇਲਾਵਾ ਹੋਰ ਸੇਵਾਦਾਰ ਵੀਰ ਅਤੇ ਭੈਣਾਂ ਹਾਜਰ ਸਨ