ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਸਰਕਲ ਬਰਨਾਲਾ ਦੀ ਜਥੇਬੰਦਕ ਚੋਣ ਸੰਪੰਨ
ਪਿਆਰਾ ਲਾਲ ਪਰਧਾਨ ਅਤੇ ਸਿੰਦਰ ਧੌਲਾ ਸਕੱਤਰ ਚੁਣੇ ਗਏ
ਪ੍ਰਦੀਪ ਕਸਬਾ , ਮਲੇਰਕੋਟਲਾ 4 ਦਸੰਬਰ 2021
ਪਾਵਰਕਾਮ ਦੇ ਪੈਨਸ਼ਨਰ ਐਸੋਸ਼ੀਏਸ਼ਨ ਸਰਕਲ ਬਰਨਾਲਾ ਦਾ ਜਥੇਬੰਦਕ ਇਜਲਾਸ ਕਨੈਕਟ ਕੈਫੇ ਮਲੇਰਕੋਟਲਾ ਪਿਆਰਾ ਲਾਲ ਜੀ ਦੀ ਪੑਧਾਨਗੀ ਹੇਠ ਹੋਇਆ। ਇਸ ਜਥੇਬੰਦਕ ਇਜਲਾਸ ਵਿੱਚ ਸੂਬਾ ਪੑਧਾਨ ਅਵਿਨਾਸ਼ ਸ਼ਰਮਾ ਅਤੇ ਸੂਬਾ ਆਗੂ ਅਮਰਜੀਤ ਸਿੰਘਸਿੱਧੂ ਦੀ ਦੇਖ ਰੇਖ ਹੋਇਆ।ਇਜਲਾਸ ਦੀ ਸ਼ੁਰੂਆਤ ਸਾਡੇ ਕੋਲੋਂ ਵਿੱਛੜ ਗਏ ਬਿਜਲੀ ਕਾਮਿਆਂ,ਪੈਨਸ਼ਨਰਾਂ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਸਾਲ ਭਰ ਤੋਂ ਵਧੇਰੇ ਸਮੇਂ ਤੋਂ 700 ਦੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ। ਹਾਜਰ ਡੈਲੀਗੇਟਾਂ ਨੇ ਦੋ ਮਿੰਟ ਦਾ ਮੋਨ ਧਾਰਨ ਤੋਂ ਬਾਅਦ ਅਕਾਸ਼ ਗੁੰਜਾਊ ਨਾਹਰਿਆਂ ਨਾਲ ਸ਼ਹੀਦ ਸਾਥੀਆਂ ਦੇ ਅਧੂਰੇ ਕਾਰਜ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ।
ਪਿਛਲੇ ਸਮੇਂ ਦੀ ਕਾਰਗੁਜਾਰੀ ਰਿਪੋਰਟ ਸਕੱਤਰ ਸ਼ਿੰਦਰ ਧੌਲਾ ਅਤੇ ਵਿੱਤ ਸਕੱਤਰ ਦੀ ਰਿਪੋਰਟ ਜੋਗਿੰਦਰ ਸਿੰਘ ਨੇ ਪੇਸ਼ ਕੀਤੀ। ਸਕੱਤਰ ਦੀ ਰਿਪੋਰਟ ਉੱਪਰ ਹਾਜਰ ਡੈਲੀਗੇਟਾਂ ਨੇ ਉਸਾਰੂ ਅਲੋਚਨਾਤਮਕ ਨਜਰੀਏ ਤੋਂ ਦਰਜਣ ਤੋਂ ਵਧੇਰੇ ਸਾਥੀਆਂ ਨੇ ਭਖਵੀਂ ਬਹਿਸ ਕੀਤੀ। ਬਹਿਸ ਦੌਰਾਨ ਉਭਾਰੇ ਗਏ ਵਿਸ਼ਿਆਂ ਅਤੇ ਘਾਟਾਂ ਕਮਜੋਰੀਆਂ ਦੇ ਵਿਸਥਾਰ ਵਿੱਚ ਜਵਾਬ ਪੵਧਾਨ ਸਾਥੀ ਪਿਆਰਾ ਲਾਲ ਨੇ ਦਿੱਤੇ। ਡੈਲੀਗੇਟਾਂ ਦੇ ਹਾਸਲ ਸੁਝਾਵਾਂ ਨੂੰ ਪਰਵਾਨ ਕਰਦਿਆਂ ਸੋਧਾਂ ਸਹਿਤ ਦੋਵੇਂ ਰਿਪੋਰਟਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਅਗਲੇ ਸਮੇਂ ਦੀ ਚੋਣ ਲਈ ਕਾਰਵਾਈ ਸੂਬਾ ਕਮੇਟੀ ਨੂੰ ਸੌਂਪ ਦਿੱਤੀ ਗਈ। ਸੂਬਾ ਪੑਧਾਨ ਅਵਿਨਾਸ਼ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੌਜੂਦਾ ਹਾਲਤ ਦੀ ਵਿਸਥਾਰ ਵਿੱਚ ਚਰਚਾ ਕੀਤੀ ਕਿ ਕਿਸ ਤਰ੍ਹਾਂ ਪਾਵਰਕੌਮ ਦੀ ਮਨੇਜਮੈਂਟ ਨਿੱਜੀਕਰਨ ਦੀਆਂ ਮੁਲਾਜ਼ਮ/ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰ ਰਹੀ ਹੈ। ਜਾਨ ਹੂਲਵੇਂ ਸੰਘਰਸ਼ਾਂ ਰਾਹੀਂ ਹਾਸਲ ਕੀਤੀਆਂ ਸਹੂਲਤਾਂ ਨੂੰ ਇੱਕ ਇੱਕ ਕਰਕੇ ਖੋਹ ਰਹੀ ਹੈ। ਪਾਵਰਕੌਮ ਦੀ ਮਨੇਜਮੈਂਟ ਦੀਆਂ ਲੋਕ/ਮੁਲਾਜਮ ਵਿਰੋਧੀ ਨੀਤੀਆਂ ਖਿਲਾਫ਼ ਇੱਕਜੁਟ ਸਾਂਝੇ ਸੰਘਰਸ਼ ਦੀ ਲੋੜ /ਤੇ ਜੋਰ ਦਿੱਤਾ। ਸੰਵਿਧਾਨ ਅਨੁਸਾਰ ਡੈਲੀਗੇਟਾਂ ਵੱਲੋਂ ਪੇਸ਼ ਹੋਏ ਇੱਕੋ-ਇੱਕ ਪੈਨਲ ਨੂੰ ਸਰਬਸੰਮਤੀ ਨਾਲ ਪਰਵਾਨ ਕਰ ਲਿਆ ਗਿਆ। ਪਿਆਰਾ ਲਾਲ ਨੂੰ ਪੑਧਾਨ ਅਤੇ ਸਿੰਦਰ ਧੌਲਾ ਨੂੰ ਸਕੱਤਰ ਚੁਣ ਲਿਆ ਗਿਆ।
ਮੁਖਤਿਆਰ ਸਿੰਘ ਨੂੰ ਸੀ. ਮੀਤ ਪੑਧਾਨ,ਗੋਬਿੰਦ ਕਾਂਤ ਅਤੇ ਕਰਤਾਰ ਚੰਦ ਨੂੰ ਮੀਤ ਪੑਧਾਨ, ਜੁਆਇੰਟ ਸਕੱਤਰ ਬਲਵੰਤ ਸਿੰਘ ਸਹਾਇਕ ਸਕੱਤਰ ਵਜੋਂ ਸੁਖਵਿੰਦਰ ਸਿੰਘ ਜਥੇਬੰਦਕ ਸਕੱਤਰ ਵਜੋਂ ਸੁਖਵੰਤ ਸਿੰਘ ਅਤੇ ਗੋਰਾ ਦਾਸ ਵਿੱਤ ਸਕੱਤਰ ਵਜੋਂ ਬਹਾਦਰ ਸਿੰਘ ਪਰੈੱਸ ਸਕੱਤਰ ਵਜੋਂ ਰਾਮ ਸਿੰਘ,ਆਡੀਟਰ ਵਜੋਂ ਜੋਗਿੰਦਰ ਪਾਲ ਚੁਣੇ ਗਏ। ਮਹਿੰਦਰ ਸਿੰਘ ਕਾਲਾ, ਜਰਨੈਲ ਸਿੰਘ ਪੰਜਗਰਾਈਆਂ, ਰਣਜੀਤ ਸਿੰਘ ਜੋਧਪੁਰ , ਸੁਖਦੇਵ ਸਿੰਘ ਆਦਿ ਆਗੂਆਂ ਨੇ ਸਰਕਾਰ ਦੇ ਮੁਲਾਜਮ ਮਾਰੂ ਹਮਲਿਆਂ ਪੑਤੀ ਸੁਚੇਤ ਕਰਦਿਆਂ ਸੂਬਾ ਕਮੇਟੀ ਵੱਲੋਂ ਉਲੀਕੇ ਜਾਣ ਵਾਲੇ ਸੰਘਰਸ਼ ਸੱਦਿਆਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ ਦੀ ਜੋਰਦਾਰ ਅਪੀਲ ਕੀਤੀ। ।ਬੁਲਾਰਿਆਂ ਨੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਕਿਸਾਨੀ ਅੰਦੋਲਨ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਪੱਕੇ ਮੋਰਚਿਆਂ ਵਿੱਚ ਲਗਾਤਾਰ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।
ਕਿਸਾਨ ਮੋਰਚੇ ਨੂੰ ਪਾੜਨ ਖਿੰਡਾਉਣ ਦੀ ਮੋਦੀ ਹਕੂਮਤ ਦੀਆਂ ਸਾਜਿਸ਼ਾਂ ਦੀ ਸਖਤ ਨਿਖੇਧੀ ਕੀਤੀ ਗਈ।ਜਥੇਬੰਦਕ ਇਜਲਾਸ ਵਿੱਚ ਨਰਾਇਣ ਦੱਤ, ਪਵਨ ਹਰਚੰਦਪੁਰ, ਮੇਲਾ ਸਿੰਘ ਵਿੱਚ ਸ਼ਾਮਿਲ ਆਗੂਆਂ ਮੇਲਾ ਸਿੰਘ ਕੱਟੂ, ਸੁਖਜੰਟ ਸਿੰਘ,ਹਰਜੀਤ ਸਿੰਘ, ਹਰਨੇਕ ਸਿੰਘ ਸੰਘੇੜਾ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਇਤਿਹਾਸਕ ਸੰਘਰਸ਼ ਨੂੰ ਜਿੱਤ ਤੱਕ ਅੰਜਾਮ ਤੱਕ ਪਹੁੰਚਾਉਣ ਲਈ ਵਰਤੇ ਜਾ ਰਹੇ ਸਬਰ,ਸਿਦਕ,ਦਲੇਰੀ,ਸੰਜਮ,ਦ੍ਰਿੜ ਇਰਾਦੇ,ਠਰੰਮੇ ਅਤੇ ਅਨੁਸ਼ਾਸ਼ਨ ਦੀ ਜੋਰਦਾਰ ਸ਼ਲਾਘਾ ਕੀਤੀ। ਅਜਿਹਾ ਠਰੰਮੇ ਅਤੇ ਦਲੇਰੀ ਭਰੇ ਸੰਘਰਸ਼ ਨੇ ਹੀ ਮੋਦੀ ਹਕੂਮਤ ਨੂੰ ਤਿੰਨੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਕੀਤਾ ਹੈ। ਸਮਾਜ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸਖਸੀਅਤਾਂ ਦਾ ਸਰਕਲ ਕਮੇਟੀ ਵੱਲੋਂ ਕਿਤਾਬਾਂ ਦੇ ਸੈੱਟ ਅਤੇ ਲੋਈ ਦੇਕੇ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੇ ਫਰਜ ਸ਼ਿੰਦਰ ਧੌਲਾ ਨੇ ਬਾਖੂਬੀ ਨਿਭਾਏ।