ਸਰਕਾਰ ਵੱਲੋਂ ਕੀਤੇ ਗਏ ਐਲਾਨਾਂ ਤੇ ਅਮਲ ਨਾ ਹੋਣ ਵਿਰੋਧ ਵਿਚ ਰੋਸ ਪ੍ਰਦਰਸ਼ਨ
ਪਰਦੀਪ ਕਸਬਾ , ਮਹਿਤਪੁਰ 22 ਨਵੰਬਰ 2021
ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਁਚ ਸਰਕਾਰ ਵੱਲੋਂ ਕੀਤੇ ਗਏ ਐਲਾਨਾਂ ਤੇ ਅਮਲ ਨਾ ਹੋਣ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ ਬੀਡੀਪੀਓ ਬਲਾਕ ਮਹਿਤਪੁਰ ਦੀ ਵੀਡੀਓ ਵੱਲੋਂ ਪਾਰਦਰਸ਼ਤਾ ਢੰਗ ਨਾਲ ਕੰਮ ਕਰਨ ਤੋਂ ਜਵਾਬ ਦੇਣ ਤੇ ਰੋਹ ਵਿੱਚ ਆਏ ਮਜ਼ਦੂਰਾਂ ਨੇ ਜਗਰਾਓਂ ਨਕੋਦਰ ਸੜਕ ਜਾਮ ਕਰਕੇ ਬੀਡੀਪੀਓ ਦਾ ਪੁਤਲਾ ਫੂਕਿਆ ਮਜ਼ਦੂਰ ਮੰਗ ਕਰ ਰਹੇ ਸਨ
ਕਿ ਇਸੇ ਮਹੀਨੇ ਵਿੱਚ ਉਹ ਦੋ ਵਾਰ ਸ਼ਾਂਤੀਪੂਰਨ ਢੰਗ ਨਾਲ ਦਫ਼ਤਰ ਧਰਨੇ ਦੇ ਕੇ ਪਾਰਦਰਸ਼ਤਾ ਢੰਗ ਨਾਲ ਕੰਮ ਕਰਨ ਭਲਾਈ ਸਕੀਮਾਂ ਲਈ ਚੁਣੇ ਗਏ ਪ੍ਰਾਰਥੀਆਂ ਦੇ ਨਾ ਜਨਤਕ ਕਰਨ ਅਤੇ ਲਿਖਤੀ ਰੂਪ ਵਿਚ ਦਰਖਾਸਤ ਦੇ ਕੇ ਮਨਰੇਗਾ ਦਾ ਕੰਮ ਮੰਗਣ ਵਾਲੇ ਵਰਕਰਾਂ ਨੂੰ ਕੰਮ ਦੇਣ ਦਾ ਵਾਅਦਾ ਕਰਕੇ ਪਿੰਡ ਦੀਆਂ ਪੰਚਾਇਤਾਂ ਕੋਲ ਵਿਕਾਸ ਤੇ ਮਤੇ ਨਹੀਂ ਪਾ ਸਕੇ ਵਿੱਚ ਲਾਲ ਲਕੀਰ ਦੇ ਮਾਲਕੀ ਹੱਕ ਲੈਣ ਲਈ ਗ੍ਰਾਮ ਸਭਾਵਾਂ ਪਾਰਦਰਸ਼ਤਾ ਢੰਗ ਨਾਲ ਕਰਨ ਪੰਜ ਪੰਜ ਮਰਲਿਆਂ ਦੇ ਪਲਾਟ ਦੇਣ ਲਈ ਨਿਗੂਣੇ ਜਿਹੇ ਪਿੰਡਾਂ ਵਿੱਚ ਪਾਏ ਮਤਿਆਂ ਨੂੰ ਜਨਤਕ ਕਰਨ। ਲੋੜਵੰਦਾਂ ਦੀ ਚੋਣ ਕਰਨ ਲਈ ਗ੍ਰਾਮ ਸਭਾਵਾਂ ਦੀ ਵੀਡੀਓਗ੍ਰਾਫੀ ਯਕੀਨੀ ਬਣਾਉਣ।
ਪਹਿਲਾਂ ਹੀ ਅਲਾਟ ਪਲਾਟਾਂ ਦੇ ਕਬਜ਼ੇ ਦੇਣ ।ਤੀਜੇ ਹਿੱਸੇ ਦੀ ਜ਼ਮੀਨ ਦਲਿਤਾਂ ਨੂੰ ਸਾਂਝੀ ਖੇਤੀ ਲਈ ਦੇਣ। ਬਿਜਲੀ ਬਿੱਲਾਂ ਦੇ ਸਮੁੱਚੇ ਬਕਾਏ ਮੁਆਫ ਕਰਕੇ ਕੱਟੇ ਕੁਨੈਕਸ਼ਨ ਜੋੜੇ ਜਾਣ। ਘੱਟ ਗਿਣਤੀ ਈਸਾਈਆਂ ਅਤੇ ਮੁਸਲਮਾਨਾਂ ਨੂੰ ਕਬਰੀਸਤਾਨਾਂ ਲਈ ਜ਼ਮੀਨ ਅਲਾਟ ਕਰਨ। ਮਨਰੇਗਾ ਵਰਕਰਾਂ ਨੂੰ ਕੰਮ ਦੇਣ ਵਿੱਚ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ। ਬਾਲੇ ਗਾਡਰਾਂ ਲਈ ਲੋੜਵੰਦਾਂ ਤੋਂ ਲਈਆਂ ਦਰਖਾਸਤਾਂ ਦਾ ਫੌਰੀ ਨਿਪਟਾਰਾ ਕਰਕੇ ਗਰਾਂਟ ਮੁਹੱਈਆ ਕਰਨ । ਸਮਾਜਿਕ ਜਬਰ ਦਾ ਸ਼ਿਕਾਰ ਗੁਰਦਾਸਪੁਰ ਜ਼ਿਲ੍ਹੇ ਪਿੰਡ ਮਸਾਣੀਆਂ ਵਿੱਚ ਆਗੂਆਂ ਤੇ ਹਮਲਾ ਕਰਨ ,ਜਲੰਧਰ ਪਿੰਡ(ਸਰਦਾਰਵਾਲਾ,ਕੁੱਦੋਵਾਲ) ਮੋਗਾ ਦੇ ਚਿੱੜ੍ਕ ਸਮੇਤ ਵੱਖ ਵੱਖ ਜ਼ਿਲ੍ਹਿਆਂ ਵਿਚ ਵਾਪਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ।ਮਜ਼ਦੂਰਾਂ ਵੱਲੋਂ ਇਕ ਮਤਾ ਪਾਸ ਕਰਕੇ ਸਰਕਾਰਾਂ ਤੋਂ ਮੰਗ ਕੀਤੀ
ਗਈ ਕੀ ਸਿੰਘੂ ਬਾਰਡਰ ਵਿਚ ਦਲਿਤ ਲਖਵੀਰ ਸਿੰਘ ਕਤਲ ਕਾਂਡ ਦੇ ਦੋਸ਼ੀਆਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਗ਼ਰੀਬ ਪੀਡ਼ਤ ਪਰਿਵਾਰ ਨੂੰ ਢੁੱਕਵੀਂ ਗਰਾਂਟ ਅਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਯੂਨੀਅਨ ਦੇ ਆਗੂਆਂ ਨੇ ਦੋਸ਼ ਲਾਇਆ ਕਿ ਬੀਡੀਪੀਓ ਦਫ਼ਤਰਾਂ ਦਾ ਸਿਆਸੀ ਲੋਕਾਂ ਨਾਲ ਗੱਠਜੋੜ ਅਤੇ ਪੰਚਾਇਤੀ ਪ੍ਰਬੰਧ ਵਿੱਚ ਪਾਰਦਰਸ਼ਤਾ ਦੀ ਅਣਹੋਂਦ ਕਾਰਨ ਸਰਕਾਰੀ ਸਕੀਮਾਂ ਲੋੜਵੰਦਾਂ ਤਕ ਨਹੀਂ ਪਹੁੰਚ ਰਹੀਆਂ।
ਇਸ ਮੌਕੇ ਮਜ਼ਦੂਰਾਂ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਅਨੀਤਾ ਸੰਧੂ, ਵਿਜੇ ਬਾਠ ਬਖਸ਼ੋ ਖੈਰਸਦਪੁਰ, ਡੇਨੀਅਲ ਸੰਗੋਵਾਲ,ਬਲਜੀਤ ਕੋਰ ਮਾਨ, ਸੋਨੀਆ ਮਡਿਆਲਾ, ਮਮਤਾ ਨਵਾਂ- ਪਿੰਡ ਸੁਰਜੀਤ ਕੌਰ ਮਾਨ, ਪਰਮਜੀਤ ਉਧੋਵਾਲ, ਗੁਰਦੇਵ ਕੌਰ ਨਾਗਰਾ, ਕਿਸਾਨ ਆਗੂ ਲੰਬੜਦਾਰ ਅਜੈਬ ਸਿੰਘ ਆਦਿ ਨੇ ਸੰਬੋਧਨ ਕੀਤਾ।