ਭਾਰਤ ਸਰਕਾਰ ਕੰਗਣਾ ਰਣਾਉਤ ਤੇ ਦੇਸ਼ ਧ੍ਰੋਹ ਦਾ ਪਰਚਾ ਦਰਜ ਕਰਕੇ ਪਦਮਸ਼੍ਰੀ ਐਵਾਰਡ ਵਾਪਸ ਲਵੇ – ਇੰਜ ਸਿੱਧੂ
ਰਵੀ ਸੈਣ , ਬਰਨਾਲਾ 22 ਨਬੰਬਰ 2021
ਫਿਲਮੀ ਅਦਾਕਾਰਾ ਕੰਗਨਾ ਰਣੌਤ ਵੱਲੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋ ਕਿਸਾਨ ਕਾਨੂੰਨ ਵਾਪਿਸ ਕਰਨ ਤੇ ਸਿੱਖਾਂ ਤੇ ਕੀਤੀਆਂ ਮੰਦਭਾਗੀਆਂ ਟਿੱਪਣੀਆਂ ਤੇ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਸਖਤ ਇਤਰਾਜ ਜਿਤਾਉਂਦਿਆਂ ਕੇਂਦਰ ਸਰਕਾਰ ਤੋਂ ਪੁਰਯੋਰ ਮੰਗ ਕੀਤੀ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਚਾਉਣ ਲਈ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਵੱਡਾ ਖਤਰਾ ਪੈਦਾ ਕਰਨ ਲਈ ਉਕਤ ਫਿਲਮੀ ਅਦਾਕਾਰਾ ਕੰਗਨਾ ਰਨਾਉਤ ਤੇ ਦੇਸ਼ ਧ੍ਰੋਹ ਦਾ ਪਚਚਾ ਦਰਜ ਕੀਤਾ ਜਾਵੇ।
ਕੰਗਣਾ ਵੱਲੋ ਕਿਸਾਨਾਂ ਨੂੰ ਅੱਤਵਾਦੀ ਅਤੇ ਖ਼ਾਲਸਤਾਨੀ ਕਹਿਣਾ ਬਹੁਤ ਹੀ ਮੰਦਭਾਗੀ ਗੱਲ ਹੈ ਉਸ ਵੱਲੋ ਇਹ ਕਹਿਣਾ ਕਿ ਸ੍ਰੀਮਤੀ ਇੰਦਰਾ ਗਾਂਧੀ ਵੱਲੋ ਸਿੱਖਾਂ ਨੂੰ ਚੀਟੀ ਵਾਂਗ ਮਸਲਿਆਂ ਗਿਆ ਸੀ ਬਹੁਤ ਹੀ ਮੰਦਭਾਗੀ ਘਟਨਾ ਹੈ ਮੈ ਪੁੱਛਣਾ ਚਾਹੁੰਦਾ ਹਾ ਕੰਗਣਾ ਤੋ ਕੇ ਉਸ ਨੂੰ ਅਗਲਾ ਇਤਿਹਾਸ ਭੀ ਫਰੋਲ ਲੈਣਾ ਚਾਹੀਦਾ ਹੈ ਕਿ ਸ੍ਰੀਮਤੀ ਗਾਂਧੀ ਦੀ ਕੀ ਦੁਰਦਸਾ ਹੋਈ।ਕੰਗਣਾ ਨੂੰ ਇਹੋ ਜਿਹੇ ਸਸਤੇ ਬਿਆਨਾਂ ਤੋਂ ਗ਼ੁਰੇਜ਼ ਕਰਨਾ ਚਾਹੀਦਾ ਕਿਉਕਿ ਕੁਰਬਾਨੀਆਂ ਦੇ ਸਿਲਸਿਲੇ ਵਿੱਚ ਸਿੱਖਾਂ ਦਾ ਬਹੁਤ ਅਮੀਰ ਵਿਰਸਾ ਹੈ ।
ਭਾਵੇਂ ਉਹ ਅਜ਼ਾਦੀ ਦੀ ਲੜਾਈ ਸੀ ਭਾਮੇ ਉਹ 62,65,71 ਦੀਆਂ ਲੜਾਈਆਂ ਹੋਣ ਜਰਨਲ ਜਗਜੀਤ ਸਿੰਘ ਅਰੋੜਾ ਨੇ 92 ਹਜ਼ਾਰ ਪਾਕਿਸਤਾਨੀ ਫੋਜਾ ਦੇ ਹਥਿਆਰ ਸੁੱਟਵਾਏ ਸਨ ਤੇ ਅੱਜ ਭੀ ਸਿੱਖ ਕੌਮ ਦੇ ਜਾਂਬਾਜ਼ ਸਿਪਾਹੀ ਦੇਸ਼ ਦੀਆਂ ਸਰਹੱਦਾਂ ਤੇ ਕੁਰਬਾਨੀਆਂ ਦੇਣ ਵਿਚ ਪਿੱਛੇ ਨਹੀਂ।ਇਸ ਮੌਕੇ ਕੈਪਟਨ ਵਿਕਰਮ ਸਿੰਘ ਲੈਫ ਭੋਲਾ ਸਿੰਘ ਸਿੱਧੂ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਸਰਬਜੀਤ ਸਿੰਘ ਪੰਡੋਰੀ ਸੂਬੇਦਾਰ ਗੁਰਜੰਟ ਸਿੰਘ ਸੂਬੇਦਾਰ ਦਰਸ਼ਨ ਸਿੰਘ ਹੌਲਦਾਰ 1ਦੀਵਾਨ ਸਿੰਘ ਹੌਲਦਾਰ ਬਸੰਤ ਸਿੰਘ ਹੌਲਦਾਰ ਕੁਲਦੀਪ ਸਿੰਘ ਹੌਲਦਾਰ ਹਰਜਿੰਦਰ ਸਿੰਘ ਹੌਲਦਾਰ ਜਗਮੇਲ ਸਿੰਘ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਨਛੱਤਰ ਸਿੰਘ ਹੌਲਦਾਰ ਨਾਇਬ ਸਿੰਘ ਗੁਰਦੇਵ ਸਿੰਘ ਮੱਕੜ ਅਤੇ ਹੋਰ ਸਾਬਕਾ ਸੈਨਿਕ ਹਾਜ਼ਰ