ਸਾਂਝੇ ਕਿਸਾਨ ਅੰਦੋਲਨ ਨੇ ਮੋਦੀ ਹਕੂਮਤ ਦੀ ਧੌਣ’ਚ ਅੜਿਆ ਕਿੱਲਾ ਕੱਢਿਆ-ਮਨਜੀਤ ਧਨੇਰ

Advertisement
Spread information

ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 415ਵਾਂ ਦਿਨ-ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ-ਪੂਰਵਕ ਮਨਾਇਆ; ਗੁਰੂ ਜੀ ਦੀਆਂ ਸਿਖਿਆਵਾਂ ਨੂੰ ਗ੍ਰਹਿਣ ਕਰਨ ਦੀ ਜਰੂਰਤ: ਕਿਸਾਨ ਆਗੂ 

ਸਰਕਾਰ ਨੂੰ ਐਮਐਸਪੀ ਬਾਰੇ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ; ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਬਣਾਏ ਸਰਕਾਰ: ਕਿਸਾਨ ਆਗੂ 

ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਨੂੰ ਲੈ ਕੇ ਬਾਜਾਰਾਂ ਵਿਚੋਂ ਦੀ ਮੁਜ਼ਾਹਰਾ ਕੀਤਾ: ਲੋਕਾਂ ਦੀ ਪੁੱਗਤ ਲਈ ਅਜੇ ਹੋਰ ਸੰਘਰਸ਼ ਕਰਨੇ ਪੈਣਗੇ: ਉਪਲੀ


ਹਰਿੰਦਰ ਨਿੱਕਾ , ਬਰਨਾਲਾ: 19 ਨਵੰਬਰ, 2021
   
      ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 415 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਧਰਨੇ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ  ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਬੁਲਾਰਿਆਂ ਨੇ ਗੁਰੂ ਜੀ ਦੇ ਜੀਵਨ ਫਲਸਫੇ ‘ਤੇ ਚਾਨਣਾ ਪਾਇਆ। ਆਗੂਆਂ ਨੇ ਕਿਹਾ ਕਿ  ਗੁਰੂ ਜੀ ਦਾ ਕਿਰਤ ਕਰੋ,ਨਾਮ ਜਪੋ ਤੇ ਵੰਡ ਛਕੋ  ਦਾ ਸਿਧਾਂਤ , ਅੱਜ ਵੀ ਓਨਾ ਹੀ ਪ੍ਰਾਸੰਗਿਕ ਹੈ। ਗੁਰੂ ਜੀ ਨੇ ਆਪਣੇ ਸਮੇਂ ਦੇ ਹਾਕਮਾਂ ਨੂੰ  ‘ ਰਾਜੇ ਸ਼ੀਂਹ ਮੁਕੱਦਮ ਕੁੱਤੇ’ ਤੱਕ ਕਿਹਾ। ਅਜਿਹਾ ਉਹੀ ਸ਼ਖਸ ਕਹਿ ਸਕਦਾ ਹੈ ਜਿਸ ਦੇ ਪੱਲੇ ਸੱਚ ਹੋਵੇ । ਕਿਸਾਨਾਂ ਦੇ ਪੱਲੇ ਵੀ ਸੱਚ ਹੈ ਜਿਸ ਕਾਰਨ ਉਹ  ਖੇਤੀ ਕਾਨੂੰਨਾਂ ਬਾਰੇ ਸੱਚ ਬੋਲਣ ਦੀ ਜੁਰੱਅਤ ਕਰ ਸਕੇ ਹਨ।
     ਅੱਜ ਸਵੇਰੇ ਪ੍ਰਧਾਨ ਮੰਤਰੀ ਮੋਦੀ ਨੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਸੀ। ਜਿਥੇ ਬੁਲਾਰਿਆਂ ਨੇ ਇਸ ਐਲਾਨ ਦਾ ਸਵਾਗਤ ਕੀਤਾ, ਉਥੇ ਦੂਸਰੀ ਤਰਫ ਇਸ ਨੂੰ ਆਪਣੀ ਅੰਸ਼ਕ ਜਿੱਤ ਕਰਾਰ ਦਿੰਦਿਆਂ ਕਾਨੂੰਨਾਂ ਦੇ ਤਕਨੀਕੀ ਤੌਰ ‘ਤੇ ਵਾਪਸ ਹੋਣ ਤੱਕ ਅੰਦੋਲਨ ਨੂੰ ਜਾਰੀ ਰੱਖਣ ਦਾ ਅਹਿਦ ਦੁਹਰਾਇਆ। ਆਗੂਆਂ ਨੇ ਕਿਹਾ ਕਿ ਇਹ ਐਲਾਨ ਲੋਕਾਂ ਦੀ ਏਕਤਾ ਤੇ ਸੰਘਰਸ਼ ਦਾ ਸਿੱਟਾ ਹੈ। ਖੇਤੀ ਕਾਨੂੰਨਾਂ ਦੀ ਰਸਮੀ ਤੌਰ ‘ਤੇ ਵਾਪਸੀ ਹੋਣ ਤੱਕ ਅਸੀਂ ਅਵੇਸਲੇ ਨਹੀਂ ਹੋਣਾ। ਸਥਾਨਕ ਧਰਨਿਆਂ ਵਿੱਚ ਆਉਣ ਅਤੇ ਦਿੱਲੀ ਮੋਰਚੇ ਦੀ ਪਹਿਲੀ ਵਰੇਗੰਢ ਲਈ ਦਿੱਲੀ ਵੱਲ ਕੂਚ ਕਰਨ ਦੇ ਪ੍ਰੋਗਰਾਮ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹਿਣਗੇ। ਆਗੂਆਂ ਨੇ ਦੱਸਿਆ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਲੀਡਰਸ਼ਿਪ ਦੇ ਸੰਪਰਕ ਵਿੱਚ ਹਨ ਅਤੇ ਕੋਈ ਵੀ  ਨਵੀਂ ਹਿਦਾਇਤ ਉਨਾਂ ਤੱਕ  ਤੁਰੰਤ ਪਹੁੰਚਦੀ ਕੀਤੀ  ਜਾਵੇਗੀ।
    ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਐਮਐਸਪੀ ਦੇ ਕਾਨੂੰਨ ਬਾਰੇ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ। ਅਸੀਂ  ਸਾਰੀਆਂ ਫਸਲਾਂ ਲਈ ਅਤੇ ਦੇਸ਼ ਦੇ ਸਾਰੇ ਕਿਸਾਨਾਂ ਲਈ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਕਾਨੂੰਨ ਬਣਨ ਤੱਕ ਅੰਦੋਲਨ ਜਾਰੀ ਰੱਖਾਂਗੇ।
ਅੱਜ ਧਰਨੇ ਨੂੰ  ਮਨਜੀਤ ਧਨੇਰ,ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਜਗਸੀਰ ਸਿੰਘ ਛੀਨੀਵਾਲ, ਗੁਰਮੇਲ ਸ਼ਰਮਾ, ਨਛੱਤਰ ਸਿੰਘ ਸਾਹੌਰ, ਹਰਚਰਨ ਚੰਨਾ, ਗੁਰਮੀਤ ਸੁਖਪਰ, ਬਾਬੂ ਸਿੰਘ ਖੁੱਡੀ, ਗੁਰਨਾਮ ਸਿੰਘ ਠੀਕਰੀਵਾਲਾ, ਰਣਧੀਰ ਸਿੰਘ ਰਾਜਗੜ੍ਹ, ਚਰਨਜੀਤ ਕੌਰ, ਪ੍ਰੇਮਪਾਲ ਕੌਰ ਨੇ ਸੰਬੋਧਨ ਕੀਤਾ। ਧਰਨੇ ਤੋਂ ਬਾਅਦ ਬਾਜਾਰਾਂ ਵਿਚੋਂ ਦੀ ਪ੍ਰਦਰਸ਼ਨ ਕੀਤਾ ਗਿਆ। ਸ਼ਹੀਦ ਭਗਤ ਸਿੰਘ ਚੌਕ ਵਿੱਚ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ  ਸਾਡਾ ਇਹ ਖੇਤੀ ਕਾਨੂੰਨ ਰੱਦ ਕਰਵਾਉਣ ਨਾਲ ਨਹੀਂ ਸਰਨਾ। ਆਪਣੀ ਪੁੱਗਤ ਬਣਾਉਣ ਲਈ ਸਾਨੂੰ ਹੋਰ ਲੰਬੇ ਸੰਘਰਸ਼ ਲੜਨੇ ਪੈਣਗੇ। ਅੱਜ ਪ੍ਰੇਮਪਾਲ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ ਜੋਧਪੁਰ ਤੇ ਚਰਨਜੀਤ ਕੌਰ ਨੇ ਇਨਕਲਾਬੀ ਗੀਤ ਗਾ ਕੇ ਰੰਗ ਬੰਨਿਆ। ਬਹਾਦਰ ਸਿੰਘ ਕਾਲਾ ਧਨੌਲਾ  ਨੇ ਗੀਤ ਤੇ ਨਰਿੰਦਰ ਪੲਲ ਸਿੰਗਲਾ ਨੇ ਕਵਿਤਾ ਸੁਣਾਈ।
Advertisement
Advertisement
Advertisement
Advertisement
Advertisement
error: Content is protected !!