ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ: ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਵਿਖੇ ਵਾਲੀਬਾਲ ਮੈਚ
ਪ੍ਰਦੀਪ ਕਸਬਾ , ਬਰਨਾਲਾ, 12 ਨਵੰਬਰ 2021
ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ (ਬਰਨਾਲਾ) ਵਿਖੇ ਨਸ਼ਾ ਮੁਕਤ ਪੰਜਾਬ ਮੁਹਿੰਮ ਅਤੇ ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਤਹਿਤ ਮਕੈਨੀਕਲ ਇੰਜੀ: ਅਤੇ ਸਿਵਲ ਇੰਜੀ: ਵਿਭਾਗ ਦੇ ਵਿਦਿਆਰਥੀਆਂ ਦਾ ਦੋਸਤਾਨਾ ਵਾਲੀਬਾਲ ਮੈਚ ਕਰਵਾਇਆ ਗਿਆ, ਜਿਸ ਵਿੱਚ ਦੋਵਾਂ ਟੀਮਾਂ ਨੇ ਬੜੇ ਜੋਸ਼ ਅਤੇ ਖੇਡ ਭਾਵਨਾ ਨਾਲ ਹਿੱਸਾ ਲਿਆ।
ਮਕੈਨੀਕਲ ਇੰਜੀ: ਦੀ ਟੀਮ ਵਿੱਚ ਹਰਬੀਰ ਸਿੰਘ, ਅਰਸ਼ਦੀਪ ਸਿੰਘ, ਗੁਰਪ੍ਰਤਾਪ ਸਿੰਘ, ਗੁਰਜਸ਼ਨ ਸਿੰਘ, ਤਰਨਵੀਰ ਸਿੰਘ, ਮੋਹਨ ਸਿੰਘ, ਹਰਮਨਜੀਤ ਸਿੰਘ, ਲਵਪ੍ਰੀਤ ਸਿੰਘ ਅਤੇ ਸਿਵਲ ਇੰਜੀ: ਵਿਭਾਗ ਦੀ ਟੀਮ ਵਿੱਚ ਚੰਦਰਪਾਲ ਸਿੰਘ, ਸੰਦੀਪ ਸਿੰਘ, ਕਮਲਪ੍ਰੀਤ ਸਿੰਘ, ਵਰਿੰਦਰ ਸਿੰਘ, ਗੁਰਭਿੰਦਰ ਸਿੰਘ, ਨਿਰਭੈ ਸਿੰਘ, ਹਰਸ਼ਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਮਕੈਨੀਕਲ ਵਿਭਾਗ ਦੀ ਟੀਮ ਨੇ 08-21, 21-18 ਅਤੇ 21-17 ਅੰਕਾਂ ਨਾਲ ਜਿੱਤ ਪ੍ਰਾਪਤ ਕੀਤੀ। ਮੈਚ ਦੌਰਾਨ ਅਰਸ਼ਦੀਪ ਸਿੰਘ ਮਕੈਨੀਕਲ ਇੰਜੀ: ਦੀ ਖੇਡ ਨੇ ਕਾਫੀ ਵਾਹ ਵਾਹ ਖੱਟੀ।
ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਦੋਵਾਂ ਟੀਮਾਂ ਦੀ ਖੇਡ ਨੂੰ ਸਰਾਹਿਆ। ਉਨਾਂ ਕਿਹਾ ਕਿ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਜੋਸ਼ ਅਤੇ ਖੇਡ ਭਾਵਨਾ ਨਾਲ ਖੇਡ ਕੇ ਮੈਚ ਨੂੰ ਰੌਚਕ ਬਣਾਇਆ ਹੈ। ਉਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੜਾਈ ਦੇ ਨਾਲ-ਨਾਲ ਫਿਜ਼ੀਕਲ ਫਿਟਨਸ ਦੀਆਂ ਗਤੀਵਿਧੀਆਂ ਨਾਲ ਵੀ ਜੁੜੇ ਰਹਿਣ ਤਾਂ ਜੋ ਉਹ ਸਰੀਰਕ ਅਤੇ ਮਾਨਸਿਕ ਤੌਰ ’ਤੇ ਤਕੜੇ ਹੋ ਸਕਣ।
ਇਸ ਮੌਕੇ ਯੁਵਕ ਸੇਵਾਵਾਂ ਵਿਭਾਗ, ਬਰਨਾਲਾ ਦੇ ਸਹਾਇਕ ਡਾਇਰੈਕਟ ਵਿਜੈ ਭਾਸਕਰ ਦੀ ਅਗਵਾਈ ’ਚ ਵਲੰਟੀਅਰ ਅਤੇ ਪੰਜਾਬ ਹੋਮਗਾਰਡਜ਼ ਤੋਂ ਸੋਹਣ ਸਿੰਘ ਅਤੇ ਜਗਜੀਤ ਸਿੰਘ ਪਹੁੰਚੇ, ਜਿਨਾਂ ਨੇ ਵਿਦਿਆਰਥੀਆਂ ਨੂੰ ਅਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਗਤੀਵਿਧੀਆਂ ਬਾਰੇ ਦੱਸਿਆ। ਉਨਾਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਤੇ ਧੀਆਂ ਬਾਰੇ ਕਵਿਤਾ ਵੀ। ਮੈਚ ਦਾ ਪ੍ਰਬੰਧ ਡਾ. ਹਰਿੰਦਰ ਸਿੰਘ ਸਿੱਧੂ, ਮੁਖੀ ਵਿਭਾਗ, ਸ੍ਰੀ ਲਵਪ੍ਰੀਤ ਸਿੰਘ, ਖੇਡ ਅਫਸਰ ਅਤੇ ਸ੍ਰੀ ਖੁਸ਼ਪ੍ਰੀਤ ਸਿੰਘ, ਲੈਕਚਰਾਰ ਵਲੋਂ ਕੀਤਾ ਗਿਆ। ਇਸ ਮੈਚ ਦੌਰਾਨ ਸਕੋੰਿਰੰਗ ਸ੍ਰੀ ਰੀਤਵਿੰਦਰ ਸਿੰਘ, ਵਰਕਸ਼ਾਪ ਇੰਸ: ਵਲੋਂ ਅਤੇ ਮੈਚ ਦੀ ਰੈਫਰੀ ਸ੍ਰੀ ਰਘਬੀਰ ਸਿੰਘ ਅਤੇ ਸ੍ਰੀ ਦੀਪਕ ਜਿੰਦਲ ਵਲੋਂ ਕੀਤੀ ਗਈ। ਇਸ ਮੈਚ ਦੀ ਕੁਮੈਂਟਰੀ ਸ੍ਰੀ ਜਗਦੀਪ ਸਿੰਘ, ਸਿੱਧੂ, ਮੁਖੀ ਵਿਭਾਗ ਅਤੇ ਸ੍ਰੀ ਸੁਖਮੀਤ ਸਿੰਘ ਵਲੋਂ ਕੀਤੀ ਗਈ।