ਜ਼ਿਲੇ ਦੇ ਸਕੂਲਾਂ ’ਚ ਨੈਸ਼ਨਲ ਅਚੀਵਮੈਂਟ ਸਰਵੇਖਣ ਮੁਕੰਮਲ
—ਕੇਂਦਰ ਅਤੇ ਸੂਬੇ ਦੇ ਸਿੱਖਿਆ ਆਬਜ਼ਰਵਰ ਵੀ ਰਹੇ ਮੌਜੂਦ
ਪ੍ਰਦੀਪ ਕਸਬਾ , ਬਰਨਾਲਾ, 12 ਨਵੰਬਰ 2021
ਕੇਂਦਰ ਸਰਕਾਰ ਵੱਲੋਂ ਸਮੂਹ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੀ ਸਕੂਲ ਸਿੱਖਿਆ ਦੀ ਸਥਿਤੀ ਬਾਰੇ ਜਾਣਨ ਲਈ ਕਰਵਾਇਆ ਨੈਸ਼ਨਲ ਅਚੀਵਮੈਂਟ ਸਰਵੇਖਣ ਜ਼ਿਲੇ ਦੇ ਸਕੂਲਾਂ ’ਚ ਵਿਦਿਆਰਥੀਆਂ ਦੀ ਉਤਸ਼ਾਹਜਨਕ ਸ਼ਮੂਲੀਅਤ ਨਾਲ ਹੋਇਆ। ਇਸ ਦੌਰਾਨ ਕੇਂਦਰੀ ਬੋਰਡ ਵੱਲੋਂ ਵਿਸੇਸ਼ ਆਬਜ਼ਰਵਰ ਮੈਡਮ ਸ਼ਿਲਪਾ ਨਿੱਜੀ ਸਹਾਇਕ ਖੇਤਰੀ ਅਫਸਰ ਅਤੇ ਰੇਨੂੰ ਸ਼ਰਮਾ ਸੀਨੀਅਰ ਅਕਾਊਂਟੈਂਟ ਅਤੇ ਸਟੇਟ ਵੱਲੋਂ ਰੰਗ ਹਰਜਿੰਦਰ ਸਟੇਟ ਰਿਸੋਰਸ ਪਰਸਨ ਵੱਲੋਂ ਵੀ ਸਰਵੇਖਣ ਵਾਲੇ ਸਕੂਲਾਂ ਦਾ ਦੌਰਾ ਕੀਤਾ ਗਿਆ।
ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਅਤੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਕੁਲਵਿੰਦਰ ਸਿੰਘ ਸਰਾਏ ਨੇ ਦੱਸਿਆ ਕਿ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਅਜੋਏ ਸ਼ਰਮਾ ਦੀ ਅਗਵਾਈ ਹੇਠ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇਖਣ ਦੀ ਮਿਹਨਤ ਨਾਲ ਤਿਆਰੀ ਕਰਨ ਦੇ ਨਾਲ ਨਾਲ ਇਸ ਦੇ ਸੰਚਾਲਨ ਲਈ ਵੀ ਬਿਹਤਰੀਨ ਤਿਆਰੀਆਂ ਕੀਤੀਆਂ ਗਈਆਂ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਰਵੇਖਣ ਲਈ ਚੁਣੇ ਸਮੂਹ ਸਕੂਲਾਂ ’ਚ ਵਿਦਿਆਰਥੀਆਂ ਦੀ ਉਤਸ਼ਾਹਜਨਕ ਸ਼ਮੂਲੀਅਤ ਨਾਲ ਸਰਵੇਖਣ ਹੋਇਆ ਹੈ।
ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਵਸੁੰਧਰਾ ਕਪਿਲਾ ਨੇ ਕਿਹਾ ਕਿ ਸਰਵੇਖਣ ਲਈ ਚੁਣੇ ਸਕੂਲਾਂ ’ਚ ਸਬੰਧਿਤ ਜਮਾਤਾਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਸ਼ਲਾਘਾਯੋਗ ਰਹੀ।