ਕਿਸਾਨਾਂ ਦੇ ਜਵਾਬ ਦੇਣ ਦੀ ਬਜਾਏ  ਬੌਖਲਾਏ ਅਕਾਲੀ ਦਲ ਨੇ ਇੱਕ ਹੋਰ ਲਖੀਮਪੁਰ ਕਾਂਡ ਰਚਣ ਦੀ ਕੋਝੀ ਕੋਸ਼ਿਸ਼ ਕੀਤੀ: ਕਿਸਾਨ ਆਗੂ

Advertisement
Spread information

 ਕਿਸਾਨਾਂ ਦੇ ਜਵਾਬ ਦੇਣ ਦੀ ਬਜਾਏ  ਬੌਖਲਾਏ ਅਕਾਲੀ ਦਲ ਨੇ ਇੱਕ ਹੋਰ ਲਖੀਮਪੁਰ ਕਾਂਡ ਰਚਣ ਦੀ ਕੋਝੀ ਕੋਸ਼ਿਸ਼ ਕੀਤੀ: ਕਿਸਾਨ ਆਗੂ

*ਕਿਸਾਨ ‘ਤੇ ਗੋਲੀਬਾਰੀ ਕਰਨ ਤੇ ਕਾਰ ਹੇਠ ਦਰੜਨ ਦੀ ਕੋਸ਼ਿਸ਼ ਦੀ ਸਖਤ ਨਿਖੇਧੀ; ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ: ਕਿਸਾਨ ਆਗੂ

* ਅਕਾਲੀ ਦਲ ਦਾ ਆਈ.ਟੀ ਸੈਲ ਵੀ ਬੀਜੇਪੀ ਦੇ ਰਾਹ ਪਿਆ; ਸੋਸ਼ਲ ਮੀਡੀਆ ‘ਤੇ ਕਿਸਾਨ ਆਗੂਆਂ  ਨੂੰ ਗਾਲ੍ਹਾਂ ਤੇ ਕੂੜ-ਪ੍ਰਚਾਰ ਦੀ ਭਰਮਾਰ।

* ਐਲਾਨਾਂ ਦੇ ਬਾਵਜੂਦ ਗੁਲਾਬੀ ਸੁੰਡੀ ਪੀੜਤ ਕਿਸਾਨਾਂ ਤੇ ਮਜ਼ਦੂਰਾਂ ਨੂੰ ਅਜੇ ਤੱਕ  ਮੁਆਵਜਾ ਨਹੀਂ ਮਿਲਿਆ ।


 ਪਰਦੀਪ ਕਸਬਾ,  ਬਰਨਾਲਾ: 11 ਨਵੰਬਰ, 2021

    ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 407 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਕੱਲ੍ਹ ਫਿਰੋਜ਼ਪੁਰ ਵਿਖੇ ਅਕਾਲੀ ਆਗੂਆਂ ਵੱਲੋਂ ਕਿਸਾਨਾਂ ‘ਤੇ ਗੋਲੀਆਂ ਚਲਾਉਣ ਅਤੇ  ਕਾਰ ਹੇਠ ਦਰੜਨ ਦੀ ਕੋਸ਼ਿਸ਼ ਦੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਅਤੇ ਦੋਸ਼ੀਆਂ ਵਿਰੁੱਧ ਢੁੱਕਵੀਆਂ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਕੱਲ੍ਹ ਫਿਰੋਜਪੁਰ ਵਿੱਚ ਕਿਸਾਨ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਤੋਂ  ਖੇਤੀ ਕਾਨੂੰਨਨਾਂ ਬਾਰੇ ਸਵਾਲ ਪੁੱਛਣ ਲਈ ਇਕੱਠੇ ਹੋਏ ਸਨ।

Advertisement

ਸਮਾਗਮ ਖਤਮ ਹੋਣ ਬਾਅਦ ਜਵਾਬ ਦੇਣ ਦਾ ਵਾਅਦਾ ਕਰਕੇ ਕਿਸਾਨਾਂ ਨੂੰ ਦੋ ਘੰਟੇ ਤੱਕ ਰੋਕੀ ਰੱਖਿਆ। ਪਰ ਬਾਅਦ ਵਿੱਚ ਜਵਾਬ ਦੇਣ ਦੀ ਥਾਂ ਇੱਕ ਹੋਰ ਲਖੀਮਪੁਰ ਖੀਰੀ ਕਾਂਡ ਰਚਣ ਦੀ ਕੋਝੀ ਕੋਸ਼ਿਸ਼ ਕੀਤੀ ਗਈ।ਅਸਲ ਵਿੱਚ ਅੰਦਰੂਨੀ ਤੌਰ ‘ਤੇ ਅਕਾਲੀ ਦਲ ਖੇਤੀ ਕਾਨੂੰਨਾਂ ਦਾ ਸਮਰਥਕ  ਹੈ ਅਤੇ ਇਨ੍ਹਾਂ ਦਾ ਵਿਰੋਧ ਕਰਨ ਅਤੇ ਕਿਸਾਨ ਅੰਦੋਲਨ ਦਾ ਹਮਾਇਤੀ ਹੋਣ ਦਾ ਪਾਖੰਡ ਕਰ ਰਿਹਾ ਹੈ। ਅਸੀਂ ਸਿਆਸੀ ਟੋਲੇ ਦੇ ਇਸ ਦੰਭ ਨੂੰ ਨੰਗਾ ਕਰਨ ਲਈ ਉਨ੍ਹਾਂ ਤੋਂ ਸਵਾਲ ਪੁੱਛਦੇ ਅਤੇ ਘੇਰਦੇ ਰਹਾਂਗੇ।

  ਖੇਤੀ ਕਾਨੂੰਨਾਂ ਦੀ ਗੱਜ-ਬੱਜ ਕੇ ਹਮਾਇਤ ਕਰਦੇ ਰਹੇ ਅਕਾਲੀ ਦਲ ਨੂੰ ਅਤੀਤ ਦਾ ਭੂਤ ਸਤਾਉਣ ਲੱਗਿਆ ਹੈ। ਬੌਖਲਾਹਟ ਵਿੱਚ ਆ ਕੇ ਇਹ ਪਾਰਟੀ ਵੀ ਬੀਜੇਪੀ ਵਾਲੇ ਹੱਥਕੰਡਿਆਂ ਉਪਰ ਉਤਰ ਆਈ ਹੈ। ਬੀਜੇਪੀ ਦੇ ਆਈ ਸੈਲ ਵਾਂਗ ਅਕਾਲੀ ਦਲ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਿਸਾਨ ਆਗੂਆਂ ਨੂੰ ਗਾਲ੍ਹਾਂ ਦੇਣ, ਕਿਰਦਾਰ-ਕੁਸ਼ੀ  ਕਰਨ ਅਤੇ ਕੂੜ- ਪ੍ਰਚਾਰ ਲਈ ਕਰਨ ਲੱਗ ਪਿਆ ਹੈ। ਪਿਛਲੇ ਦਿਨਾਂ ਦੌਰਾਨ ਸੋਸ਼ਲ ਮੀਡੀਆ ‘ਤੇ ਅਜਿਹੀਆਂ ਪੋਸਟਾਂ ਦੀ ਭਰਮਾਰ ਰਹੀ ਹੈ। ਅਸੀਂ ਅਕਾਲੀ ਦਲ ਨੂੰ  ਚਿਤਾਵਨੀ ਦਿੰਦੇ ਹਾਂ ਕਿ ਉਹ ਇਨ੍ਹਾਂ ਕੋਝੀਆਂ ਕੋਸ਼ਿਸ਼ਾਂ ਤੋਂ ਗੁਰੇਜ਼ ਕਰੇ।

ਅੱਜ ਧਰਨੇ ਨੂੰ  ਕਰਨੈਲ ਸਿੰਘ ਗਾਂਧੀ, ਰਣਧੀਰ ਸਿੰਘ ਰਾਜਗੜ੍ਹ, ਬਲਜੀਤ ਸਿੰਘ ਚੌਹਾਨਕੇ, ਕੁਲਵਿੰਦਰ  ਕੌਰ ਖੁੱਡੀ, ਕੁਲਵੰਤ ਸਿੰਘ ਠੀਕਰੀਵਾਲਾ, ਮੇਲਾ ਸਿੰਘ ਕੱਟੂ, ਅਮਰਜੀਤ ਕੌਰ, ਗੋਰਾ ਸਿੰਘ ਢਿੱਲਵਾਂ, ਬਾਬੂ ਸਿੰਘ ਖੁੱਡੀ, ਬਿੱਕਰ ਸਿੰਘ ਔਲਖ,ਜਸਪਾਲ ਕੌਰ ਨੇ ਸੰਬੋਧਨ ਕੀਤਾ। ਅੱਜ ਬੁਲਾਰਿਆਂ ਨੇ ਗੁਲਾਬੀ ਸੁੰਡੀ ਪੀੜ੍ਹਤ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਜੇ ਤੱਕ ਵੀ ਮੁਆਵਜ਼ਾ ਨਾ ਮਿਲਣ ਬਾਰੇ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਵਾਰ ਵਾਰ ਐਲਾਨ ਕੀਤੇ ਜਾਣ ਅਤੇ ਫੋਕੀ ਵਾਹ-ਵਾਹ ਖੱਟਣ ਲਈ ਵੱਡੇ ਵੱਡੇ ਪੋਸਟਰ ਲਾਉਣ ਦੇ ਬਾਵਜੂਦ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਖਾਤਿਆਂ ‘ਚ ਪੈਸੇ ਨਹੀਂ ਪਹੁੰਚੇ। ਸਰਕਾਰ ਜਲਦੀ  ਤੋਂ ਜਲਦੀ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦੇਵੇ।
  ਅੱਜ ਰਾਜਵਿੰਦਰ ਸਿੰਘ ਮੱਲੀ ਨੇ ਇਨਕਲਾਬੀ ਗੀਤ ਅਤੇ ਨਰਿੰਦਰ ਪਾਲ ਸਿੰਗਲਾ ਨੇ ਕਵਿਤਾ ਸੁਣਾਈ।

Advertisement
Advertisement
Advertisement
Advertisement
Advertisement
error: Content is protected !!