ਪੂਨੀਆ ਕਲੋਨੀ ਨਿਵਾਸੀਆਂ ਦੀ ਸੂਝ ਸਦਕਾ ਸੁਕਣੋ ਬਚਿਆ ਪਾਰਕ
ਹਰਪ੍ਰੀਤ ਕੌਰ ਬਬਲੀ, ਸੰਗਰੂਰ , 9 ਨਵੰਬਰ 2021
ਪੂਨੀਆ ਕਲੋਨੀ ਦੇ ਸੂਝਵਾਨ ਵਸਨੀਕਾਂ ਨੇ ਊਦਮ ਕਰਕੇ ਅੰਡਰ ਬ੍ਰਿਜ ਨੀਚੇ ਬਣੇ ਪਾਰਕ ਨੂੰ ਸੁਕਣ ਤੋਂ ਬਚਾ ਲਿਆ। ਬੀਤੇ ਦਿਨਾਂ ਵਿਚ ਕਲੋਨੀ ਦੇ ਵਸਨੀਕਾਂ ਨੇ ਦੋ ਮੀਟਿੰਗਾਂ ਕਰਕੇ ਪਾਰਕ ਦੀ ਸਾਂਭ ਸੰਭਾਲ ਲਈ ਕਮੇਟੀ ਬਣਾ ਕੇ ਪਾਰਕ ਦੀ ਮੈਂਟੀਨੈਸ ਆਪ ਕਰਵਾਉਣ ਲਈ ਤੁਰੰਤ 7000 ਰੁਪਏ ਇਕਠੇ ਬਿਜਲੀ ਦਾ ਕੁਨੈਕਸ਼ਨ , ਟੁਟੀਆ ਪਾਈਪਾ ਠੀਕ ਕਰਵਾਈਆਂ , ਸਪਰੇਅ ਲਈ ਦਵਾਈਆਂ ਦੀ ਖਰੀਦ, ਮਾਲੀ ਦਾ ਪ੍ਰਬੰਧ ਤੇ ਪਾਣੀ ਲਗਾਉਣ ਲਈ ਪਾਈਪ ਖਰੀਦ ਕੇ ਅੱਜ ਪਾਰਕ ਨੂੰ ਪਾਣੀ ਲਗਵਾ ਦਿੱਤਾ ਗਿਆ।
ਇਹ ਪਾਰਕ ਮਹੱਲਾ ਸੁਧਾਰ ਕਮੇਟੀ ਦੇ ਯਤਨਾਂ ਸਦਕਾ PWD ਵਿਭਾਗ ਵੱਲੋਂ ਸਾਡੇ ਮਾਨਯੋਗ ਮੰਤਰੀ ਸ਼੍ਰੀ ਵਿਜੇੰਦਰ ਸਿੰਗਲਾ ਦੇ ਹੁਕਮਾਂ ਤੇ ਬਣਾਇਆ ਸੀ। ਤਿੰਨ ਸਾਲ ਪਹਿਲਾਂ ਇਸ ਪਾਰਕ ਦਾ ਉਦਘਾਟਨ ਕਰਨ ਸਮੇਂ ਮਾਨਯੋਗ ਸ਼੍ਰੀ ਵਿਜੇੰਦਰ ਸਿੰਗਲਾ ਨੇ ਦੋ ਸਾਲ ਪਾਰਕ ਦੀ ਮੈਂਟੀਨੈਸ PWD ਵਿਭਾਗ ਨੂੰ ਕਰਨ ਦੇ ਹੁਕਮ ਦਿੱਤੇ ਸਨ। ਦੋ ਸਾਲ ਤੋਂ ਛੇ ਮਹੀਨੇ ਉਪਰ ਤੱਕ ਮੈਂਟੀਨੈਸ ਵਿਭਾਗ ਕਰਦਾ ਰਿਹਾ ਸੀ।
ਪਿਛਲੇ ਛੇ ਮਹੀਨੇ ਤੋ ਬਿਜਲੀ ਦਾ ਕੁਨੈਕਸ਼ਨ ਕੱਟਣ ਤੋਂ ਬਾਅਦ ਇਸ ਪਾਰਕ ਨੂੰ ਪਾਣੀ ਨਾ ਲੱਗਣ ਕਰਕੇ ਸੁਕਣਾ ਸ਼ੁਰੂ ਹੋ ਗਿਆ। ਮਹੱਲੇ ਦੇ ਸੂਝਵਾਨ ਲੋਕਾਂ ਇਸ ਪਾਰਕ ਦੀ ਸਾਂਭ ਸੰਭਾਲ ਆਪਣੇ ਹੱਥਾਂ ਵਿਚ ਲੈ ਕੇ ਵਾਤਾਵਰਨ ਤੇ ਕਲੋਨੀ ਦੀ ਖੂਬਸੂਰਤ ਦਿਖ ਨੂੰ ਖਰਾਬ ਹੋਣ ਤੋਂ ਬਚਾ ਲਿਆ ਹੈ ਤੇ ਅਗਾਊਂ ਵੀ ਇਸ ਦੀ ਮੈਂਟੀਨੈਸ ਸਬੰਧੀ ਕੁਲੈਕਸ਼ਨ ਕਰਨ ਲਈ ਕਲੋਨੀ ਨੂੰ ਚਾਰ ਹਿਸਿਆਂ ਵਿਚ ਵੰਡ ਕੇ ਵੱਖ ਵੱਖ ਸਾਥੀਆਂ ਨੇ ਜਿੰਮੇਵਾਰੀ ਲੈ ਲਈ ਹੈ।
ਮਹੱਲਾ ਨਿਵਾਸੀਆਂ ਨੇ ਦੂਸਰੀਆਂ ਕਲੋਨੀਆਂ ਖਲੀਫਾ ਬਾਗ ਤੇ ਮੁਬਾਰਕ ਮਹਿਲ ਦੇ ਵਸਨੀਕਾਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।