ਮਾਮਲਾ:ਪਿੰਡ ਉਧੋਵਾਲ ਸਮੇਤ ਤਿੰਨ ਪਿੰਡਾਂ ਦੀ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਨ ਦਾ
ਮਸਲੇ ਦੇ ਹੱਲ ਲਈ ਕਿਸਾਨ ਜਥੇਬੰਦੀਆਂ ਤੇ ਪ੍ਰਸ਼ਾਸਨ ਦਰਮਿਆਨ ਮੀਟਿੰਗ
*ਕਿਸਾਨਾਂ ਦਾ ਧੱਕੇ ਨਾਲ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ: ਕਿਸਾਨ ਆਗੂ
ਪਰਦੀਪ ਕਸਬਾ , ਜਲੰਧਰ 9 ਨਵੰਬਰ 2021
ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜੱਥੇਬੰਦੀਆਂ ਨਾਲ ਪਿੰਡ ਉਧੋਵਾਲ,ਪਛਾੜੀਆਂ ਅਤੇ ਬੁਲੰਦਾਂ ਦੇ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਕੇ ਬਾਈਪਾਸ ਬਣਾਉਣ ਸੰਬੰਧੀ ਉੱਠੇ ਮਸਲੇ ਦੇ ਹੱਲ ਲਈ ਡੀ.ਸੀ.ਦਫ਼ਤਰ ਦੇ ਕਾਨਫਰੰਸ ਹਾਲ ਵਿਖੇ ਪ੍ਰਸ਼ਾਸਨ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਗਈ।ਜਿਸ ਵਿੱਚ ਕਿਸਾਨ ਆਗੂਆਂ ਨੇ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਖੋਹ ਕੇ ਇੱਕ ਧਾਰਮਿਕ ਡੇਰੇ ਦੇ ਮੁੱਖੀ ਨੂੰ ਖੁਸ਼ ਕਰਨ ਨਵਾਂ ਰੋਡ ਬਣਾਉਣ ਦਾ ਫ਼ੈਸਲਾ ਰੱਦ ਕੀਤਾ ਜਾਵੇ।ਹਾਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸੇ ਕਿਸਮ ਦਾ ਧੱਕਾ ਨਾ ਕਰਨ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਬੁਲਾਰਾ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ,ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਤੇ ਸੁਰਜੀਤ ਸਿੰਘ ਸਮਰਾ,
ਬੀਕੇਯੂ ਉਗਰਾਹਾਂ ਦੇ ਮੋਹਣ ਸਿੰਘ ਬੱਲ,ਬੀਕੇਯੂ ਕਾਦੀਆਂ ਦੇ ਅਮਰਜੀਤ ਸਿੰਘ ਚਲਾਂਗ,ਕੁੱਲ ਹਿੰਦ ਕਿਸਾਨ ਸਭਾ ਦੇ ਬਲਵਿੰਦਰ ਸਿੰਘ, ਜਮਹੂਰੀ ਕਿਸਾਨ ਸਭਾ,ਦੋਆਬਾ ਸੰਘਰਸ਼ ਕਮੇਟੀ ਦੇ ਸੂਬਾ
ਆਗੂ ਮੇਜਰ ਸਿੰਘ, ਬੀਕੇਯੂ ਦੋਆਬਾ ਦੇ ਬਿਕਰਮ ਸਿੰਘ ਸਰੀਂਹ, ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ, ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਦੇ ਰਣਜੀਤ ਸਿੰਘ ਆਦਿ ਹਾਜ਼ਰ ਸਨ ਅਤੇ ਪ੍ਰਸ਼ਾਸਨ ਵਲੋਂ ਐੱਸ ਐੱਸ ਪੀ ਜਲੰਧਰ ਦਿਹਾਤੀ ਸਤਿੰਦਰ ਸਿੰਘ,ਏ.ਡੀ.ਸੀ.ਜਲੰਧਰ,ਪੂਨਮ ਸਿੰਘ,ਐੱਸ.ਡੀ.ਐੱਮ.ਨਕੋਦਰ, ਤਹਿਸੀਲਦਾਰ ਨਕੋਦਰ, ਬਲਵੀਰ ਸਿੰਘ ਐਕਸੀਅਨ ਪੀ.ਡਬਲਿਊ.ਡੀ.ਅਤੇ ਸਮਸ਼ੇਰ ਸਿੰਘ ਡੀ.ਐੱਸ.ਪੀ. ਸ਼ਾਹਕੋਟ ਆਦਿ ਸ਼ਾਮਲ ਹੋਏ।
ਜ਼ਿਕਰਯੋਗ ਹੈ ਕਿ ਪਿੰਡ ਉਧੋਵਾਲ ਵਿਖੇ ਇੱਕ ਧਾਰਮਿਕ ਡੇਰੇ ਨੂੰ ਨਿੱਜੀ ਲਾਭ ਦੇਣ ਲਈ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਅਕਵਾਇਰ ਕਰਨ ਦੀ ਕਿਸਾਨ ਜਥੇਬੰਦੀਆਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।ਕਿਸਾਨਾਂ ਦੀ ਤਿੱਖੀ ਵਿਰੋਧਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਮਸਲੇ ਦੇ ਹੱਲ ਲਈ ਨੂੰ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ ਸੀ।
ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਇਕ ਪਾਸੇ ਪੰਜਾਬ ਸਮੇਤ ਦੇਸ਼ ਭਰ ਰਾਜ ਕਿਸਾਨੀ ਤੇ ਜ਼ਮੀਨ ਬਚਾਉਣ ਦੀ ਲੜਾਈ ਦਿੱਲੀ ਦੇ ਬਾਰਡਰਾਂ ਤੇ ਲੜ ਰਹੇ ਹਨ ਦੂਸਰੇ ਪਾਸੇ ਪੰਜਾਬ ਸਰਕਾਰ ਧੱਕੇ ਨਾਲ ਜ਼ਮੀਨ ਅਕਵਾਇਰ ਕਰਨ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਆਗੂਆਂ ਦੱਸਿਆ ਕਿ ਪੀੜਤ ਕਿਸਾਨਾਂ ਨੇ ਵਾਹੀਯੋਗ ਜ਼ਮੀਨਾਂ ਧਾਰਮਿਕ ਡੇਰੇ ਨੂੰ ਦੇਣ ਬਦਲੇ ਕਿਸੇ ਵੀ ਤਰਾਂ ਦਾ ਮੁਆਵਜਾ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਜ਼ਮੀਨ ਹੀ ਉਹਨਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹੈ ,ਜ਼ਮੀਨ ਤੋਂ ਬੇ-ਦਖ਼ਲ ਕਰਨ ਦਾ ਮਤਲਬ ਉਹਨਾਂ ਦੀ ਹੋਂਦ ਖ਼ਤਮ ਕਰਨਾ ਹੈ। ਅੱਜ ਸਮੁੱਚੀ ਕਿਸਾਨੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾੳਣ ਲਈ ਲੜ ਰਹੀ ਹੈ। ਆਗੂਆਂ ਨੇ ਕਿਹਾ ਕਿ ਇਹ ਕਿਸਾਨ ਸੰਯੁਕਤ ਮੋਰਚੇ ਦੇ ਪਰਿਵਾਰ ਦਾ ਹਿੱਸਾ ਹਨ । ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਕਰਨ ਤੁਰੇ ਪਹਿਲੇ ਜੱਥਿਆਂ ਵਿੱਚ ਇਹਨਾਂ ਪਰਿਵਾਰਾਂ ਦੇ ਪੁੱਤ ਟਰੈਕਟਰ ਲੈ ਕੇ ਸ਼ਾਮਿਲ ਸਨ।ਅੱਜ ਵੀ ਇਹਨਾਂ ਪਰਿਵਾਰਾਂ ਦੇ ਮੈਂਥਰ ਸਿੰਘੂ ਬਾਰਡਰ ਉੱਤੇ ਡਟੇ ਹੋਏ ਹਨ ।
ਕਿਸਾਨ ਜੱਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਇੱਕ ਡੇਰੇ ਨੂੰ ਖ਼ੁਸ਼ ਕਰਨ ਲਈ ਸੂਬਾ ਸਰਕਾਰ ਕਿਸਾਨ ਉਜਾੜੇ ਦਾ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜਦੋਂ ਇਕ ਪਾਸੇ ਇਕ ਵੱਡਾ ਰੋਡ ਮਹਿਤਪੁਰ ਨੂੰ ਸ਼ਾਹਕੋਟ ਮੋਗਾ ਰੋਡ ਨਾਲ ਜੋੜ ਰਿਹਾ, ਫਿਰ ਉੱਥੇ ਕਿਸਾਨਾਂ ਦਾ ਉਜਾੜਾਂ ਕਰਕੇ ਨਵਾਂ ਰੋਡ ਬਣਾਉਣ ਦਾ ਮਤਲਬ ਕਿ ਇਕ ਨਿੱਜੀ ਵਿਅਕਤੀ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਸ਼ਾਸਨ ਤੇ ਪ੍ਰਸ਼ਾਸਨ ਦੇ ਕਿਸਾਨ ਉਜਾੜੂ ਫ਼ੈਸਲੇ ਦਾ ਡੱਟ ਕੇ ਵਿਰੋਧ ਹੋਵੇਗਾ।ਕਿਸਾਨ ਜੱਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਇੱਕ ਡੇਰੇ ਨੂੰ ਖ਼ੁਸ਼ ਕਰਨ ਲਈ ਸੂਬਾ ਸਰਕਾਰ ਕਿਸਾਨ ਉਜਾੜੇ ਦਾ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜਦੋਂ ਇਕ ਪਾਸੇ ਇਕ ਵੱਡਾ ਰੋਡ ਮਹਿਤਪੁਰ ਨੂੰ ਸ਼ਾਹਕੋਟ ਮੋਗਾ ਰੋਡ ਨਾਲ ਜੋੜ ਰਿਹਾ, ਫਿਰ ਉੱਥੇ ਕਿਸਾਨਾਂ ਦਾ ਉਜਾੜਾਂ ਕਰਕੇ ਨਵਾਂ ਰੋਡ ਬਣਾਉਣ ਦਾ ਮਤਲਬ ਕਿ ਇਕ ਨਿੱਜੀ ਵਿਅਕਤੀ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਸ਼ਾਸਨ ਤੇ ਪ੍ਰਸ਼ਾਸਨ ਦੇ ਕਿਸਾਨ ਉਜਾੜੂ ਫ਼ੈਸਲੇ ਦਾ ਡੱਟ ਕੇ ਵਿਰੋਧ ਹੋਵੇਗਾ।
ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਤੱਗੜ,ਬੀਬੀ ਸੁਰਜੀਤ ਕੌਰ ਉਧੋਵਾਲ, ਜਗਤਾਰ ਸਿੰਘ ਤਾਰੀ ਪੰਚ, ਸਤਨਾਮ ਸਿੰਘ, ਆਦਿ ਸਮੇਤ ਵੱਡੀ ਗਿਣਤੀ ਆਗੂ,ਕਾਰਕੁੰਨ ਵੀ ਮੀਟਿੰਗ ਵਿੱਚ ਸ਼ਾਮਲ ਸਨ।