ਖੇਤਰੀ ਯੁਵਕ ਮੇਲੇ ‘ਚ SD ਕਾਲਜ ਵਿੱਦਿਅਕ ਸੰਸਥਾਵਾਂ ਦੀ ਝੰਡੀ

Advertisement
Spread information

ਖੇਤਰੀ ਯੁਵਕ ਮੇਲੇ ‘ਚ ਐਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀ ਝੰਡੀ

ਵੱਖ-ਵੱਖ ਕਾਲਜਾਂ ਨੂੰ ਪਛਾੜ ਕੇ ਐਸ.ਡੀ. ਕਾਲਜ ਨੇ ਓਵਰਆਲ ਟਰਾਫ਼ੀ ‘ਤੇ ਕੀਤਾ ਕਬਜ਼ਾ


ਪ੍ਰਦੀਪ ਕਸਬਾ , ਬਰਨਾਲਾ, 2 ਨਵੰਬਰ 2021

ਐਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੁਆਰਾ ਸੰਚਾਲਿਤ ਐਸ. ਡੀ. ਡਿਗਰੀ ਕਾਲਜ ਅਤੇ ਐਸ. ਡੀ. ਕਾਲਜ ਆਫ਼ ਐਜੂਕੇਸ਼ਨ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਰਨਾਲਾ-ਮਾਲੇਰਕੋਟਲਾ ਜ਼ੋਨ ਦੇ ਖੇਤਰੀ ਯੁਵਕ ਮੇਲੇ ‘ਚ ਝੰਡੀ ਰਹੀ ਹੈ। ਸੰਸਥਾ ਦੇ ਪੀ.ਆਰ.ਓ. ਪ੍ਰੋ. ਸ਼ੋਇਬ ਜ਼ਫ਼ਰ ਨੇ ਦੱਸਿਆ ਕਿ ਐਸ. ਡੀ. ਕਾਲਜ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਕੁੱਲ 118 ਅੰਕਾਂ ਨਾਲ ਓਵਰ ਆਲ ਟਰਾਫ਼ੀ ਜਿੱਤਣ ‘ਚ ਕਾਮਯਾਬ ਰਿਹਾ। ਇਸ ਤੋਂ ਇਲਾਵਾ ਕਾਲਜ ਨੇ ਓਵਰਆਲ ਸੰਗੀਤ, ਓਵਰਆਲ ਫਾਈਨ ਆਰਟਸ, ਓਵਰਆਲ ਲਿਟਰੇਰੀ ਟਰਾਫ਼ੀਆਂ ‘ਤੇ ਵੀ ਕਬਜ਼ਾ ਕਰਕੇ ਵੱਡੀ ਗਿਣਤੀ ਮੁਕਾਬਲਿਆਂ ‘ਚ ਚੋਟੀ ਦੇ ਸਥਾਨ ਹਾਸਲ ਕੀਤੇ।

Advertisement

ਇਸ ਖੇਤਰੀ ਯੁਵਕ ਮੇਲੇ ‘ਚ ਜ਼ੋਨ ਦੇ 46 ਕਾਲਜਾਂ ਨੇ ਹਿੱਸਾ ਲਿਆ। ਐਸ. ਡੀ. ਕਾਲਜ ਨੇ ਗਿੱਧਾ, ਲਘੂ ਫਿਲਮ, ਗਰੁੱਪ ਸੌਂਗ (ਇੰਡੀਅਨ), ਲੋਕ ਗੀਤ, ਲੋਕ ਸਾਜ਼, ਰੰਗੋਲੀ, ਕਲੇਅ ਮੌਡਲਿੰਗ, ਇੰਸਟਰਾਲੇਸ਼ਨ, ਕੁਇਜ਼, ਕਲੀ ਗਾਇਨ, ਵਾਰ ਗਾਇਨ, ਕਲਾਸੀਕਲ ਇੰਸਟਰੂਮੈਂਟਲ (ਨਾਨ-ਪ੍ਰਕਸ਼ਨ), ਵੈਸਟਰਨ ਇੰਸ. (ਸੋਲੋ), ਨਾਲਾ ਬੁਣਨਾ, ਖਿੱਦੋ ਬਣਾਉਣਾ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਲਾਸੀਕਲ ਇੰਸਟਰੂਮੈਂਟਲ (ਪ੍ਰਕਸ਼ਨ), ਮਮਿੱਕਰੀ, ਪੱਕੀ ਬੁਣਨਾ, ਵਾਦ-ਵਿਵਾਦ, ਕਾਰਟੂਨਿੰਗ, ਗੀਤ/ਗ਼ਜ਼ਲ ਦੇ ਮੁਕਾਬਲਿਆਂ ‘ਚ ਦੂਜਾ ਸਥਾਨ ਹਾਸਲ ਕੀਤਾ ਹੈ। ਵੈਸਟਰਨ ਗਰੁੱਪ, ਛਿੱਕੂ, ਗਰੁੱਪ ਸ਼ਬਦ, ਫੋਕ ਆਰਕੈਸਟਰਾ, ਮਾਈਮ ਵਿਚ ਕਾਲਜ ਤੀਜੇ ਨੰਬਰ ‘ਤੇ ਰਿਹਾ।

ਇਸ ਤੋਂ ਇਲਾਵਾ ਐਸ. ਡੀ. ਕਾਲਜ ਆਫ਼ ਐਜੂਕੇਸ਼ਨ ਨੇ ਵੈਸਟਰਨ (ਸੋਲੋ), ਵੈਸਟਰਨ ਗਰੁੱਪ ਅਤੇ ਰੱਸਾ ਵਟਾਈ ਵਿਚ ਦੂਜਾ ਸਥਾਨ ਅਤੇ ਕਲੇਅ ਮੌਡਲਿੰਗ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਇਹ ਮੁਕਾਬਲੇ 29 ਅਕਤੂਬਰ ਤੋਂ 1 ਨਵੰਬਰ ਤੱਕ ਸਥਾਨ ਐਲ.ਬੀ.ਐਸ. ਕਾਲਜ ਵਿਚ ਕਰਵਾਏ ਗਏ।

ਦੋਵੇਂ ਕਾਲਜਾਂ ਦੀਆਂ ਟੀਮਾਂ ਦੇ ਕੋਆਰਡੀਨੇਟਰ ਪ੍ਰੋ. ਨਿਰਮਲ ਗੁਪਤਾ ਅਤੇ ਪ੍ਰੋ. ਬਰਿੰਦਰ ਕੌਰ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਵਿਦਿਆਰਥੀਆਂ ਦਾ ਅਗਲਾ ਨਿਸ਼ਾਨਾ ਅੰਤਰ-ਜ਼ੋਨਲ ਮੁਕਾਬਲੇ ਹਨ, ਜਿੱਥੋਂ ਉਹ ਜ਼ਰੂਰ ਕਾਮਯਾਬੀ ਹਾਸਲ ਕਰਨਗੇ। ਐਸ. ਡੀ. ਕਾਲਜ ਐਜੂਕੇਸ਼ਨਲ ਸੋਸਾਇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਪ੍ਰਿੰਸੀਪਲ ਡਾ. ਰਮਾ ਸ਼ਰਮਾ ਅਤੇ ਪ੍ਰਿੰਸੀਪਲ ਡਾ. ਤਪਨ ਕੁਮਾਰ ਸ਼ਾਹੂ ਨੇ ਟੀਮ ਇੰਚਾਰਜਾਂ ਅਤੇ ਵਿਦਿਆਰਥੀਆਂ ਨੂੰ ਇਸ ਕਾਮਯਾਬੀ ‘ਤੇ ਵਧਾਈ ਦਿੱਤੀ ਹੈ।

Advertisement
Advertisement
Advertisement
Advertisement
Advertisement
error: Content is protected !!