ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਹੱਥੀਂ ਤਿਆਰ ਸਾਮਾਨ ਦਾ ਲਾਇਆ ਸਟਾਲ
—-ਸ੍ਰੀਮਤੀ ਜਯੋਤੀ ਵੱਲੋਂ ਬੱਚਿਆਂ ਦੇ ਉਦਮ ਦੀ ਭਰਵੀਂ ਸ਼ਲਾਘਾ
–ਬੱਚਿਆਂ ਨੇ ਹੱਥੀਂ ਤਿਆਰ ਪੇਪਰ ਬੈਗ ਮੁਫਤ ਵੰਡੇ
ਪਰਦੀਪ ਕਸਬਾ , ਬਰਨਾਲਾ, 2 ਨਵੰਬਰ 2021
ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਹੱਥੀਂ ਤਿਆਰ ਕੀਤੇ ਸਜਾਵਟੀ ਸਾਮਾਨ ਦਾ ਸਟਾਲ ਲਾਇਆ, ਜਿਸ ਨੇ ਸਭ ਦੀ ਵਾਹ ਵਾਹ ਖੱਟੀ।
ਜ਼ਿਲਾ ਸਿੱਖਿਆ ਅਫਸਰ ਦਫਤਰ ਐਲੀਮੈਂਟਰੀ ਅਧੀਨ ਆਉਦੇ ਜ਼ਿਲਾ ਸਪੈਸ਼ਲ ਰਿਸੋਰਸ ਸੈਂਟਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਰਨਾਲਾ) ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਤਿਉਹਾਰਾਂ ਦੇ ਮੱਦੇਨਜ਼ਰ ਦੀਵੇ, ਮੋਮਬੱਤੀਆਂ ਤੇ ਹੋਰ ਸਜਾਵਟੀ ਸਾਮਾਨ ਤਿਆਰ ਕੀਤਾ, ਜਿਸ ਦਾ ਅੱਜ ਸਟਾਲ ਲਾਇਆ ਗਿਆ। ਇਸ ਮੌਕੇ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਦੀ ਹਾਸਪਿਟਲ ਵੈੱਲਫੇਅਰ ਸੁਸਾਇਟੀ ਦੇ ਚੇਅਰਪਰਸਨ ਅਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੀ ਪਤਨੀ ਸ੍ਰੀਮਤੀ ਜਯੋਤੀ ਵੱਲੋਂ ਸਟਾਲ ਦਾ ਦੌਰਾ ਕੀਤਾ ਗਿਆ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਉਨਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਕਲਾਤਮਕ ਗੁਣਾਂ ਵਿਚ ਹੋਰ ਨਿਖਾਰ ਆਉਦਾ ਹੈ। ਉਨਾਂ ਸਟਾਲ ਤੋਂ ਦੀਵੇ ਅਤੇ ਹੋਰ ਸਾਮਾਨ ਵੀ ਖਰੀਦਿਆ ਅਤੇ ਮਹਿੰਦੀ ਲਗਵਾਈ।
ਇਸ ਮੌਕੇ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਵੱਲੋਂ ਪਲਾਸਟਿਕ ਵਿਰੋਧੀ ਮੁਹਿੰਮ ਤਹਿਤ ਪਹਿਲ ਕਰਦਿਆਂ ਕਾਗਜ਼ ਦੇ ਸ਼ਾਪਿੰਗ ਬੈਗ ਤਿਆਰ ਕੀਤੇ ਗਏ ਹਨ, ਜੋ ਖਰੀਦਦਾਰੀ ਕਰਨ ਵਾਲਿਆਂ ਨੂੰ ਮੁਫ਼ਤ ਵੰਡੇ ਗਏ ਹਨ।
ਇਸ ਮੌਕੇ ਜ਼ਿਲਾ ਸਪੈਸ਼ਲ ਐਜੂਕੇਟਰ ਮੁਹੰਮਦ ਰਿਜ਼ਵਾਨ ਨੇ ਦੱਸਿਆ ਕਿ ਜ਼ਿਲੇ ਦੇ 40 ਤੋਂ ਵੱਧ ਵਿਸ਼ੇਸ਼ ਬੱਚਿਆਂ ਨੇ ਕਰੀਬ ਇਕ ਮਹੀਨੇ ਤੋਂ ਮਿਹਨਤ ਕਰਦੇ ਹੋਏ ਦੀਵੇ ਸਜਾਉਣ, ਮੋਮਬੱਤੀਆਂ ਬਣਾਉਣ, ਪੇਪਰ ਬੈਗ ਤਿਆਰ ਕਰਨ ਤੋਂ ਇਲਾਵਾ ਹੋਰ ਸਜਾਵਟੀ ਸਾਮਾਨ ਤਿਆਰ ਕੀਤਾ ਹੈ, ਜਿਸ ਦੀ ਅੱਜ ਭਰਵੀਂ ਸ਼ਲਾਘਾ ਹੋਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ, ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ, ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਵਸੁੰਧਰਾ ਕਪਿਲਾ, ਡੀਐਸਈਟੀ ਭੁਪਿੰਦਰ ਸਿੰਘ, ਆਈਈਆਰਟੀ ਦਵਿੰਦਰ ਕੌਰ, ਸਪਨਾ ਸ਼ਰਮਾ, ਚੰਚਲ ਕੌਸ਼ਲ ਤੇ ਹੋਰ ਹਾਜ਼ਰ ਸਨ।