ਉਹ ਰਾਤ ਨੂੰ ਕਰਦਾ ਰਿਹਾ ਪਾਰਟੀ ਤੇ ਸਵੇਰੇ ” ਮਿਲੀ ਲਹੂ ਭਿੱਜੀ ਲਾਸ਼ ”

Advertisement
Spread information

ਅਣਪਛਾਤਿਆਂ ਖਿਲਾਫ ਪੁਲਿਸ ਨੇ ਦਰਜ਼ ਕੀਤਾ ਕਤਲ ਦਾ ਕੇਸ


ਹਰਿੰਦਰ ਨਿੱਕਾ , ਬਰਨਾਲਾ 2 ਨਵੰਬਰ 2021

    ਭਦੌੜ ਰੋਡ ਮੱਝੂਕੇ ਤੇ ਸਥਿਤ ਸ਼ਰਾਬ ਦੇ ਠੇਕੇ ਅੱਗੇ ਆਂਡਿਆਂ ਦੀ ਰੇਹੜੀ ਲਾਉਣ ਵਾਲਾ ਤੇਜ਼ਾ ਸਿੰਘ ਰਾਤ ਨੂੰ ਆਪਣੇ ਪਿੰਡ ਦੇ ਭਾਣਜੇ ਨਾਲ ਪਾਰਟੀ ਕਰਦਾ ਰਿਹਾ ਤੇ ਸਵੇਰੇ ਉਸ ਦੀ ਘਰ ਅੰਦਰੋਂ ਲਹੂ ਭਿੱਜੀ ਲਾਸ਼ ਹੀ ਬਾਰਮਦ ਹੋਈ। ਇਸ ਅੰਨ੍ਹੇ ਕਤਲ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਪਰ ਅਣਪਛਾਤਿਆਂ ਖਿਲਾਫ ਹੱਤਿਆ ਦਾ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਰਾਜਵਿੰਦਰ ਸਿੰਘ ਉਰਫ ਗੱਗੂ ਵਾਸੀ ਮੱਝੂਕੇ ਹਾਲ ਅਬਾਦ ਜੀਤਾ ਸਿੰਘ ਵਾਲਾ, ਜਿਲਾ ਮੋਗਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਪਿਤਾ ਤੇਜਾ ਸਿੰਘ ਉਰਫ ਕਾਲਾ, ਕਾਫੀ ਸਾਲਾਂ ਤੋ ਭਦੌੜ ਰੋਡ ਮੱਝੂਕੇ ਪਰ ਬਣੇ ਠੇਕੇ ਅੱਗੇ ਸਾਮ ਵੇਲੇ ਆਂਡਿਆ ਦੀ ਰੇਹੜੀ ਲਾਉਦਾ ਸੀ। ਕੱਲ੍ਹ ਸਵੇਰੇ ਉਹ ਨੂੰ ਉਸ ਦੀ ਭੈਣ ਪ੍ਰਦੀਪ ਕੋਰ ਨੇ ਫੋਨ ਕਰਕੇ ਦੱਸਿਆ ਕਿ “ਉਸ ਨੂੰ ਆਪਣੇ ਤਾਏ ਦੇ ਲੜਕੇ ਚਮਕੋਰ ਸਿੰਘ ਪੁੱਤਰ ਨਾਥ ਸਿੰਘ ਵਾਸੀ ਮੱਝੂ ਕੇ ਨੇ ਦੱਸਿਆ ਕਿ 31 ਅਕਤੂਬਰ ਨੂੰ ਆਪਣਾ ਪਿਤਾ ਤੇਜਾ ਸਿੰਘ ਰੇਹੜੀ ਲਗਾ ਕੇ ਘਰ ਵਾਪਸ ਆ ਗਿਆ ਸੀ ਅਤੇ ਜਦੋਂ ਸਵੇਰੇ ਵਕਤ ਕਰੀਬ 7 ਕੁ ਵਜੇ ਤਾਏ ਦੇ ਲੜਕੇ ਚਮਕੋਰ ਸਿੰਘ ਨੇ ਆਪਣੇ ਘਰ ਜਾ ਕੇ ਵੇਖਿਆ ਤਾ ਆਪਣੇ ਪਿਤਾ ਦੇ ਸਿਰ ਵਿੱਚੋ ਖੂਨ ਵਹਿ ਰਿਹਾ ਸੀ ਤੇ ਉਸ ਦੀ ਮੋਤ ਹੋ ਚੁੱਕੀ ਸੀ।

Advertisement

ਪਿਤਾ ਦੇ ਘਰ ਪਹੁੰਚਿਆਂ ਤਾਂ ਮਿਲੀ ਲਾਸ਼

    ਮੁਦਈ ਰਾਜਵਿੰਦਰ ਸਿੰਘ ਉਰਫ ਗੱਗੂ ਨੇ ਦੱਸਿਆ ਕਿ ਇਹ ਘਟਨਾ ਬਾਰੇ ਪਤਾ ਲੱਗਦਿਆਂ ਹੀ , ਉਹ ਆਪਣੀ ਭੂਆ ਦੇ ਲੜਕੇ ਸੁਖਮੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਜੀਤਾ ਸਿੰਘ ਵਾਲਾ ਨਾਲ ਪਿੰਡ ਮੱਝੂਕੇ ਆਪਣੇ ਘਰ ਆ ਗਿਆ।  ਜਿੱਥੇ ਘਰ ਦੇ ਕਮਰੇ ਵਿੱਚ ਉਸ ਦੇ ਪਿਤਾ ਤੇਜ਼ਾ ਸਿੰਘ ਦੇ ਸਿਰ ਵਿੱਚ ਸੱਟ ਮਾਰਨ ਕਰਕੇ ਖੂਨ ਨਿਕਲਣ ਕਰਕੇ ਉਹਦੀ ਮੋਤ ਹੋ ਚੁੱਕੀ ਸੀ। ਮੁਦਈ ਨੇ ਕਿਹਾ ਕਿ ਉਸ ਦੇ ਜੀਜੇ ਗੁਰਸੇਵਕ ਸਿੰਘ ਪੁੱਤਰ ਰੁਲਦੂ ਸਿੰਘ ਵਾਸੀ ਬਾਲਿਆ ਵਾਲੀ ਦੇ ਦੱਸਣ ਤੋਂ ਪਤਾ ਲੱਗਿਆ ਕਿ ਉਸਦੀ ਕੱਲ ਰਾਤ ਤੇਜਾ ਸਿੰਘ ਨਾਲ ਗੱਲਬਾਤ ਹੋਈ ਸੀ ਜਿਸ ਨੇ ਕਿਹਾ ਸੀ ਕਿ ਉਹ ਆਪਣੇ ਪਿੰਡ ਦੇ ਭਾਣਜੇ , ਜੋ ਪਿੰਡ ਦਿਆਲਪੁਰੇ ਦਾ ਹੈ , ਨਾਲ ਆਪਣੇ ਘਰ ਵਿੱਚ ਪਾਰਟੀ ਕਰ ਰਿਹਾ ਹਾਂ । ਮੁਦਈ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਨੂੰ ਕਿਸੇ ਨਾ – ਮਾਲੂਮ ਵਿਅਕਤੀ / ਵਿਅਕਤੀਆ ਨੇ ਸਿਰ ਵਿੱਚ ਸੱਟਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ।               ਤਫਤੀਸ਼ ਅਧਿਕਾਰੀ ਅਤੇ ਥਾਣਾ ਭਦੌੜ ਦੇ ਐਸਐਚਉ ਇੰਸ. ਰਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਦੇ ਬਿਆਨ ਪਰ ਅਣਪਛਾਤੇ ਦੋਸ਼ੀਆਂ ਖਿਲਾਫ ਹੱਤਿਆ ਦਾ ਕੇਸ ਦਰਜ਼ ਕਰਕੇ,ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਅਤੇ ਦੋਸ਼ੀਆਂ ਦੀ ਸ਼ਨਾਖਤ ਤੇ ਤਲਾਸ਼ ਮੁਸਤੈਦੀ ਨਾਲ ਸ਼ੁਰੂ ਕਰ ਦਿੱਤੀ ਹੈ। ਜਲਦ ਹੀ, ਹੱਤਿਆਰਿਆਂ ਨੂੰ ਗਿਰਫਤਾਰ ਕਰਕੇ, ਹੱਤਿਆ ਦੀ ਗੁੱਥੀ ਸੁਲਝਾ ਲਈ ਜਾਵੇਗੀ।

Advertisement
Advertisement
Advertisement
Advertisement
Advertisement
error: Content is protected !!