ਮਾਨਵਤਾ ਦੀ ਸੇਵਾ ਵਿੱਚ ਸੰਤ ਨਿਰੰਕਾਰੀ ਮਿਸ਼ਨ ਨੇ ਲਗਾਇਆ ਕੋਵਿਡ ਟੀਕਾਕਰਣ ਕੈਂਪ
ਪਰਦੀਪ ਕਸਬਾ , ਬਰਨਾਲਾ , 22 ਤੰਬਰ 2021
ਸੰਤ ਨਿਰੰਕਾਰੀ ਮਿਸ਼ਨ ਜਿੱਥੇ ਅਧਿਅਤਮ ਦੀ ਸਿੱਖਿਆ ਦਿੰਦਾ ਹੈ । ਇਨਸਾਨ ਨੂੰ ਇਸ ਪ੍ਰਭੂ ਈਸਵਰ ਦਾ ਸਾਕਸ਼ਤਕਾਰ ਕਰਵਾ ਕੇ ਜੀਵਨ ਜੀਣ ਦਾ ਸਲੀਕਾ ਸਿਖਾਂਦਾ ਹੈ। ਸੰਤ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜਿੱਥੇ ਇਨਸਾਨ ਦਾ ਮਾਰਗ ਦਰਸ਼ਨ ਕਰ ਰਹੇ ਹਨ ਓਥੇ ਨਾਲ ਹੀ ਮਾਨਵਤਾਦੀ ਸੇਵਾ ਵਿੱਚ ਵੀ ਮਿਸ਼ਨ ਨੂੰ ਅਗੇ ਲਿਜਾ ਰਹੇ ਹਨ। ਸਮਾਜ ਭਲਾਈ ਦੇ ਅਨੇਕ ਕਾਰਜ ਸੰਤ ਨਿਰੰਕਾਰੀ ਮਿਸ਼ਨ ਵਲੋਂ ਨਿਰੰਤਰ ਚੱਲ ਰਹੇ ਹਨ ਫਿਰ ਚਾਹੇ ਖੂਨਦਾਨ ਕੈੰਪ ਹੋਣ, ਪੌਧਾ ਰੋਪਣ ਹੋਵੇ,ਸਫਾਈ ਅਭਿਆਨ ਆਦਿ ।
ਬਰਨਾਲਾ ਬ੍ਰਾਂਚ ਦੇ ਸੰਯੋਜਕ ਜੀਵਨ ਗੋਇਲ ਨੇ ਦੱਸਿਆ ਦੇ ਜਦੋਂ ਤੋਂ ਕਰੋਨਾ ਕਾਲ ਸ਼ੁਰੂ ਹੋਇਆ ਹੈ ਉਦੋਂ ਤੋਂ ਸੰਤ ਨਿਰੰਕਾਰੀ ਮਿਸ਼ਨ ਮਾਨਵਤਾ ਦੀ ਸੇਵਾ ਵਿੱਚ ਜੁੱਟ ਗਿਆ ਹੈ । ਚਾਹੇ ਰਾਸ਼ਨ ਵੰਡਣਾ ਹੋਵੇ ਜਾਂਗਲੀਆਂ ਮੋਹਲਿਆਂ ਨੂੰ ਸੇਨਿਟਾਇਜੇਸ਼ਨ ਕਰਨਾ ਆਦਿ। ਜਦੋਂ ਤੋਂ ਟੀਕਾਕਰਣ ਕੈੰਪਾਂ ਦੀ ਸ਼ੁਰੁਆਤ ਹੋਈ ਹੈ ਉਦੋਂ ਤੋਂ ਪੁਰੇ ਭਾਰਤ ਦੇ ਸੰਤ ਨਿਰੰਕਾਰੀ ਸਤਸੰਗ ਭਵਨਾਂ ਵਿੱਚ ਲਗਾਤਾਰ ਟੀਕਾਕਰਣ ਕੈਂਪ ਜਾਰੀ ਹਨ। ਉਸੇ ਲੜੀ ਵਿੱਚ ਅੱਜ ਬਰਨਾਲਾ ਬ੍ਰਾਂਚ ਵਿੱਚ ਛੇਵੇਂ ਟੀਕਾਕਰਣ ਕੈਂਪ ਦਾ ਆਯੋਜਨ ਕੀਤਾ ਗਿਆ। ਜਿੱਥੇ ਸਾਧ ਸੰਗਤ ਦੇ ਨਾਲ ਨਾਲ ਸ਼ਹਿਰ ਨਿਵਾਸੀਆਂ ਨੇ ਵੀ ਸਤਸੰਗ ਭਵਨ ਪਹੁਂਚ ਕੇ ਟੀਕਾਕਰਣ ਕਰਵਾਇਆ।
ਸ਼ਹਿਰ ਨਿਵਾਸੀਆਂ ਵਲੋਂ ਸੰਤ ਨਿਰੰਕਾਰੀ ਮਿਸ਼ਨ ਦਾ ਧੰਨਵਾਦ ਕੀਤਾ ਗਿਆ ਅਤੇ ਦੱਸਿਆ ਕਿ ਇੱਥੇ ਉਨ੍ਹਾਂਨੂੰ ਹਰ ਪ੍ਰਕਾਰ ਦੀ ਸਹੂਲਤ ਮਿਲੀ। ਬੜਾ ਪਿਆਰ ਅਤੇ ਆਦਰ ਦਿੱਤਾ ਗਿਆ। ਇਸ ਕੈਂਪ ਵਿੱਚ ਸਿਵਲ ਹਸਪਤਾਲ ਦੀ ਟੀਮ ਵਲੋਂ 200 ਲੋਕਾਂ ਦਾ ਟੀਕਾਕਰਣ ਕੀਤਾ ਗਿਆ।