ਭਾਈਚਾਰੇ ਦੀਆਂ ਹੱਕੀ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਿੱਤਾ ਮੰਗ ਪੱਤਰ
ਗੁਰਸੇਵਕ ਸਿੰਘ ਸਹੋਤਾ,ਪਾਲੀ ਵਜੀਦਕੇ, ਮਹਿਲ ਕਲਾਂ 14 ਸਤੰਬਰ 2021
ਅੱਜ ਮੁਸਲਿਮ ਫਰੰਟ ਪੰਜਾਬ ਜ਼ਿਲਾ ਬਰਨਾਲਾ ਦੀ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹੰਸ ਮੁਹੰਮਦ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿੱਚ ਮੁਸਲਿਮ ਫਰੰਟ ਦੇ ਅਹੁਦੇਦਾਰਾਂ ਤੋਂ ਇਲਾਵਾ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਹਮੀਦ ਮੁਹੰਮਦ ਚੁਹਾਣਕੇ ਤੇ ਸਕੱਤਰ ਪੰਚ ਇਕਬਾਲ ਖਾਂ ਧੌਲਾ ਨੇ ਕਿਹਾ ਕਿ ਸਾਨੂੰ ਆਪਣੇ ਭਾਈਚਾਰੇ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਦੇ ਲਈ ਛੋਟੇ ਮੋਟੇ ਗਿਲੇ ਸ਼ਿਕਵੇ ਭੁਲਾ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਹੀ ਅਸੀਂ ਆਪਣਾ ਹੱਕ ਲੈ ਸਕਦੇ ਹਾਂ।
ਮੀਟਿੰਗ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ।ਫਰੰਟ ਦੇ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਕਿਸਾਨੀ ਸੰਘਰਸ਼ ਚੱਲਦਾ ਰਹੇਗਾ ਉਹ ਪਹਿਲਾਂ ਵਾਂਗ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ।ਇਸ ਸਮੇਂ ਜ਼ਿਲ੍ਹਾ ਕਮੇਟੀ ਦੇ ਸਮੂਹ ਅਹੁਦੇਦਾਰਾਂ ਨੇ ਹਨੀ ਖਾਂ ਬਰਨਾਲਾ ਨੂੰ ਤਹਿਸੀਲ ਦਾ ਸਰਬ ਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ।
ਮੀਟਿੰਗ ਉਪਰੰਤ ਮੁਸਲਿਮ ਫਰੰਟ ਪੰਜਾਬ ਇਕਾਈ ਬਰਨਾਲਾ ਦੇ ਸਮੂਹ ਅਹੁਦੇਦਾਰਾਂ ਵੱਲੋਂ ਮੁਸਲਿਮ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਗਿਆ ।ਇਸ ਮੌਕੇ ਜਥੇਬੰਦਕ ਸਕੱਤਰ ਸੁਖਵਿੰਦਰ ਖਾਂ ਧੌਲਾ, ਸਕੱਤਰ ਇਕਬਾਲ ਖਾਂ ਮੌੜ, ਖਜ਼ਾਨਚੀ ਇਕਬਾਲ ਖਾਂ ਹੰਡਿਆਇਆ,ਕਮੇਟੀ ਮੈਂਬਰ ਪਾਲਾ ਖਾਂ ਰਾਏਸਰ, ਮੋਹਰ ਖਾਂ ਰਾਏਸਰ, ਡਾ ਕਰਮਦੀਨ ਧੋਲਾ,ਬਸ਼ੀਰ ਖਾਨ ਧਨੌਲਾ ਅਤੇ ਨਾਜਰ ਖਾਂ ਉੱਪਲੀ ਆਦਿ ਹਾਜ਼ਰ ਸਨ ।
Advertisement