ਦਿ ਕਲਾਸ ਫੋਰ ਕਰਮਚਾਰੀਆਂ ਨੇ ਕੀਤੀ ਹੰਗਾਮੀ ਮੀਟਿੰਗ, ਸਰਕਾਰ ਨੂੰ ਦਿੱਤੀ ਚੇਤਾਵਨੀ
ਹਰਪ੍ਰੀਤ ਕੌਰ ਬਬਲੀ, ਸੰਗਰੂਰ , 13 ਸਤੰਬਰ 2021
ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ ਚੇਅਰਮੈਨ ਸ:ਲਾਲ ਸਿੰਘ ਜੀ ਦੇ ਸੱਦੇ ਤੇ ਪੰਜਾਬ ਮੰਡੀ ਬੋਰਡ ਦੇ ਸੰਯੁਕਤ ਸਕੱਤਰ ਸ:ਹਰਮਹਿੰਦਰ ਪਾਲ ਸਿੰਘ ਬਰਾੜ ਪੀ ਸੀ ਐਸ, ਜੀ ਨਾਲ ਹੋਈ ਮੀਟਿੰਗ ਵਿੱਚ ਮੰਡੀ ਬੋਰਡ ਦੀਆਂ ਉਸਾਰੀ ਸਾਖਾਵਾਂ,ਮਾਰਕੀਟ ਕਮੇਟੀਆਂ,ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਕੰਟਰੈਕਟ,ਡੇਲੀਵੇਜਿਜ ਅਤੇ ਆਊਟ ਸੋਰਸ,ਕਰਮਚਾਰੀਆਂ ਨੂੰ ਘੱਟੋ-ਘੱਟ ਉਜਰਤਾਂ ,ਠੇਕੇਦਾਰਾਂ ਵੱਲੋਂ ਨਾ ਦੇਣ, ਈ ਪੀ ਐਫ,ਈ ਐਸ ਆਈ,8.33
ਬੌਨਸ,ਸਨਾਖਤੀ ਕਾਰਡ,ਵਰਦੀਆਂ ਦੀ ਸਹੂਲਤ ਨਾ ਦੇਣ ਅਤੇ ਠੇਕੇਦਾਰਾਂ ਦੁਆਰਾ ਅਫਸਰਸਾਹੀ ਦੀ ਮਿਲੀਭੁਗਤ ਨਾਲ ਕਰਮਚਾਰੀਆਂ ਨੂੰ ਘੱਟ ਤਨਖਾਹਾਂ ਦੇ ਕੇ ਆਰਥਿਕ ਸੋਸ਼ਣ ਕਰਨ,ਸੇਵਾਵਾਂ ਦੀਆਂ ਨਿਯਮਤ ਨਿਯੁਕਤੀਆਂ 2016 ਦੇ ਨਿਯਮ ਅਨੁਸਾਰ ਨਾ ਕਰਨ ਅਤੇ ਕੰਮ ਤੋਂ ਹਟਾਏ ਜਾਂਦੇ ਲੰਮੀਆਂ ਸੇਵਾਵਾਂ ਵਾਲੇ ਕਰਮਚਾਰੀਆਂ ਨੂੰ ਮੁੜ ਕੰਮ ਤੇ ਰੱਖਣ ਵਰਗੇ ਇਸੂ ਵਿਚਾਰੇ ਗਏ ,ਮੀਟਿੰਗ ਵਿੱਚ ਜੋਰ ਦਿੱਤਾ ਗਿਆ ਕਿ ਠੇਕੇਦਾਰਾਂ ਨੂੰ ਮੰਡੀਬੋਰਡ ਚੋਂ ਬਾਹਰ ਕਰਕੇ ਸਿੱਧੇ ਤੌਰ ‘ਤੇ ਪੂਰੀਆਂ ਤਨਖਾਹਾਂ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣ ,ਰੱਖੀਆਂ ਗਈਆਂ ਮੰਗਾਂ ਤੇ ਅਧਿਕਾਰੀਆਂ ਵੱਲੋਂ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ,ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ,ਫੈਡਰੇਸ਼ਨ ਦੇ ਸਕੱਤਰ ਕਰਤਾਰ ਸਿੰਘ ਪਾਲ,ਮੋਗਾ ਦੇ ਪ੍ਰਧਾਨ ਚਮਨ ਲਾਲ ਸੰਘੇਲੀਆ,ਜਨਰਲ ਸਕੱਤਰ ਹਰੀ ਬਹਾਦਰ ਬਿੱਟੂ,ਮੰਡੀ ਬੋਰਡ ਸਬ ਕਮੇਟੀ ਦੇ ਸੂਬਾਈ ਪ੍ਰਧਾਨ ਕੁਲਦੀਪ ਸਿੰਘ,ਜਨਰਲ ਸਕੱਤਰ ਵਿਯੇ ਕੁਮਾਰ,ਗੁਰਿੰਦਰ ਸਿੰਘ ਗੁਰੀ,ਅਮ੍ਰਿਤਪਾਲ ਸਿੰਘ,ਕ੍ਰਿਸ਼ਨ ਸਿੰਘ,ਰਣਜੀਤ ਸਿੰਘ,ਸੁਰਿੰਦਰ ਸਿੰਘ, ਅਵਤਾਰ ਸਿੰਘ,ਸਾਮਲ ਹੋਏ।