ਪੁਲਿਸ ਨੇ ਫੜ੍ਹੇ S B I ਬੈਂਕ ਦੇ ਅਧਿਕਾਰੀ ਨੂੰ ਲੁੱਟਣ ਵਾਲੇ ਲੁਟੇਰੇ ,ਲੁੱਟਿਆ ਸਮਾਨ ਵੀ ਬਰਾਮਦ
ਹਰਿੰਦਰ ਨਿੱਕਾ, ਮਨੀ ਗਰਗ , ਬਰਨਾਲਾ 5 ਸਤੰਬਰ 2021
ਸਤੰਬਰ ਮਹੀਨਾ ਚੜ੍ਹਦੇ ਹੀ ਐਸ.ਬੀ.ਆਈ. ਬੈਂਕ ਦੇ ਅਧਿਕਾਰੀ ਨੂੰ ਰਾਹ ਵਿੱਚ ਘੇਰ ਕੇ ਉਸ ਦਾ ਮੋਟਰਸਾਈਕਲ , ਲੈਪਟੌਪ ਅਤੇ ਨਗਦੀ ਖੋਹ ਕੇ ਫਰਾਰ ਹੋਏ ਲੁਟੇਰਿਆਂ ਨੂੰ ਪੁਲਿਸ ਨੇ ਵਾਰਦਾਤ ਤੋਂ 5 ਦਿਨ ਬਾਅਦ ਹੀ ਕਾਬੂ ਕਰ ਲਿਆ ਹੈ। ਇਸ ਸਬੰਧੀ ਸੀਆਈਏ ਸਟਾਫ ਹੰਡਿਆਇਆ ਵਿਖੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਪੀ.ਆਈ ਜਗਵਿੰਦਰ ਸਿੰਘ ਚੀਮਾ ਨੇ ਮੀਡੀਆ ਨੂੰ ਦਿੱਤੀ। ਵਰਨਣਯੋਗ ਹੈ ਕਿ ਜਿਲਾ ਪੁਲਿਸ ਮੁਖੀ ਦੀਆਂ ਹਦਾਇਤਾਂ ਤੇ ਉਕਤ ਵਾਰਦਾਤ ਦੇ ਦੋਸ਼ੀਆਂ ਨੂੰ ਗਿਰਫਤਾਰ ਕਰਨ ਲਈ ਜਗਵਿੰਦਰ ਸਿੰਘ ਚੀਮਾ ,ਐਸ.ਪੀ.ਪੀਬੀਆਈ , ਸ੍ਰੀ ਬ੍ਰਿਜ ਮੋਹਨ ਉਪ ਕਪਤਾਨ ਪੁਲਿਸ (ਇੰਨਵੈਸਟੀਗਸਨ) ਬਰਨਾਲਾ, ਸ੍ਰ. ਕੁਲਦੀਪ ਸਿੰਘ ਉਪ ਕਪਤਾਨ ਸਬ-ਡਵੀਜ਼ਨ ਮਹਿਲ ਕਲਾ ਦੀ ਅਗਵਾਈ ਵਿੱਚ ਟੀਮਾਂ ਗਠਿਤ ਕੀਤੀਆਂ ਗਈਆਂ ਸਨ।
ਐਸਪੀ ਜਗਵਿੰਦਰ ਸਿੰਘ ਚੀਮਾ ਨੇ ਮੀਡੀਆ ਨੂੰ ਵਾਰਦਾਤ ਦਾ ਵੇਰਵਾ ਦਿੰਦਿਆਂ ਕਿਹਾ ਕਿ 01-09-2021 ਨੂੰ ਸੁਨੀਲ ਕੁਮਾਰ ਪੁੱਤਰ ਮਦਨ ਲਾਲ ਵਾਸੀ ਵੀਰਵਾਨਾ ਜਿਲਾ ਗੰਗਾਨਗਰ (ਰਾਜਸਥਾਨ) ਹਾਲ ਅਬਾਦ ਮਹਿਲ ਕਲਾਂ ਜੋ ਕਿ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਨੇੜੇ SD ਕਾਲਜ ਬਰਨਾਲਾ ਤੋਂ ਆਪਣਾ ਕੰਮ ਕਾਰ ਕਰਕੇ ਆਪਣੇ ਮੋਟਰ ਸਾਇਕਲ ਸਪਲੈਂਡਰ ਨੰਬਰੀ ਪੀ.ਬੀ 19 ਜੀ-6884 ਪਰ ਸਵਾਰ ਹੋ ਕੇ ਪਿੰਡ ਠੀਕਰੀਵਾਲਾ ਵਿੱਚ ਦੀ ਹੁੰਦਾ ਹੋਇਆ , ਜਦੋ ਵਕਤ ਕਰੀਬ 3.00 ਪੀ.ਐਮ ਦੇ ਪਿੰਡ ਸਹਿਜੜਾ ਲਿੰਕ ਰੋਡ ਨੇੜੇ ਪਵਨ ਦੇ ਸ਼ੈਲਰ ਪਾਸ ਪੁੱਜਿਆ ਤਾ ਮੁਦਈ ਦੇ ਪਿੱਛੇ ਤੋਂ ਇੱਕ ਮੋਟਰ ਸਾਇਕਲ ਜਿਸ ਪਰ ਤਿੰਨ ਨੌਜਵਾਨ ਸਵਾਰ ਸਨ। ਜਿੰਨਾ ਨੇ ਉਸਦੇ ਮੋਟਰਸਾਇਕਲ ਦੇ ਬਰਾਬਰ ਹੋ ਕੇ ਮੁਦਈ ਦੇ ਜੱਟਾਂ ਮਾਰੀਆਂ ਅਤੇ ਉਸ ਦਾ ਮੋਟਰਸਾਇਕਲ, 5000/ ਰੁਪਏ ਨਗਦੀ ਅਤੇ ਇੱਕ ਲੈਪਟੌਪ ਝਪਟ ਮਾਰਕੇ ਖੋਹ ਲਿਆ ਅਤੇ ਇਹਨਾਂ ਦੇ ਨਾਲ ਇੱਕ ਹੋਰ ਮੋਟਰ ਸਾਈਕਲ ਤੇ ਸਵਾਰ 3 ਵਿਅਕਤੀ ਰੈਕੀ ਕਰਦੇ ਸਨ । ਸੁਨੀਲ ਕੁਮਾਰ ਦੇ ਬਿਆਨ ਤੇ ਮੁਕੱਦਮਾ ਨੰਬਰ 50 ਮਿਤੀ 01.09 2021 ਜੁਰਮ 3798 IPL 15 ਮਹਿਲ ਕਲਾਂ ਦਰਜ ਕੀਤਾ ਗਿਆ ਸੀ ।
ਮੁਕੱਦਮਾ ਦੀ ਤਫਤੀਸ ਮੁੱਖ ਅਫਸਰ ਮਹਿਲ ਕਲਾਂ ਅਤੇ ਇੰਚਾਰਜ ਸੀ.ਆਈ.ਏ. ਬਰਨਾਲਾ ਇੰਸਪੈਕਟਰ ਬਲਜੀਤ ਸਿੰਘ ਨੇ ਡੁੰਘਾਈ ਨਾਲ ਕਰਕੇ ਇਸ ਵਾਰਦਾਤ ਨੂੰ ਇਜਾਮ ਦੇਣ ਵਾਲੇ ਦੋਸ਼ੀਆਂ ਮੁਖਤਿਆਰ ਸਿੰਘ ਉਰਫ ਮੋਹਨੀ ਵਾਸੀ ਸੇਖਾ, ਕਮਲਜੀਤ ਸਿੰਘ ਉਰਫ ਹਨੀ ਵਾਸੀ ਸੇਖਾ, ਧਰਮਪਾਲ ਸਿੰਘ ਉਰਫ ਮੂਸੀ ਵਾਸੀ ਸੇਖਾ , ਦਿਲਜੋਤ ਸਿੰਘ ਉਰਫ ਜੋਤ ਵਾਸੀ ਸੇਖਾ, ਅਵਤਾਰ ਸਿੰਘ ਉਰਫ ਤਾਰੀ ਵਾਸੀ ਸੌਖਾ ਅਤੇ ਤੀਰਥ ਸਿੰਘ ਵਾਸੀ ਟਿੱਬਾ ਨੂੰ 03 ਮੋਟਰ ਸਾਈਕਲਾਂ ਸਮੇਤ 04-09-2021 ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਦੇ ਕਬਜ਼ੇ ਵਿੱਚੋਂ ਖੋਹਿਆ ਗਿਆ ਮੋਟਰ ਸਾਈਕਲ ਪੀਬੀ 19 G- 6884 ਅਤੇ ਇਕ ਲੈਪਟੋਪ ਬ੍ਰਾਮਦ ਕਰਵਾਏ ਗਏ ਹਨ। ਇਸ ਲੁਟੇਰਾ ਗੈਂਗ ਦੇ ਖਿਲਾਫ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ। ਜਿਨਾਂ ਸਬੰਧੀ ਵੀ ਤਫਤੀਸ਼ ਕੀਤੀ ਜਾ ਰਹੀ ਹੈ।
ਐਸਪੀ ਚੀਮਾ ਨੇ ਦੱਸਿਆ ਕਿ ਇਸੇ ਤਰਾਂ ਹੀ ਸਹਾਇਕ ਥਾਣੇਦਾਰ ਜਗਦੇਵ ਸਿੰਘ ਸੀ.ਆਈ.ਏ. ਸਟਾਫ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਮੁਖਬਰ ਦੀ ਇਤਲਾਹ ਪਰ ਅਮਰੀਕ ਸਿੰਘ ਵਾਸੀ ਕਾਹਨੇਕੇ ਜ਼ਿਲਾ ਬਰਨਾਲਾ ਨੂੰ ਮੁਕੱਦਮਾ ਨੰਬਰ 62 ਮਿਤੀ 01-09-2021 ਅ/ਧ 411 ਹਿੰ:ਦ ਥਾਣਾ ਰੂੜੇਕੇ ਕਲਾਂ ਵਿੱਚ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੇ ਕਬਜ਼ੇ ਵਿੱਚੋਂ 1 ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਰੰਗ ਕਾਲਾ ਨੰਬਰੀ ਪੀ ਬੀ 19 ਐੱਨ 1252 ਬ੍ਰਾਮਦ ਕੀਤਾ ਗਿਆ ਅਤੇ ਦੋਸ਼ੀ ਅਮਰੀਕ ਸਿੰਘ ਦੀ ਨਿਸ਼ਾਨਦੇਹੀ ਤੇ ਇੱਕ ਖੋਲ੍ਹੇ ਹੋਏ ਚੋਰੀ ਦੇ ਮੋਟਰਸਾਈਕਲ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਵਿੱਚ ਐਸਪੀ ਚੀਮਾ ਤੋਂ ਇਲਾਵਾ ਡੀਐਸਪੀ ਡੀ ਸ਼੍ਰੀ ਬ੍ਰਿਜ ਮੋਹਨ , ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਅਤੇ ਦੋਸ਼ੀਆਂ ਨੂੰ ਗਿਰਫਤਾਰ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਅਧਿਕਾਰੀ ਤੇ ਕਰਮਚਾਰੀ ਵੀ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ।