ਜ਼ਿਲੇ ਦੇ ਵੱਖ ਵੱਖ ਸਿਹਤ ਕੇਂਦਰਾਂ ਦੀ ਅਚਨਚੇਤ ਚੈਕਿੰਗ
ਸਿਹਤ ਵਿਭਾਗ ਸਮਾਂਬੱਧ ਸੇਵਾਵਾਂ ਲਈ ਵਚਨਬੱਧ: ਡਾ. ਔਲਖ
ਪਰਦੀਪ ਕਸਬਾ , ਬਰਨਾਲਾ, 28 ਅਗਸਤ 2021
ਸਿਹਤ ਵਿਭਾਗ ਆਮ ਜਨਤਾ ਨੂੰ ਨਾ ਸਿਰਫ ਮਿਆਰੀ, ਬਲਕਿ ਸਮਾਂਬੱਧ ਸੇਵਾਵਾਂ ਦੇਣ ਲਈ ਵੀ ਵਚਨਬੱਧ ਹੈ।
ਇਹ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਆਖਿਆ ਕਿ ਸਾਰੀਆਂ ਸਿਹਤ ਸੰਸਥਾਵਾਂ ਸਮੇਂ ਸਿਰ ਖੁੱਲਣੀਆਂ ਯਕੀਨੀ ਬਣਾਉਣ ਲਈ ਵੱਖ-ਵੱਖ ਟੀਮਾਂ ਨੂੰ ਸਿਹਤ ਕੇਂਦਰਾਂ ਦੀ ਚੈਕਿੰਗ ਲਈ ਫੀਲਡ ਵਿੱਚ ਭੇਜਿਆ ਗਿਆ। ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵੱਲੋਂ ਖੁਦ ਹੈਲਥ ਵੈੱਲਨੈੱਸ ਸੈਂਟਰ ਬਡਬਰ ਨੂੰ ਸਵੇਰੇ ਸਵਾ ਅੱਠ ਵਜੇ ਚੈੱਕ ਕੀਤਾ, ਜਿੱਥੇ ਦਰਜਾ ਚਾਰ ਕਰਮਚਾਰੀ ਤੋਂ ਬਿਨਾਂ ਬਾਕੀ ਸਟਾਫ ਗੈਰਹਾਜ਼ਰ ਪਾਇਆ ਗਿਆ।
ਚੈਕਿੰਗ ਲਈ ਭੇਜੀਆਂ ਟੀਮਾਂ ਵਿੱਚ ਡਾ. ਅਵਿਨਾਸ਼ ਬਾਂਸਲ (ਸਹਾਇਕ ਸਿਵਲ ਸਰਜਨ ਬਰਨਾਲਾ) ਨੇ ਹੈਲਥ ਵੈੱਲਨੈੱਸ ਸੈਂਟਰ ਹਰਦਾਸਪੁਰਾ, ਲੋਹਗੜ ਅਤੇ ਪੰਡੋਰੀ, ਡਾ. ਰਾਜਿੰਦਰ ਸਿੰਗਲਾ (ਜ਼ਿਲਾ ਟੀਕਾਕਰਨ ਅਫਸਰ) ਨੇ ਹੈਲਥ ਵੈੱਲਨੈੱਸ ਸੈਂਟਰ ਸਹਿਜੜਾ ਅਤੇ ਧਨੇਰ, ਡਾ. ਨਵਜੋਤਪਾਲ ਸਿੰਘ ਭੁੱਲਰ (ਜ਼ਿਲਾ ਪਰਿਵਾਰ ਭਲਾਈ ਅਫਸਰ) ਨੇ ਪੱਖੋਂ ਕਲਾਂ ਅਤੇ ਮੁੱਢਲਾ
ਸਿਹਤ ਕੇਂਦਰ ਰੂੜੇਕੇ, ਡਾ. ਗੁਰਮਿੰਦਰ ਕੌਰ ਔਜਲਾ (ਡਿਪਟੀ ਮੈਡੀਕਲ ਕਮਿਸ਼ਨਰ) ਨੇ ਧੌਲਾ ਅਤੇ ਫਤਹਿਗੜ ਛੰਨਾ, ਡਾ. ਮਨੀਸ਼ਾ ਕਪੂਰ (ਐਸਐਮਓ ਧਨੌਲਾ) ਨੇ ਮੁੱਢਲਾ ਸਿਹਤ ਕੇਂਦਰ ਛਾਪਾ ਅਤੇ ਹੈਲਥ ਵੈੱਲਨੈੱਸ ਸੈਂਟਰ ਕੁਰੜ, ਡਾ. ਨੀਰਾ ਸੇਠ (ਐਸਐਮਓ ਭਦੌੜ) ਨੇ ਹੈਲਥ ਵੈੱਲਨੈੱਸ ਸੈਂਟਰ ਪੱਖੋਕੇ ਅਤੇ ਬਖਤਗੜ, ਡਾ. ਤਪਿੰਦਰਜੋਤ ਕੌਸ਼ਲ (ਐਸਐਮਓ ਬਰਨਾਲਾ) ਨੇ ਹੈਲਥ ਵੈੱਲਨੈੱਸ ਸੈਂਟਰ ਜੰਗੀਆਣਾ, ਡਾ. ਜੈਦੀਪ ਸਿੰਘ ਚਾਹਲ (ਐਸਐਮਓ ਮਹਿਲ ਕਲਾਂ) ਨੇ ਹੈਲਥ ਵੈੱਲਨੈੱਸ ਸੈਂਟਰ ਰਾਏਸਰ ਅਤੇ ਚੰਨਣਵਾਲ, ਡਾ. ਪ੍ਰਵੇਸ਼ ਕੁਮਾਰ (ਐਸਐਮਓ ਤਪਾ) ਨੇ ਹੈਲਥ ਵੈੱਲਨੈੱਸ ਸੈਂਟਰ ਜੋਧਪੁਰ ਅਤੇ ਮੁਢਲਾ ਸਿਹਤ ਕੇਂਦਰ ਢਿੱਲਵਾਂ ਦੀ ਚੈਕਿੰਗ ਕੀਤੀ।
ਸਿਹਤ ਅਧਿਕਾਰੀਆਂ ਵੱਲੋਂ ਜਿੱਥੇ ਸਮੇਂ ਸਿਰ ਪਹੁੰਚੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਗਈ, ਉੱਥੇ ਗੈਰਹਾਜ਼ਰ ਮੁਲਾਜ਼ਮਾਂ ਦੀ ਰਿਪੋਰਟ ਵੀ ਤਿਆਰ ਕਰਕੇ ਸਿਵਲ ਸਰਜਨ ਬਰਨਾਲਾ ਨੂੰ ਭੇਜੀ ਗਈ, ਜਿਸ ’ਤੇ ਕਾਰਵਾਈ ਕਰਦਿਆਂ ਸਬੰਧਤ ਕਰਮਚਾਰੀਆਂ ਤੋਂ ਜਵਾਬ ਮੰਗਿਆ ਗਿਆ ਹੈ।
Advertisement