ਆਰ.ਬੀ.ਐਸ.ਕੇ. ਅਧੀਨ 22 ਬੱਚਿਆਂ ਦਾ ਹੋਇਆ ਮੁਫਤ ਇਲਾਜ : ਡਾ ਔਲ਼ਖ

Advertisement
Spread information

ਆਰ.ਬੀ.ਐਸ.ਕੇ. ਅਧੀਨ 22 ਬੱਚਿਆਂ ਦਾ ਹੋਇਆ ਮੁਫਤ ਇਲਾਜ : ਡਾ ਔਲ਼ਖ


ਪਰਦੀਪ ਕਸਬਾ, ਬਰਨਾਲਾ, 6 ਅਗਸਤ 2021

Advertisement

ਪੰਜਾਬ ਰਾਜ ਦੇ 0 ਤੋਂ 18 ਸਾਲ ਤਕ ਦੇ ਬੱਚਿਆਂ ਦੀ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ 30 ਬਿਮਾਰੀਆਂ ਦਾ ਮੁਫਤ ਇਲਾਜ ਤੇ ਰੈਫਰ ਕਰਨ ਦੀ ਸਹੂਲਤ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ ਜਸਬੀਰ ਸਿੰਘ ਅੋਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਮੌਜੂਦਾ ਸਮੇਂ ਸਿਹਤ ਵਿਭਾਗ ਬਰਨਾਲਾ ਦੀ ਤਰਫੌਂ ਸਾਲ 2020-21 ਦੌਰਾਨ ਵੱਖ ਵੱਖ ਜਮਾਂਦਰੂ ਨੁਕਸ,ਸਰੀਰਕ ਕਮੀਆਂ,ਬਚਪਨ ਦੀਆਂ ਬਿਮਾਰੀਆਂ,ਵਾਧੇ ਵਿੱਚ ਦੇਰੀ ਅਤੇ ਅੰਗਹੀਣਤਾ ਤੋਂ ਪੀੜਤ ਤਕਰੀਬਨ 22 ਬੱਚਿਆਂ ਜਿਵੇਂ ਦਿਲ ਦੇ ਸੁਰਾਖ ਵਾਲੀ

ਸਰਜਰੀ ਦੇ 4 ਬੱਚਿਆਂ ਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ,ਫੋਰਟਿਸ ਮੋਹਾਲੀ, ਜਮਾਂਦਰੂ ਦਿਮਾਗੀ ਕਮਜੋਰੀ ਵਾਲੇ 8 ਬੱਚਿਆਂ ਦਾ ਇਲਾਜ ,ਸਰੀਰਕ ਕਮਜੋਰੀ,ਖੂਨ ਦੀ ਕਮੀ ਅਤੇ ਕੁਪੋਸ਼ਣ ਤੋਂ ਪੀੜਤ 3 ਬੱਚਿਆਂ ਦਾ ਇਲਾਜ,ਨਜਰ ਕਮਜੋਰੀ ਵਾਲੇ 2 ਬੱਚਿਆਂ ਦਾ ਇਲਾਜ,ਕੰਨਾਂ ਤੋਂ ਘੱਟ ਸੁਣਨ ਅਤੇ ਘੱਟ ਬੋਲਣ ਵਾਲੇ 3 ਬੱਚਿਆਂ ਦਾ ਇਲਾਜ, ਟੇਡੇ ਪੈਰ ਵਾਲੇ 2 ਬੱਚਿਆਂ ਦਾ ਇਲਾਜ ਬਿਲਕੁਲ ਮੁਫਤ  ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਅਤੇ ਪਟਿਆਲਾ ਵਿਖੇ ਸਫਲਤਾਾ ਪੂਰਵਕ ਤੇ ਬਿਲਕੁਲ ਮੁਫਤ ਹੋ ਚੁੱਕਿਆ ਹੈ।

ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸ਼ਹਿਰ ਬਰਨਾਲਾ ਦੇ 8 ਬੱਚੇ,ਬਲਾਕ ਤਪਾ ਦੇ 6 ਬੱਚੇ,ਬਲਾਕ ਧਨੌਲਾ ਦੇ 4  ਬੱਚੇ ਅਤੇ ਬਲਾਕ ਮਹਿਲ ਕਲਾਂ ਦੇ 4 ਬੱਚਿਆਂ ਦਾ ਇਲਾਜ ਆਰ.ਬੀ.ਐਸ.ਕੇ. ਅਧੀਨ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਆਰ.ਬੀ.ਐਸ.ਕੇ. ਅਧੀਨ ਸਰਕਾਰੀ ਹਸਪਤਾਲਾਂ ਵਿਚ ਪੈਦਾ ਹੋਏ ਨਵਜਾਤ ਬੱਚੇ, ਘਰਾਂ ਵਿਚ ਪੈਦਾ ਹੋਏ ਨਵਜਾਤ ਬੱਚੇ ਜੋ ਕਿ ( 0 ਤੋਂ 6 ਹਫਤੇ) ਆਂਗਨਵੜੀ  ਸੈਂਟਰਾਂ ਵਿਚ ਦਰਜ ਬੱਚੇ (6 ਹਫਤੇ ਤੋਂ 6 ਸਾਲ) ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਤੇ ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਵਿਚ ਪੜਦੇ ਪਹਿਲੀ ਤੋਂ ਬਾਰਵੀਂ ਕਲਾਸ ਤਕ ਦੇ ਬੱਚੇ ( 6 ਤੋਂ 18 ਸਾਲ)  ਤਕ ਦੇ ਬੱਚੇ ਮੁਫਤ ਇਲਾਜ ਲਈ ਹੱਕਦਾਰ ਹਨ।

ਡਾ ਰਜਿੰਦਰ ਸਿੰਗਲਾ ਜਿਲਾ ਆਰ.ਬੀ.ਐਸ.ਕੇ. ਨੋਡਲ ਅਫਸਰ ਨੇ ਦੱਸਿਆ ਕਿ ਜਿਲਾ ਬਰਨਾਲਾ ਵਿੱਚ ਕੁੱਲ 6 ਆਰ.ਬੀ.ਐਸ.ਕੇ. ਟੀਮਾਂ ਆਪਣਾ ਕੰਮ ਕਰ ਰਹੀਆ ਹਨ । ਇਸਦੇ ਨਾਲ ਹੀ ਸਿਹਤ ਵਿਭਾਗ ਵੱਲੋਂ 4,20,000 ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਪਹਿਲੀ ਤੋਂ ਪੰਜਵੀ ਜਮਾਤ ਤੱਕ ਦੇ ਬੱਚਿਆਂ ਨੂੰ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਵੰਡੀਆਂ ਗਈਆਂ ਹਨ।

ਕੁਲਦੀਪ ਸਿੰਘ ਮਾਨ ਜਿਲਾ ਮਾਸ ਮੀਡੀਆ ਅਫਸਰ ਤੇ ਹਰਜੀਤ ਸਿੰਘ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਇਹ ਸਿਹਤ ਸਕੀਮ ਸਿਹਤ ਵਿਭਾਗ ਦੀ ਸਭ ਤੋਂ ੳੁੱਤਮ ਸਿਹਤ ਸਕੀਮ ਹੈ ਇਸ ਲਈ ਤੁਹਾਡੇ ਆਲੇ ਦੁਆਲੇ ਜੇਕਰ ਕੋਈ ਵੀ ਬੱਚਾ ਇਸ ਸਕੀਮ ਅਧੀਨ ਆਉਦਾ ਹੈ ਤਾਂ ਤੁਰੰਤ ਉਸਨੂੰ ਇਸ ਸਕੀਮ ਸਬੰਧੀ ਜਾਗਰੂਕ ਕਰੋੋ ਇਸ ਤੁਹਾਡੇ ਲਈ ਸਭ ਤੋਂ ਵੱਡਾ ਪੁੰਨ ਦਾ ਕੰਮ ਹੋਵੇਗਾ।ਰਾਸ਼ਟਰੀ ਬਾਲ ਸਵਾਸਥ ਕਾਰਿਅਕ੍ਰਮ ਅਧੀਨ ਮੁਫਤ ਇਲਾਜ ਦੀ ਸੁਵਿਧਾ ਲੈਣ ਲਈ ਕਿਸੇ ਵੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।  
Advertisement
Advertisement
Advertisement
Advertisement
Advertisement
error: Content is protected !!