ਕੁੱਲੀਆਂ ਦੇ ਪੁੱਤਾਂ ਦਾ ਰਾਜੇ ਦੇ ਮਹਿਲਾਂ ਨਾਲ ਟਕਰਾਅ

Advertisement
Spread information

ਕੁੱਲੀਆਂ ਦੇ ਪੁੱਤਾਂ ਦਾ ਰਾਜੇ ਦੇ ਮਹਿਲਾਂ ਨਾਲ ਟਕਰਾ


ਪਰਦੀਪ ਕਸਬਾ, ਬਰਨਾਲਾ, 6 ਅਗਸਤ 2021

      ਕੱਚੇ ਮੁਲਾਜਮਾਂ ਦਾ ਸ਼ਾਨਾਮੱਤਾ ਸ਼ੰਘਰਸ਼ ਆਏ ਦਿਨ ਪੁਲੀਸ ਦੀਆਂ ਲਾਠੀਆਂ ਦੇ ਸੇਕ ਨਾਲ ਹੋਰ ਵਧੇਰੇ ਰੋਹ ਭਰਪੂਰ ਤੇ ਤਿੱਖਾ ਹੋ ਰਿਹਾ ਹੈ । ਕੱਲ੍ਹ ਰਾਜੇ ਦੇ ਮਹਿਲਾਂ ਮੂਹਰੇ ਆਪਣੇ ਰੁਜਗਾਰ ਨੂੰ ਪੱਕਿਆਂ ਕਰਨ ਦੀ ਚਿਰਕੋਨੀ ਮੰਗ ਨੂੰ ਲੈ ਕੇ ਆਪਣੇ ਪਰਿਵਾਰਾਂ ਅਤੇ ਨੰਨ੍ਹੇ ਬੱਚਿਆਂ ਸਮੇਤ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਪਾਵਰਕਮ ਅਤੇ ਟਰਾਂਸਕੋ ਦੇ ਸੀ ਐਚ ਵੀ ਕਾਮਿਆਂ ਅਤੇ ਉਹਨਾਂ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਰਾਜੇ ਦੀ ਪੁਲੀਸ ਨੇ ਬੇਰਹਿਮੀ ਨਾਲ਼ ਕੁਟਿਆ । ਔਰਤਾਂ ਨੂੰ ਗੁੱਤਾਂ ਤੋਂ ਫੜ ਕੇ ਘਸੀਟਿਆ ਗਿਆ ।

Advertisement

ਕਈ ਬੱਚਿਆਂ ਦੇ ਸੱਟਾਂ ਵੀ ਲੱਗੀਆਂ ਹਨ । ਪੁਲੀਸ ਦੇ ਇਸ ਕੀਤੇ ਅਣਮਨੁੱਖੀ ਜਬਰ ਦਾ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬਰਨਾਲਾ ਦੇ ਸਮੂਹ ਮੁਲਾਜਮਾਂ ਵਲੋਂ ਨਿਖੇਧੀ ਕੀਤੀ ਜਾਂਦੀ ਹੈ । ਸਰਕਾਰ ਤੋਂ ਪੂਰਜੋਰ ਮੰਗ ਕੀਤੀ ਗਈ ਹੈ ਕਿ ਇਹਨਾਂ ਕੱਚੇ ਮੁਲਾਜਮਾਂ ਨੂੰ ਮਹਿਕਮਿਆਂ ਵਿਚ ਪੱਕਾ ਕੀਤਾ ਜਾਵੇ । ਇਸ ਮੀਟਿੰਗ ਵਿੱਚ ਪਰਧਾਨ ਮਹਿਮਾਂ ਸਿੰਘ ਜਨਰਲ ਸਕੱਤਰ ਖੁਸ਼ਮਿੰਦਰਪਾਲ, ਅਮਰਜੀਤ ਧਨੌਲਾ ਨਰਿੰਦਰ ਠੀਕਰੀਵਾਲਾ,ਬਲਦੇਵ ਮੰਡੇਰ ਅਮਰੀਕ ਜਲੂਰ ਮਨਜੀਤ ਮਹਿਤਾ ਗੁਰਦੀਪ ਭਦੌੜ ਅਤੇ ਸਾਥੀ ਮਿਲਖਾ ਸਿੰਘ ਸ਼ਾਮਿਲ ਹੋਏ ।

Advertisement
Advertisement
Advertisement
Advertisement
Advertisement
error: Content is protected !!