PPS ਰੁਪਿੰਦਰ ਭਾਰਦਵਾਜ ਮਾਸਟਰਮਾਇਡ ਸੰਸਥਾਂ ‘ਚ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਕੀਤਾ ਸੰਬੋਧਨ – ਸਿਵ ਸਿੰਗਲਾ

Advertisement
Spread information

ਲਗਨ ਅਤੇ ਮਿਹਨਤ ਨਾਲ ਅਸੀ ਜੀਵਨ ਵਿੱਚ ਹਰ ਕੰਮ , ਹਰ ਮੁਕਾਮ ਹਾਸਿਲ ਕਰ ਸਕਦੇ ਹਾਂ – ਰੁਪਿੰਦਰ ਭਾਰਦਵਾਜ 


ਪਰਦੀਪ ਕਸਬਾ, ਬਰਨਾਲਾ, 4 ਅਗਸਤ 2021

Advertisement

          ਮਾਸਟਰਮਾਇੰਡ ਸੰਸਥਾਂ ਪਿਛਲੇ ਕਾਫੀ ਸਮੇਂ ਤੋਂ ਵਿਦਿਆ ਦੇ ਖੇਤਰ ਵਿੱਚ ਅਪਣਾ ਯੋਗਦਾਨ ਦਿੰਦੀ ਆ ਰਿਹਾ ਹੈ ਅਤੇ ਅਪਣਾ ਇਕ ਵੱਖਰਾ ਨਾਮ ਬਣਾ ਚੁੱਕੀ ਹੈ। ਇਸ ਸੰਸਥਾ ਦੁਆਰਾ ਕੰਪੀਟੇਟਿਵ ਪ੍ਰੀਖਿਆਵਾਂ ਦੀ ਤਿਆਰੀ ਦੇ ਕੋਰਸਾ ਨੇ ਹਜਾਰਾਂ ਹੀ ਵਿਦਿਆਰਥੀਆਂ ਦੇ ਭਵਿੱਖ ਨੂੰ ਖੁੱਸ਼ਹਾਲ ਅਤੇ ਕਾਮਯਾਵ ਬਣਾਉਣ ਵਿੱਚ ਕਾਫੀ ਯੋਗਦਾਨ ਪਾਇਆ ਹੈ। ਇਸ ਸੰਸਥਾਂ ਦੇ ਵਿਦਿਆਰਥੀ ਅੱਜ ਵੱਖ –ਵੱਖ ਸਰਕਾਰੀ ਸੰਸਥਾਵਾਂ ਵਿੱਚ ਅਪਣੀਆ ਸੇਵਾਵਾ ਪ੍ਰਦਾਨ ਕਰ ਰਹੇ ਹਨ ਅਤੇ ਅਪਣੀ ਚੰਗੀ ਜੀਵਿਕਾ ਕਮਾ ਰਹੇ ਹਨ।

ਇਸੇ ਸਿਲਸਲੇ ਨੂੰ ਜਾਰੀ ਰੱਖਦਿਆ ਮਾਸਟਰਮਾਇਡ ਸੰਸਥਾ ਵੱਲੋ ਪਿਛਲੇ ਕਾਫੀ ਸਮੇ ਤੋ ਪੰਜਾਬ ਪੁਲਿਸ ਦੀਆ ਅਸਾਮੀਆਂ ਦੀ ਭਰਤੀ ਲਈ ਬੈਚ ਚਲਾਏ ਜਾ ਰਹੇ ਹਨ। ਸੰਸ਼ਥਾ ਵੱਲੋ ਇਹਨਾਂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਅਤੇ ਉਹਨਾਂ ਨੂੰ ਹੋਰ ਪ੍ਰੇਰਿਤ ਕਰਨ ਲਈ ਰਿਟਾਇਰਡ ਐਸ.ਪੀ. ਸ੍ਰੀ ਰੁਪਿੰਦਰ ਭਾਰਦਵਾਜ (ਪੀ.ਪੀ.ਐਸ.) ਜੀ ਨੇ ਸਿਰਕਤ ਕੀਤਾ ਅਤੇ ਵਿਦਿਆਰਥੀਆਂ ਨਾਲ ਅਪਣਾ ਅਨੁਭਵ ਸਾਝਾ ਕੀਤਾ।

ਇਸ ਸਮੇ ਮੁੱਖ ਮਹਿਮਾਨ ਸ੍ਰੀ ਰੁਪਿੰਦਰ ਭਾਰਦਵਾਜ (ਪੀ.ਪੀ.ਐਸ.) ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਸਖਤ ਮਹਿਨਤ ਕਰਨ ਅਤੇ ਜੀਵਨ ਵਿੱਚ ਅਪਣੇ ਉਦੇਸ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਲਗਨ ਅਤੇ ਮਿਹਨਤ ਨਾਲ ਅਸੀ ਜੀਵਨ ਵਿੱਚ ਹਰ ਕੰਮ , ਹਰ ਮੁਕਾਮ ਹਾਸਿਲ ਕਰ ਸਕਦੇ ਹਾ। ਅਜਿਹਾ ਕੋਈ ਵੀ ਕੰਮ ਨਹੀ ਹੈ ਜੋ ਇਨਸਾਨ ਨਹੀ ਕਰ ਸਕਦਾ ਬੱਸ ਲੋੜ ਹੁੰਦੀ ਹੈ ਮਿਹਨਤ ਅਤੇ ਸਹੀ ਦਿਸ਼ਾ ਨਿਰਦੇਸ ਦੀ ਜੋ ਕਿ ਇਹ ਸੰਸਥਾ ਬਾਖੂਬੀ ਕਰ ਰਹੀ ਹੈ। ਉਹਨਾਂ ਵਿਦਿਆਰਥੀਆਂ ਨਾਲ ਅਪਣੇ ਜੀਵਨ ਦੇ ਅਨੁਭਵ ਵੀ ਸਾਝੇ ਕੀਤੇ ਜਿਹਨਾਂ ਨੇ ਵਿਦਿਆਰਅਥੀਆਂ ਨੁੰ ਕਾਫੀ ਪ੍ਰਭਾਵਿਤ ਕੀਤਾ ਅਤੇ ਉਹਨਾਂ ਨੂੰ ਹੋਰ ਸਖਤ ਮਹਿਨਤ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿਚ ਉਹਨਾਂ ਨੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਵਿਦਿਆਰਥੀਆਂ ਤੋ ਵਿਦਾ ਲਈ ।

ਇਸ ਸਮੇਂ ਸੰਸਥਾ ਦੇ ਮੁਖੀ ਸ੍ਰੀ ਸਿਵ ਸਿੰਗਲਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸ੍ਰੀ ਰੁਪਿੰਦਰ ਭਾਰਦਵਾਜ (ਪੀ.ਪੀ.ਐਸ.) ਅਪਣੇ ਆਪ ਵਿੱਚ ਇਕ ਸੰਸਥਾ ਹਨ ਅਤੇ ਉਹਨਾਂ ਦੇ ਮਾਰਗ ਦਰਸ਼ਕ ਨਾਲ ਵਿਦਿਆਰਥੀਆਂ ਨੂੰ ਕਾਫੀ ਲਾਭ ਹੋਵੇਗਾ। ਉਨਾਂ ਕਿਹਾ ਕਿ ਅਜਿਹੀ ਸਖਸੀਅਤ ਨਾਲ ਰੁਹ-ਬਾ-ਰੂ ਹੋਣਾ ਸਾਡੇ ਅਤੇ ਸਾਡੇ ਵਿਦਿਆਰਥੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਅੰਤ ਵਿੱਚ ਉਹਨਾਂ ਨੇ ਸ੍ਰੀ ਰੁਪਿੰਦਰ ਭਾਰਦਵਾਜ (ਪੀ.ਪੀ.ਐਸ.) ਜੀ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਸ੍ਰੀ ਰੁਪਿੰਦਰ ਭਾਰਦਵਾਜ ਵੱਲੋ ਦਿੱਤੀ ਜਾਣਕਾਰੀ ਦਾ ਪੂਰਾ ਲਾਭ ਉਠਾਉਣ ਅਤੇ ਅਪਣੇ ਉਦੇਸ ਦੀ ਪ੍ਰਪਤੀ ਲਈ ਲਗਨ ਅਤੇ ਸਿਦਕ ਨਾਲ ਮਹਿਨਤ ਕਰਨ।

Advertisement
Advertisement
Advertisement
Advertisement
Advertisement
error: Content is protected !!