ਨਸ਼ਾ ਤਸਕਰਾਂ ਤੇ ਨੱਥ ਪਾਉਣ ਦੇ ਲਈ ਕੀਤੀ ਜਾ ਰਹੀ ਹੈ ਸਖਤਾਈ – ਸੰਦੀਪ ਗੋਇਲ
ਪਰਦੀਪ ਕਸਬਾ ਬਰਨਾਲਾ , 29 ਜੁਲਾਈ 2021
ਜ਼ਿਲਾ ਪੁਲਸ ਬਰਨਾਲਾ ਵੱਲੋਂ ਐੱਸਐੱਸਪੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਤੇ ਨੱਥ ਪਾਉਣ ਦੇ ਲਈ ਕੀਤੀ ਜਾ ਰਹੀ ਸਖਤਾਈ ਦੌਰਾਨ ਤਪਾ ਪੁਲਸ ਨੇ ਵੱਖ ਵੱਖ ਥਾਵਾਂ ਤੋਂ ਸੈਂਕੜੇ ਲੀਟਰ ਲਾਹਨ ਬਰਾਮਦ ਕੀਤੀ ਹੈ । ਸਹਾਇਕ ਥਾਣੇਦਾਰ ਜਸਬੀਰ ਸਿੰਘ ਅਤੇ ਹੌਲਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਮਾਣਯੋਗ ਐੱਸ ਐੱਸ ਪੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਲਾਕੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਹੈ । ਜਿਸ ਤਹਿਤ ਵੱਖ ਵੱਖ ਥਾਵਾਂ ਤੋਂ ਨਸ਼ਾ ਤਸਕਰਾਂ ਤੇ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥ ਅਤੇ ਲਾਹਣ ਬਰਾਮਦ ਕੀਤੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਤਪਾ ਥਾਣਾ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਇਲਾਕੇ ਵਿਚ ਘੁੰਮ ਰਹੇ ਸਨ ਤਾਂ ਮੁਖ਼ਬਰ ਨੇ ਉਨ੍ਹਾਂ ਨੂੰ ਖ਼ਬਰ ਦੱਸੀ ਕਿ ਹਰਬੰਸ ਸਿੰਘ ਉਰਫ ਰੇਸ਼ਮ ਸਿੰਘ ਨਿਵਾਸੀ ਤਾਜੋਕੇ ਨਸ਼ੇ ਵੇਚਦੇ ਹਨ । ਪੁਲਸ ਨੇ ਰੇਸ਼ਮ ਸਿੰਘ ਦੀ ਮੋਟਰ ਤੇ ਰੀਡ ਕਰਨ ਉਪਰੰਤ ਉਸ ਦੇ ਖੇਤ ਵਾਲੇ ਕੋਠੇ ਪੱਖੋ ਕਲਾਂ ਰੋਡ ਤਾਜੋਕੇ ਤੋਂ ਦੋ ਢੋਲ ਪਲਾਸਟਿਕ ਜਿਸ ਵਿਚ ਦੋ ਸੌ ਲੀਟਰ ਲਾਹਨ ਕੁਲ 400 ਲਿਟਰ ਲਾਹਨ ਸਮੇਤ ਇਕ ਢੋਲੀ ਪਲਾਸਟਿਕ ਖਾਲੀ ਰੰਗ ਨੀਲਾ ਪੀਪਾ ਇੱਕ ਬੱਠਲ ਸਿਲਵਰ ਇੱਕ ਢੋਲੀ ਪਲਾਸਟਿਕ ਰੰਗ ਚਿੱਟਾ ਇਕ ਗੈਸ ਬਰਨਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਸ ਨੇ ਉਕਤ ਦੋਸ਼ੀ ਤੇ ਮੁਕੱਦਮਾ ਦਰਜ ਕਰ ਲਿਆ ਹੈ। ਬੇਸ਼ੱਕ ਦੀ ਦੋਸ਼ੀ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਿਆ ਹੈ ।
ਇਸੇ ਤਰ੍ਹਾਂ ਹੌਲਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਮੁਖ਼ਬਰ ਦੀ ਮੁਖਬਰੀ ਤੇ ਗਮਦੂਰ ਸਿੰਘ ਉਕਤ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ । ਗਮਦੂਰ ਸਿੰਘ ਉਕਤ ਦੇ ਤਾਜੋਕੇ ਮਹਿਤਾ ਸੜਕ ਤੇ ਖੇਤ ਵਿੱਚ ਬਣੇ ਮੋਟਰ ਵਾਲੇ ਕੋਠੇ ਤੇ ਬਾ ਹੱਦ ਪਿੰਡ ਤਾਜੋਕੇ ਵਿਖੇ ਤੋਂ ਇਕ ਢੋਲੀ ਜਿਸ ਵਿੱਚ 40 ਲਿਟਰ ਲਾਹਨ ਸਮੇਤ ਇਕ ਢੋਲੀ ਪਲਾਸਟਿਕ ਬਰਾਮਦ ਕੀਤਾ । ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ ਹੈ । ਉਨ੍ਹਾਂ ਕਿਹਾ ਦੋਸ਼ੀਆਂ ਦੀ ਪੁਲਸ ਭਾਲ ਕਰ ਰਹੀ ਹੈ ।