ਜੱਜ ਉੱਤਮ ਨੰਦ ਧਨਬਾਦ ਸ਼ਹਿਰ ਵਿੱਚ ਗੈਂਗਸਟਰ ਅਮਨ ਸਿੰਘ ਸਮੇਤ 15 ਤੋਂ ਜ਼ਿਆਦਾ ਮਾਫ਼ੀਆ ਦਾ ਕੇਸ ਦੇਖ ਰਹੇ ਸਨ ਅਤੇ ਹਾਲ ਹੀ ਵਿਚ ਉਨ੍ਹਾਂ ਨੇ ਕਈ ਗੈਂਗਸਟਰਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਸਨ
ਬੀ ਟੀ ਐਨ, ਧਨਬਾਦ , 29 ਜੁਲਾਈ 2021
ਝਾਰਖੰਡ ਦੇ ਧਨਬਾਦ ਜ਼ਿਲ੍ਹੇ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਗੈਂਗਸਟਰਾਂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਰੱਦ ਕਰਨ ਵਾਲੇ ਵਧੀਕ ਜੱਜ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪਏ ਹਨ, ਗੈਂਗਸਟਰਾਂ ਵੱਲੋਂ ਪੂਰੀ ਯੋਜਨਾਬੰਦੀ ਨਾਲ ਵਧੀਕ ਜੱਜ ਦੀ ਹੱਤਿਆ ਕੀਤੀ ਗਈ । ਜੱਜ ਜਦੋਂ ਸਵੇਰ ਦੀ ਸੈਰ ਕਰ ਰਹੇ ਸਨ ਤਾਂ ਵਧੀਕ ਜੱਜ ਨੂੰ ਕਿਸੇ ਅਣਪਛਾਤੇ ਆਲਟੋ ਚਾਲਕ ਨੇ ਟੱਕਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ । ਪਲਿਸ ਕਾਫੀ ਸਮਾਂ ਇਸ ਮਾਮਲੇ ਨੂੰ ਸੜਕ ਹਾਦਸਾ ਹੀ ਮੰਨਦੀ ਰਹੀ।
ਇਹ ਘਟਨਾ ਝਾਰਖੰਡ ਦੇ ਧਨਬਾਦ ਜ਼ਿਲ੍ਹੇ ਦੀ ਹੈ। ਜ਼ਿਲ੍ਹਾ ਅਤੇ ਵਧੀਕ ਜੱਜ ਉੱਤਮ ਆਨੰਦ (ਏਡੀਜੀ ਉੱਤਮ ਆਨੰਦ) ਦੀ ਮੌਤ ਨੂੰ ਪਹਿਲਾਂ ਇਕ ਹਾਦਸਾ ਸਮਝਿਆ ਜਾ ਰਿਹਾ ਸੀ । ਪੁਲੀਸ ਵੱਲੋਂ ਪਹਿਲਾਂ ਇਹ ਮਾਮਲਾ ਹਿੱਟ ਐਂਡ ਰਨ ਦੀ ਕੇਸ ਵਜੋਂ ਸਾਹਮਣੇ ਆਇਆ ਸੀ ਪਰ ਹੁਣ ਇਸ ਘਟਨਾ ਦੇ ਸੀਸੀਟੀਵੀ ਫੁਟੇਜ ਜਾਰੀ ਹੋਣ ਤੋਂ ਬਾਅਦ ਇਹ ਸਾਜ਼ਿਸ਼ ਕਤਲ ਦਾ ਕੇਸ ਲੱਗ ਰਿਹਾ ਹੈ ।
ਧੰਨਬਾਦ ਵਿਚ ਤੈਨਾਤ ਜੱਜ ਉੱਤਮ ਆਨੰਦ ਬੁੱਧਵਾਰ ਸਵੇਰੇ ਦੀ ਸ਼ਹਿਰ ਕਰ ਰਹੇ ਸਨ। ਤਾਂ ਪਿੱਛੋਂ ਆ ਰਹੇ ਇਕ ਆਟੋ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਸ ਤੋਂ ਬਾਅਦ ਉਹ ਹੇਠਾਂ ਡਿੱਗ ਗਏ ਅਤੇ ਉਨ੍ਹਾਂ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਖੂਨ ਵਹਿਣ ਲੱਗਾ, ਬਾਅਦ ਵਿੱਚ ਉਨ੍ਹਾਂ ਨੂੰ ਸ਼ਹੀਦ ਨਿਰਮਲ ਮਹਤੋ ਮੈਡੀਕਲ ਕਾਲਜ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ
।
ਬਾਅਦ ਵਿਚ ਪੁਲਸ ਵੱਲੋਂ ਸੀ ਸੀ ਟੀ ਵੀ ਫੁਟੇਜ ਦੇ ਵਿਸ਼ਲੇਸ਼ਣ ਕੀਤਾ ਗਿਆ ਜਿਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਟੱਕਰ ਜਾਣ ਬੁੱਝ ਕੇ ਮਾਰੀ ਗਈ ਸੀ । ਮਾਮਲੇ ਵਿਚ ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਸ ਆਟੋ ਨੇ ਟੱਕਰ ਮਾਰੀ ਸੀ ਉਹ ਰਾਤ ਨੂੰ ਹੀ ਚੋਰੀ ਹੋ ਗਿਆ ਸੀ ਅਤੇ ਚੋਰੀ ਹੋਣ ਤੋਂ ਤਿੰਨ ਘੰਟੇ ਬਾਅਦ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਸੀਸੀਟੀਵੀ ਫੁਟੇਜ ਤੋਂ ਸਾਫ ਪਤਾ ਲੱਗਦਾ ਹੈ ਕਿ ਜੱਜ ਸੜਕ ਕਿਨਾਰੇ ਵਾਕਿੰਗ ਕਰ ਰਹੇ ਸਨ ਪਿੱਛੇ ਤੋਂ ਆ ਰਿਹਾ ਆਟੋ ਸਿੱਧੀ ਖਾਲੀ ਰੋਡ ਤੇ ਜੱਜ ਕੋਲ ਪਹੁੰਚਿਆ ਤੇ ਉਸ ਵੱਲ ਮੁੜਿਆ ਅਤੇ ਤੁਰੰਤ ਉਸ ਨੂੰ ਟੱਕਰ ਮਾਰ ਦਿੱਤੀ । ਇਹ ਘਟਨਾ ਚਾਰ ਸਕਿੰਟਾਂ ਵਿੱਚ ਵਾਪਰੀ ਜੱਜ ਨੂੰ ਮਾਰਨ ਤੋਂ ਬਾਅਦ ਆਟੋ ਉੱਥੋਂ ਭੱਜ ਗਿਆ ਜਦੋਂਕਿ ਜੱਜ ਉਥੇ ਹੀ ਲਹੂ ਲੁਹਾਨ ਪਿਆ ਰਿਹਾ।
ਜੱਜ ਅਨੰਦ ਅਸਲ ਵਿੱਚ ਹਜ਼ਾਰੀਬਾਗ ਜ਼ਿਲ੍ਹੇ ਦਾ ਵਸਨੀਕ ਸੀ। ਜੱਜ ਉੱਤਮ ਆਨੰਦ ਧਨਬਾਦ ਸ਼ਹਿਰ ਵਿੱਚ ਗੈਂਗਸਟਰ ਅਮਨ ਸਿੰਘ ਸਮੇਤ ਪੰਦਰਾਂ ਤੋਂ ਵੱਧ ਮਾਫ਼ੀਆ ਦਾ ਕੇਸ ਚਲਾ ਰਹੇ ਸਨ ਅਤੇ ਹਾਲ ਹੀ ਵਿਚ ਉਨ੍ਹਾਂ ਨੇ ਕਈ ਗੈਂਗਸਟਰਾਂ ਦੀਆਂ ਜ਼ਮਾਨਤਾਂ ਵੀ ਰੱਦ ਅਰਜ਼ੀਆਂ ਨੂੰ ਵੀ ਰੱਦ ਕਰ ਦਿੱਤਾ ਸੀ । ਉਨ੍ਹਾਂ ਦੀ ਪਤਨੀ ਨੇ ਅਣਪਛਾਤਿਆਂ ਦੇ ਖਿਲਾਫ਼ ਕਤਲ ਦੀ ਐਫਆਈਆਰ ਦਰਜ ਕਰਵਾਈ ਹੈ।