ਰਿਵਾਰ ਨਿਯੋਜਨ ਦੇ ਅਸਥਾਈ ਸਾਧਨ ਕੰਡੋਮ,ਅੰਤਰਾ ਟੀਕਾ,ਕਾਪਰ ਟੀ ਆਦਿ ਸਰਕਾਰੀ ਸਿਹਤ ਕੇਂਦਰਾਂ ਵਿਖੇ ਮੁਫਤ ਉਪਲੱਬਧ ਹਨ – ਡਾ.ਰਾਜਿੰਦਰ ਮਨਚੰਦਾ
ਬੀ ਟੀ ਐਨ, ਫਿਰੋਜ਼ਪੁਰ 22 ਜੁਲਾਈ 2021
ਫਿਰੋਜ਼ਪੁਰ ਦੇ ਕਾਰਜਕਾਰੀ ਸਿਵਲ ਸਰਜਨ ਡਾ.ਰਾਜਿੰਦਰ ਮਨਚੰਦਾ ਦੁਆਰਾ ਨਿਰਦੇਸ਼ਿਤ ਪਾਪੂਲੇਸ਼ਨ ਪੰਦਰਵਾੜੇ ਤਹਿਤ ਜਾਗਰੂਕਤਾ ਗਤੀਵਧੀਆਂ ਲਗਾਤਾਰ ਜਾਰੀ ਹਨ। ਜ਼ਿਲਾ ਪਰਿਵਾਰ ਭਲਾਈ ਅਫਸਰ ਡਾ:ਸੁਸ਼ਮਾਂ ਠੱਕਰ ਦੀ ਅਗਵਾਈ ਹੇਠ ਉਲੀਕੀਆਂ ਗਤੀਵਿਧੀਆਂ ਦੀ ਲੜੀ ਵਿੱਚ ਦਸਮੇਸ਼ ਯੂਥ ਕਲੱਬ ਫਿਰੋਜ਼ਪੁਰ ਵਿਖੇ ਐਨ.ਸੀ.ਪੀ.ਆਈ.ਪਲੱਸ ਵੱਲੋਂ ਪ੍ਰੋਗ੍ਰਾਮ ਅਫਸਰ ਅੰਕੁਸ਼ ਸ਼ਰਮਾਂ ਦੀ ਅਗਵਾਈ ਹੇਠ ਸਵੇਤਨਾ ਪ੍ਰਾਜੈਕਟ ਤਹਿਤ ਆਯੋਜਿਤ ਪਾਪੂਲੇਸ਼ਨ ਪੰਦਰਵਾੜੇ ਨੂੰ ਸਮਰਪਿਤ ਇੱਕ ਜਾਗਰੂਕਤਾ ਸਮਾਰੋਹ ਆਯੋਜਿਤ ਕੀਤਾ ਗਿਆ।
ਇਸ ਮੌਕੇ ਜ਼ਿਲਾ ਪ੍ਰੋਗਰਾਮ ਮ ਮੈਨੇਜਰ ਹਰੀਸ਼ ਕਟਾਰੀਆ ਨੇ ਕਿਹਾ ਕਿ ਪਰਿਵਾਰ ਨਿਯੋਜਨ ਦੇ ਅਸਥਾਈ ਸਾਧਨ ਕੰਡੋਮ,ਅੰਤਰਾ ਟੀਕਾ,ਕਾਪਰ ਟੀ ਆਦਿ ਸਰਕਾਰੀ ਸਿਹਤ ਕੇਂਦਰਾਂ ਵਿਖੇ ਮੁਫਤ ਉਪਲੱਬਧ ਹਨ ਅਤੇ ਵਿਭਾਗ ਵੱਲੋਂ ਆਾਸ਼ਾ ਕਾਰਜਕਰਤਾਵਾਂ ਰਾਹੀਂ ਇਹਨਾਂ ਵਿੱਚੋਂ ਕੁਝ ਸਾਧਨਾਂ ਨੂੰ ਘਰ ਘਰ ਵੀ ਪਹੁੰਚਾਇਆ ਜਾਂਦਾ ਹੈ।ਆਈ.ਸੀ.ਟੀ.ਸੀ.ਸੈਂਟਰ ਫਿਰੋਜ਼ਪੁਰ ਦੇ ਕਾਊਂਸਲਰ ਮੋਨਿਕਾ ਨੇ ਪਰਿਵਾਰ ਨਿਯੋਜਨ ਦੀ ਮਹੱਤਤਾ ਬਾਰੇ ਚਰਚਾ ਕਰਦਿਆ ਕਿਹਾ ਕਿ ਸਥਾਈ ਸਾਧਨਾਂ ਪੁਰਸ਼ ਨਸਬੰਦੀ ਅਤੇ ਮਹਿਲਾ ਨਲਬੰਦੀ ਲਈ ਵਿਭਾਗ ਵੱਲੋਂ ਨਗਦ ਉਤਸ਼ਾਹਿਤ ਰਾਸ਼ੀ ਵੀ ਦਿੱਤੀ ਜਿਾਂਦੀ ਹੈ।
ਇਸ ਮੌਕੇ ਪ੍ਰੋਗ੍ਰਾਮ ਦਾ ਸੰਚਾਲਨ ਕਰ ਰਹੇ ਜ਼ਿਲਾ ਬੀ.ਸੀ.ਸੀ.ਕੋਆਰਡੀਨੇਟਰ ਰਜਨੀਕ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਵਾਰ ਆਬਾਦੀ ਪੰਦਰਵਾੜੇ ਦੌਰਾਨ ਜੋ ਨਾਅਰਾ ਦਿੱਤਾ ਗਿਆ ਹੈ ਉਹ ਹੈ “ਆਪਦਾ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ ,ਸੱਕਸ਼ਮ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜਿੰਮੇਵਾਰੀ“ ਭਾਵ ਅਜੋਕੇ ਕੋਰਾਨ ਕਾਲ ਰੂਪੀ ਮੁਸ਼ਕਿਲ ਸਮੇਂ ਵਿੱਚ ਪਰਿਵਾਰ ਨਿਯੋਜਨ ਵੱਲ ਵੀ ਪੂਰੀ ਤਵੱਜੋ ਦੇਣ ਦੀ ਲੋੜ ਅਤੇ ਜਿੰਮੇਵਾਰੀ ਹੈ।ਜ਼ਿਲਾ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ ਨੇ ਪਰਿਵਾਰਕ ਵਿਉਂਤਬੰਦੀ ਦੀ ਅਹਿਮੀਅਤ ਬਾਰੇ ਚਰਚਾ ਕਰਦਿਆਂ ਕਿਹਾ ਕਿ ਸਾਨੂੰ ਸਰਕਾਰੀ ਸਿਹਤ ਕੇਂਦਰਾਂ ਵਿਖੇ ਪਰਿਵਾਰ ਨਿਯੋਜਨ ਪ੍ਰਤੀ ਉਪਲੱਬਧ ਮੁਫਤ ਸਲਾਹ ਅਤੇ ਪਰਿਵਾਰ ਨਿਯੋਜਨ ਦੇ ਸਾਧਨਾਂ ਨੂੰ ਅਪਣਾ ਕੇ ਪਰਿਵਾਰਕ ਵਿਉਂਤਬੰਦੀ ਕਰਨੀ ਚਾਹੀਦੀ ਹੈ।ਪਰਿਵਾਰਕ ਵਿਉਂਤਬੰਦੀ ਅਪਣਾ ਕੇ ਅਸੀਂ ਆਪਣੇ ਪਰਿਵਾਰ,ਸਮਾਜ ਅਤੇ ਰਾਸ਼ਟਰ ਨੂੰ ਖੁਸਹਾਲ ਬਣਾ ਸਕਦੇ ਹਾਂ।ਮਾਸ ਮੀਡੀਆ ਅਫਸਰ ਨੇ ਵਿਭਾਗ ਵੱਲੋਂ ਚਲਾਏ ਜਾ ਰਹੇ ਇੱਕ ਹੋਰ ਪੰਦਰਵਾੜੇ ਏਕੀਕਿ੍ਰਤ ਦਸਤ ਰੋਕੂ ਪੰਦਰਵਾੜੇ ਸਬੰਧੀ ਵੀ ਚਰਚਾ ਕੀਤੀ ਅਤੇ ਕਿਹਾ ਕਿ ਵਿਭਾਗ ਵੱਲੋਂ ਬਰਸਾਤੀ ਮੌਸਮ ਵਿੱਚ ਬੱਚਿਆਂ ਵਿੱਚ ਆਮ ਹੋਣ ਵਾਲੀਆਂ ਬੀਮਾਰੀਆਂ ਵਿਸ਼ੇਸ਼ ਕਰਕੇ ਦਸਤ ਰੋਗਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਆਸ਼ਾ ਕਾਰਜਕਰਤਾਵਾਂ ਰਾਹੀਂ ਘਰ ਘਰ ਓ.ਆਰ.ਐਸ ਪੈਕੇਟ ਵੰਡੇ ਜਾ ਰਹੇ ਹਨ।ਇਸ ਮੌਕੇ ਹਾਜ਼ਰੀਨ ਨੂੰ ਦਸਤ ਰੋਗਾਂ ਤੋਂ ਬਚਾਅ ਦੇ ਨੁਕਤੇ ਅਤੇ ਹੱਥ ਧੋਣ ਦੇ ਸਹੀ ਤਰੀਕੇ ਬਾਰੇ ਵੀ ਦੱਸਿਆ ਗਿਆ। ।