ਬਲੈਕਮੇਲ ਕਰਨ ਦੀ ਨੀਯਤ ਨਾਲ ਅਸ਼ਲੀਲ ਵੀਡੀਓ ਬਣਾ ਕੇ ਮਹਿਲਾ ਨੇ ਕੀਤਾ ਇਹ ਕੰਮ

Advertisement
Spread information

ਗੋਬਿੰਦਗੜ ਪੁਲਿਸ ਨੇ ਬਲੈਕਮੇਲ ਕਰਨ ਵਾਲੀ ਮਹਿਲਾ ਤੇ ਇਕ ਵਿਅਕਤੀ ਕੀਤਾ ਗ੍ਰਿਫਤਾਰ 

ਬੀ ਟੀ ਐਨ, ਫਤਹਿਗੜ੍ਹ ਸਾਹਿਬ 22 ਜੁਲਾਈ

 

            ਜ਼ਿਲ੍ਹਾ ਫਤਹਿਗੜ੍ਹ ਸਾਹਿਬ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਡਲ ,  ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਰਹਿਨੁਮਾਈ ਹੇਠ ਭੈੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ਼੍ਰੀ ਜਗਜੀਤ ਸਿੰਘ ਜੱਲਾ ਕਪਤਾਨ ਪੁਲਿਸ ( ਇੰਨ 🙂 ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੇ ਸ਼੍ਰੀ ਸੁਖਵਿੰਦਰ ਸਿੰਘ  ਉਪ ਕਪਤਾਨ ਪੁਲਿਸ ਸਰਕਲ ਅਮਲੋਹ  ਦੀ ਅਗਵਾਈ ਹੇਠ ਸਫਲਤਾ ਹਾਸਲ ਕਰਦੇ ਹੋਏ ਪੀ/ਡੀ ਐਸ ਪੀ  ਰੁਪਿੰਦਰ ਕੌਰ ਬਾਜਵਾ , ਮੁੱਖ ਅਫਸਰ , ਥਾਣਾ ਮੰਡੀ ਗੋਬਿੰਦਗੜ੍ਹ , ਇੰਸ : ਪ੍ਰੇਮ ਸਿੰਘ ਨੰਬਰ 384 / ਪਟਿ . ਦੇ ਸਮੇਤ ਪੁਲਿਸ ਪਾਰਟੀ ਦੇ ਇਲਾਕਾ ਗੁਸਤ ਥਾਣਾ ਦੇ ਸਬੰਧ ਵਿੱਚ ਟੀ.ਪੁਆਇੰਟ ਸਬ ਤਹਿਸੀਲ ਮੰਡੀ ਗੋਬਿੰਦਗੜ੍ਹ ਮੌਜੂਦ ਸੀ ਤਾਂ ਰਾਹੁਲ ਭਾਰਦਵਾਜ ਵਾਸੀ ਮੰਡੀ ਗੋਬਿੰਦਗੜ੍ਹ ਨੇ ਮਲਾਕੀ ਹੋ ਕੇ ਇਤਲਾਹ ਦਿੱਤੀ ਕਿ ਉਹ ਮੰਡੀ ਗੋਬਿੰਦਗੜ੍ਹ ਵਿਖੇ ਮਠਿਆਈ ਦੀ ਦੁਕਾਨ ਕਰਦਾ ਹੈ ।

 

Advertisement

            ਜਿਸ ਦੀ ਦੁਕਾਨ ਪਰ ਇੱਕ ਔਰਤ ਮਠਿਆਈ ਲੈਣ ਲਈ ਆਉਂਦੀ ਜਾਂਦੀ ਰਹਿੰਦੀ ਸੀ । ਜਿਸ ਵੱਲੋਂ ਉਸ ਦਾ 3500 / – ਰੁਪਏ ਉਧਾਰ ਖੜਾ ਸੀ । ਜਿਸ ਪਾਸੋਂ ਉਸ ਨੇ ਉਧਾਰ ਪੈਸਿਆ ਦੀ ਮੰਗ ਕੀਤੀ ਤਾਂ ਉਸ ਔਰਤ ਨੇ ਕਿਹਾ ਕਿ ਮਿਤੀ 03 ਜੁਲਾਈ  ਨੂੰ ਉਨ੍ਹਾਂ ਦੇ ਘਰ ਆ ਕੇ ਲੈਣ ਜਾਣ । ਜ਼ੋ ਮਿਤੀ ਜੁਲਾਈ ਨੂੰ ਉਹ ਉਸ ਔਰਤ ਦੇ ਘਰ ਚਲਾ ਗਿਆ ਤਾਂ ਉਸ ਔਰਤ ਨੇ ਉਸ ਨੂੰ ਘਰ ਦੇ ਚੁਬਾਰੇ ਬਣੇ ਕਮਰੇ ਵਿੱਚ ਬਿਠਾ ਕੇ ਕਿਹਾ ਕਿ ਉਹ ਪੈਸੇ ਲੈ ਕੇ ਆਉਂਦੀ ਹੈ । ਪਰ ਬਾਅਦ ਵਿੱਚ ਮੌਕਾ ਪਰ ਉਹ ਔਰਤ ਸਮੇਤ 03 ਨਾਮਾਲੂਮ ਵਿਅਕਤੀ ਅਤੇ 01 ਨਾਮਾਲੂਮ ਔਰਤ ਨਾਲ ਆਈ , ਜਿਨ੍ਹਾਂ ਨੇ ਉਸ ਨੂੰ ਚੁਬਾਰੇ ਵਿੱਚ ਬਣੇ ਕਮਰੇ ਵਿੱਚ ਬੰਦ ਕਰ ਲਿਆ ਅਤੇ ਨਾਮਾਲੂਮ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੇ ਕਮਰੇ ਨੂੰ ਬਾਹਰੋਂ ਦਰਵਜਾ ਲਗਾ ਕੇ ਕੁੰਡਾ ਲਗਾ ਦਿੱਤਾ

 

         ਅਤੇ ਉਸ ਨਾਲ ਦੋ ਨਾਮਾਲੂਮ ਵਿਅਕਤੀ ਗਾਲੀ ਗਲੋਚ ਕਰਨ ਲੱਗ ਪਏ ਅਤੇ ਉਸ ਨੂੰ ਡਰਾ ਧਮਕਾ ਕੇ ਉਸ ਪਾਸੋਂ 35,000 / – ਰੁਪਏ ਅਤੇ ਇੱਕ ਮੋਬਾਇਲ ਫੋਨ ਖੋਹ ਲਿਆ ਅਤੇ ਉਸ ਨੂੰ ਬਲੈਕਮੇਲ ਕਰਨ ਦੀ ਨੀਅਤ ਨਾਲ ਉਸ ਦੀ ਅਸ਼ਲੀਲ ਵੀਡਿਓ ਬਣਾ ਲਈ ਅਤੇ ਬਾਅਦ ਵਿੱਚ ਇਨ੍ਹਾਂ ਵਿਅਕਤੀਆਂ ਨੇ ਉਸ ਪਾਸੋਂ 20,000 / – ਰੁਪਏ ਦੀ ਹੋਰ ਮੰਗ ਕੀਤੀ ਅਤੇ ਕਹਿਣ ਲੱਗੇ ਕਿ ਅਗਰ ਉਸ ਨੇ 20,000 / – ਰੁਪਏ ਹੋਰ ਨਾ ਦਿੱਤੇ ਤਾਂ ਉਹ ਉਸ ਦੀ ਵੀਡਿਓ ਵਾਇਰਲ ਕਰ ਦੇਣਗੇ ।

 

        ਜਿਸ ਤੋਂ ਉਸ ਨੇ ਆਪਣੀ ਦੁਕਾਨ ਤੋਂ 20,000 / – ਰੁਪਏ ਲਿਆ ਕੇ ਉਸ ਔਰਤ ਅਤੇ ਨਾਮਾਲੂਮ ਵਿਅਕਤੀਆਂ ਨੂੰ ਦੇ ਦਿੱਤੇ ਅਤੇ ਜਿਨ੍ਹਾਂ ਨੇ ਉਸ ਦਾ ਮੋਬਾਇਲ ਫੋਨ ਵਾਪਸ ਕਰ ਦਿੱਤਾ ਅਤੇ ਧਮਕੀ ਦਿੱਤੀ ਕਿ ਅਗਰ ਉਸ ਨੇ ਇਸ ਘਟਨਾ ਬਾਰੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਣਗੇ । ਫਿਰ ਮਿਤੀ 15 ਜੁਲਾਈ  ਨੂੰ ਉਹ ਸਮੇਤ ਆਪਣੇ ਜੀਜੇ ਸੁਨੀਲ ਕੁਮਾਰ ਦੇ ਦੁਕਾਨ ਪਰ ਬੈਠਾ ਸੀ ਤਾਂ ਦੁਕਾਨ ਪਰ ਇੱਕ ਵਿਅਕਤੀ ਜੋ ਮਿਤੀ 03 ਜੁਲਾਈ  ਨੂੰ ਉਸ ਔਰਤ ਦੇ ਘਰ ਵਿੱਚ ਕਮਰੇ ਨੂੰ ਬਹਾਰੋਂ ਕੁੰਡਾ ਲਗਾ ਕੇ ਖੜਾ ਸੀ ਆਇਆ । ਜਿਸ ਨੇ ਉਸ ਪਾਸੋਂ 50,000 / – ਰੁਪਏ ਦੀ ਹੋਰ  ਮੰਗ ਕੀਤੀ ਅਤੇ ਕਿਹਾ ਕਿ ਅਗਰ ਉਹ 50,000 / – ਰੁਪਏ ਨਹੀਂ ਦਿੰਦਾ ਤਾਂ ਉਸ ਦੀ ਵੀਡਿਓ ਵਾਇਰਲ ਕਰ ਦੇਣਗੇ ।

 

ਜਿਸ ਨੇ ਆਪਣੀ ਬਦਨਾਮੀ ਤੋਂ ਡਰਦੇ ਮਾਰੇ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਕਿਸੇ ਨੂੰ ਨਹੀਂ ਦੱਸਿਆ । ਪਰ ਫਿਰ ਉਸ ਨੇ ਡਰਦੇ ਹੋਏ ਇਸ ਘਟਨਾ ਬਾਰੇ ਆਪਣੇ ਜੀਜੇ ਸੁਨੀਲ ਕੁਮਾਰ ਨੂੰ ਦੱਸਿਆ । ਜ਼ੋ ਇਤਲਾਹ ਮਿਲਣ ਤੇ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਦੋਸ਼ੀਆਂ ਦੇ ਖਿਲਾਫ ਆਈ ਪੀ ਸੀ ਦੀਆਂ ਵੱਖ – ਵੱਖ ਧਾਰਾਵਾਂ ਅਤੇ 3 ਇਮੋਰਲ ਟਰੈਫਿਕ ਪਰਵੈਨਸਨ  ਐਕਟ  1956 ਥਾਣਾ ਗੋਬਿੰਦਗੜ੍ਹ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਕੇ ਇੱਕ ਔਰਤ ਅਤੇ ਇੱਕ ਵਿਅਕਤੀ ਚਰਨਜੀਤ ਸਿੰਘ ਨੂੰ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ । ਮੁਕੱਦਮਾ ਵਿੱਚ ਬਾਕੀ ਦੋਸੀਆਨ ਦੀ ਭਾਲ ਜਾਰੀ ਹੈ । ਮੁਕੱਦਮਾ ਦੀ ਤਫਤੀਸ਼ ਅੱਗੇ ਜਾਰੀ ਹੈ ।

Advertisement
Advertisement
Advertisement
Advertisement
Advertisement
error: Content is protected !!