ਈਦ-ਉਲ-ਅਜਹਾ (ਬਕਰੀਦ) ਦੀ ਨਮਾਜ ਮਹਿਲ ਕਲਾਂ ਵਿੱਚ ਅਦਾ ਕੀਤੀ ਗਈ

Advertisement
Spread information

ਈਦ-ਉਲ-ਅਜਹਾ (ਬਕਰੀਦ) ਦੀ ਨਮਾਜ ਮਹਿਲ ਕਲਾਂ ਵਿੱਚ ਅਦਾ ਕੀਤੀ ਗਈ

ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ, 21 ਜੁਲਾਈ 2021
ਮੁਸਲਮਾਨ ਭਾਈਚਾਰੇ ਦੇ  ਸਭ ਤੋਂ ਵੱਡੇ 2 ਤਿਉਹਾਰ ਈਦ-ਉਲ-ਫਿਤਰ ਅਤੇ  ਈਦ-ਉਲ-ਅਜਹਾ (ਬਕਰੀਦ) ਪੂਰੇ ਭਾਰਤ ਵਿਚ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ।
ਈਦ ਉਲ ਫਿਤਰ, ਜੋ ਕਿ 30 ਰੋਜ਼ਿਆਂ ਤੋਂ ਬਾਅਦ ਆਉਂਦੀ ਹੈ , 24-05-21 ਦਿਨ ਸ਼ੁੱਕਰਵਾਰ ਨੂੰ ਮਨਾਈ ਗਈ ਸੀ। ਅੱਜ ਈਦ-ਉਲ-ਅਜਹਾ (ਬਕਰੀਦ)  21-07-21 ਦਿਨ ਬੁੱਧਵਾਰ ਨੂੰ ਪੂਰੇ ਭਾਰਤ ਵਿੱਚ ਮਨਾਈ ਗਈ।  ਮਹਿਲ ਕਲਾਂ ਵਿਖੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਈਦਗਾਹ ਪ੍ਰਬੰਧਕ ਕਮੇਟੀ ਦੇ ਆਗੂ  ਮੁਹੰਮਦ ਦਿਲਬਰ,ਮੁਹੰਮਦ ਅਕਬਰ ਅਤੇ ਅਬਦੁਲ ਸਿਤਾਰ ਨੇ ਦੱਸਿਆ ਕਿ  ਮਹਿਲ ਕਲਾਂ ਵਿਖੇ ਈਦ ਉਲ ਅਜਹਾ( ਬਕਰੀਦ) ਦੀ ਨਮਾਜ਼  ਸਵੇਰੇ ਸਹੀ 7 ਵਜੇ ਈਦਗਾਹ ਵਿੱਚ ਅਦਾ ਕੀਤੀ ਗਈ ।
      ਜਿਸ ਵਿੱਚ ਇਲਾਕਾ ਮਹਿਲ ਕਲਾਂ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ  ਵੱਡੀ ਗਿਣਤੀ ਵਿਚ ਪਹੁੰਚ ਕੇ ਨਮਾਜ਼ ਅਦਾ ਕੀਤੀ । ਇਸ ਸਮੇਂ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ, ਦੁਕਾਨਦਾਰ ਯੂਨੀਅਨ ਪ੍ਰਧਾਨ ਗਗਨਦੀਪ ਸਿੰਘ ਸਰਾਂ, ਸਕੱਤਰ ਹਰਦੀਪ ਸਿੰਘ ਬੀਹਲਾ, ਖਜ਼ਾਨਚੀ ਜਗਦੀਸ਼ ਸਿੰਘ ਪੰਨੂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ,ਡਾ ਜਰਨੈਲ ਸਿੰਘ ਸਹੌਰ ਗੁਰਧਿਆਨ ਸਿੰਘ ,ਮਨਜੀਤ ਸਿੰਘ,ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਗਰਾਜ ਸਿੰਘ ਹਰਦਾਸਪੁਰਾ, ਜੱਗਾ ਸਿੰਘ ਛਾਪਾ, ਮਲਕੀਤ ਸਿੰਘ ਈਨਾ,ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ,ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਡਾ ਸੁਖਵਿੰਦਰ ਸਿੰਘ,ਡਾ ਬਲਿਹਾਰ ਸਿੰਘ, ਡਾ ਜਗਜੀਤ ਸਿੰਘ, ਡਾ ਨਾਹਰ ਸਿੰਘ, ਡਾ ਸੁਰਜੀਤ ਸਿੰਘ ,ਡਾ ਪ੍ਰਿੰਸ ਰਿਸ਼ੀ,ਡਾ ਮੁਕਲ ਸ਼ਰਮਾ ਅਤੇ ਗੁਣਤਾਜ ਪ੍ਰੈੱਸ ਕਲੱਬ ਦੇ ਪੱਤਰਕਾਰ  ਪ੍ਰੇਮ ਕੁਮਾਰ ਪਾਸੀ,ਗੁਰਸ਼ੇਵਕ ਸਿੰਘ ਸਹੋਤਾ, ਭੁਪਿੰਦਰ ਸਿੰਘ ਧਨੇਰ,
       ਜਗਜੀਤ ਸਿੰਘ ਮਾਹਲ,ਅਜੇ ਟੱਲੇਵਾਲ ,ਗੁਰਸੇਵਕ ਸਿੰਘ ਸੋਹੀ, ਜਗਜੀਤ ਸਿੰਘ ਕੁਤਬਾ, ਨਿਰਮਲ ਸਿੰਘ ਪੰਡੋਰੀ, ਸ਼ੇਰ ਸਿੰਘ ਰਵੀ,ਸੋਨੀ ਚੀਮਾਂ,ਡਾ ਕੁਲਦੀਪ ਸਿੰਘ  ਗੋਹਲ , ਜਸਵਿੰਦਰ ਛਿੰਦਾ ਆਦਿ ਨੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹੋਏ ਆਪਣੇ ਇਲਾਕੇ ਦੇ ਮੁਸਲਿਮ ਆਗੂਆਂ ਡਾ ਮਿੱਠੂ ਮੁਹੰਮਦ, ਡਾ. ਕੇਸਰ ਖ਼ਾਨ ਮਾਂਗੇਵਾਲ, ਡਾ ਅਬਰਾਰ ਹਸਨ ,ਵੈਦ ਬਾਕਿਬ ਅਲੀ,ਫਿਰੋਜ਼ ਖਾਨ,ਮੁਹੰਮਦ ਆਰਿਫ਼ ,ਮੁਹੰਮਦ ਸ਼ਮਸ਼ੇਰ ਅਲੀ ,ਬਸ਼ੀਰ ਖ਼ਾਨ, ਮੁਹੰਮਦ ਅਰਸ਼ਦ , ਮੁਹੰਮਦ ਸਲੀਮ, ਰਮਜਾਨ ਖਾਨ, ਇਕਬਾਲ ਖਾਨ, ਮੁਹੰਮਦ ਜ਼ਮੀਲ ਜੀਲਾ ,ਡਾ ਮੁਹੰਮਦ ਦਿਲਸ਼ਾਦ ਅਲੀ, ਡਾ ਮੁਹੰਮਦ ਸ਼ਕੀਲ,ਡਾ ਮੁਹੰਮਦ ਮਜੀਦ ਆਦਿ ਸਮੇਤ ਆਪਣੇ ਮੁਸਲਮਾਨ ਭਾਈਚਾਰੇ ਨੂੰ  ਈਦ ਦੀਆਂ ਮੁਬਾਰਕਾਂ ਪੇਸ਼ ਕੀਤੀਆਂ ਅਤੇ ਸਰਬੱਤ ਦੇ ਭਲੇ ਲਈ ਸਾਂਝੀ ਅਰਦਾਸ( ਦੁਆ) ਕੀਤੀ।
Advertisement
Advertisement
Advertisement
Advertisement
Advertisement
error: Content is protected !!