ਰੈਡ ਕਰਾਸ ਵੱਲੋਂ ਵੀ ਪਿੰਗਲਵਾੜਾ ਦੇ ਵਾਸੀਆਂ ਨੂੰ ਪਹਿਲ ਦੇ ਅਧਾਰ ਤੇ ਸਹਾਇਤਾ ਦਿੱਤੀ – ਯੂਥ ਵੀਰਾਂਗਣਾਂਏਂ
ਅਸ਼ੋਕ ਵਰਮਾ , ਬਠਿੰਡਾ, 21 ਜੁਲਾਈ 2021
ਯੂਥ ਵੀਰਾਂਗਣਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਸ਼ਿਵ ਮੰਦਿਰ ਪਰਮਾਨੰਦ ਧਾਮ ਪਿੰਗਲਵਾੜਾ ਆਸ਼ਰਮ ਵਿਖੇ 30 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਕੋਵਿਡ-19 ਨਿਯਮਾਂ ਦੀ ਪਾਲਣਾ ਕਰਦਿਆਂ ਵਲੰਟੀਅਰਾਂ ਵੱਲੋਂ ਇੱਕ ਸਾਦਾ ਪ੍ਰੋਗਰਾਮ ਕਰਕੇ ਇਨਾਂ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਰੈਡ ਕਰਾਸ, ਬਠਿੰਡਾ ਦੇ ਸੈਕਟਰੀ ਦਰਸ਼ਨ ਕੁਮਾਰ ਬਾਂਸਲ ਨੇ ਯੂਥ ਵੀਰਾਂਗਣਾਂਵਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਰੈਡ ਕਰਾਸ ਵੱਲੋਂ ਵੀ ਪਿੰਗਲਵਾੜਾ ਦੇ ਵਾਸੀਆਂ ਨੂੰ ਪਹਿਲ ਦੇ ਅਧਾਰ ਤੇ ਸਹਾਇਤਾ ਦਿੱਤੀ ਜਾਂਦੀ ਹੈ। ਅੱਜ ਯੂਥ ਵੀਰਾਂਗਣਾਂ ਸੰਸਥਾ ਨੇ ਇਨਾਂ ਜਰੂਰਤਮੰਦ ਪਰਿਵਾਰਾਂ ਦੀ ਮੱਦਦ ਕੀਤੀ ਗਈ ਹੈ ਮੈਂ ਇੰਨਾਂ ਦਾ ਬਹੁਤ ਧੰਨਵਾਦੀ ਹਾਂ, ਇਸ ਤੋਂ ਇਲਾਵਾ ਅੱਜ ਰੈਡ ਕਰਾਸ ਵੱਲੋਂ ਇਨਾਂ ਜਰੂਰਤਮੰਦ ਪਰਿਵਾਰਾਂ ਨੂੰ ਮਾਸਕ ਵੀ ਦਿੱਤੇ ਗਏ ਹਨ।
ਉਨਾਂ ਇਨਾਂ ਪਰਿਵਾਰਾਂ ਨੂੰ ਅੱਗੇ ਤੋਂ ਵੀ ਵੱਧ ਚੜ ਕੇ ਸਹਿਯੋਗ ਦੇਣ ਦੀ ਗੱਲ ਕਹੀ। ਇਸ ਮੌਕੇ ਰੈਡ ਕਰਾਸ ਦੇ ਫਸਟ ਏਡ ਟਰੇਨਰ ਨਰੇਸ਼ ਪਠਾਣੀਆਂ ਨੇ ਯੂਥ ਵੀਰਾਂਗਣਾਂ ਵੱਲੋਂ ਕਰਵਾਏ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਹਾਜਰੀਨ ਨੂੰ ਸਰਕਾਰ ਵੱਲੋਂ ਜਾਰੀ ਕੋਵਿਡ-19 ਗਾਈਡਲਾਈਨਜ਼ ਬਾਰੇ ਜਾਗਰੂਕ ਕੀਤਾ ਗਿਆ। ਉਨਾਂ ਕਿਹਾ ਕਿ ਜਿਸ ਤਰਾਂ ਕਰੋਨਾ ਦੀ ਦੂਜੀ ਲਹਿਰ ਨੇ ਕਹਿਰ ਵਰਸਾਇਆ ਸੀ ਅਤੇ ਲੋਕਾਂ ਨੂੰ ਲਾਪਰਵਾਹੀ ਦਾ ਖਾਮਿਆਜਾ ਭੁਗਤਣਾ ਪਿਆ ਸੀ। ਹੁਣ ਮਾਹਿਰਾਂ ਵੱਲੋਂ ਕਰੋਨਾ ਦੀ ਤੀਜੀ ਲਹਿਰ ਬਾਰੇ ਵੀ ਕਿਹਾ ਜਾ ਰਿਹਾ ਇਸ ਲਈ ਸਭ ਨੇ ਸੋਸ਼ਲ ਡਿਸਟੈਂਸਿੰਗ, ਮਾਸਕ ਪਹਿਨਣ, ਸੈਨਟਾਈਜੇਸ਼ਨ ਅਤੇ ਬਾਰ-ਬਾਰ ਹੱਥ ਧੋਣ ਦੇ ਨਾਲ-ਨਾਲ ਘਰਾਂ ’ਚ ਸਾਫ ਸਫਾਈ ਦਾ ਵੀ ਖਾਸ ਖਿਆਲ ਰੱਖਣਾ ਹੈ ਤਾਂ ਕਿ ਅਸੀਂ ਖੁਦ, ਪਰਿਵਾਰ ਅਤੇ ਪੂਰੇ ਸਮਾਜ ਨੂੰ ਸੁਰੱਖਿਅਤ ਰੱਖ ਸਕੀਏ। ਪਿੰਗਲਵਾੜਾ ਸੰਸਥਾ ਦੇ ਪ੍ਰਧਾਨ ਵਰਿੰਦਰ ਪਾਂਡੇ, ਸਕੱਤਰ ਵਰਿੰਦਰ ਤਿਵਾੜੀ ਅਤੇ ਮੀਤ ਪ੍ਰਧਾਨ ਲਕਸ਼ਮਣ ਦਾਸ ਨੇ ਸੰਸਥਾ ਵਲੰਟੀਅਰਾਂ ਦਾ ਆਸ਼ਰਮ ਦੇ ਪਰਿਵਾਰਾਂ ਨੂੰ ਰਾਸ਼ਨ ਦੇਣ ਲਈ ਧੰਨਵਾਦ ਕੀਤਾ।
ਉਨਾਂ ਕਿਹਾ ਕਿ ਸੰਸਥਾ ਦੀਆਂ ਮੈਂਬਰਾਂ ਸਮੇਂ-ਸਮੇਂ ਸਿਰ ਉਨਾਂ ਦੀ ਸਹਾਇਤਾ ਲਈ ਆਉਂਦੀਆਂ ਰਹਿੰਦੀਆਂ ਹਨ ਅਤੇ ਹੁਣ ਵੀ ਭਵਿੱਖ ’ਚ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਹੈ। ਯੂਥ ਵਲੰਟੀਅਰ ਨੀਤੂ ਸ਼ਰਮਾ ਨੇ ਦੱਸਿਆ ਕਿ ਸਾਡੀ ਸੰਸਥਾ ਪਿਛਲੇ 11 ਸਾਲਾਂ ਤੋਂ ਕੰਮ ਕਰ ਰਹੀ। ਇਨਾਂ ਪਰਿਵਾਰਾਂ ਨੇ ਸਾਡੇ ਕੋਲ ਰਾਸ਼ਨ ਦੀ ਮੰਗ ਕੀਤੀ ਸੀ ਜਿਸ ਤੇ ਚਲਦਿਆਂ ਸਾਡੀਆਂ ਵਲੰਟੀਅਰਾਂ ਨੇ ਰਲ ਕੇ ਇਨਾਂ ਪਰਿਵਾਰਾਂ ਨੰੂ ਰਾਸ਼ਨ ਦੇ ਕੇ ਮੱਦਦ ਕਰਨ ਦਾ ਫੈਸਲਾ ਲਿਆ। ਅੱਜ ਸੰਸਥਾ ਵਲੰਟੀਅਰਾਂ ਵੱਲੋਂ ਇਨਾਂ 30 ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਹੈ। ਇਸ ਮੌਕੇ ਯੂਥ ਵਲੰਟੀਅਰ ਸੁਖਵੀਰ, ਸਪਨਾ, ਸੁਨੀਤਾ, ਅਨੂ, ਸਾਕਸ਼ੀ, ਸੋਨੀ, ਸਿਮਰਨ, ਜਸਪ੍ਰੀਤ, ਨੈਨਸੀ ਅਤੇ ਹੋਰ ਵਲੰਟੀਅਰਾਂ ਹਾਜਰ ਸਨ।