ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਰਣਯੋਧੇ ਵੀਰ ਫਾਊਂਡੇਸ਼ਨ 25 ਜੁਲਾਈ ਨੂੰ ਮਨਾਏਗੀ 22ਵਾ ਕਰਗਿਲ ਵਿਜੈ ਦਿਵਸ ਇੰਜ ਸਿੱਧੂ
ਪਰਦੀਪ ਕਸਬਾ , ਬਰਨਾਲਾ 21 ਜੁਲਾਈ 2021
ਸਾਰਾ ਦੇਸ਼ ਕਾਰਗਿਲ ਲੜਾਈ ਦੀ 22ਵੀ ਵਰੇ ਗੰਢ ਮਨਾ ਰਿਹਾ ਹੈ ਪ੍ਰੰਤੂ ਦੂਸਰੇ ਪਾਸੇ ਦੇਸ਼ ਦੀਆ ਸਰਹੱਦਾਂ ਨੂੰ ਮਹਿਫੂਜ ਰੱਖਣ ਲਈ 527 ਫੋਜੀ ਜਵਾਨਾ ਨੇ ਇਸ ਕਾਰਗਿਲ ਯੁੱਧ ਵਿਚ ਆਪਣੀਆਂ ਜਾਨਾਂ ਕੁਰਬਾਨ ਕੀਤੀਆ ਅਤੇ ਪਾਕਿਸਤਾਨੀ ਅੱਤਵਾਦੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੰਦੇ ਹੋਏ ਸਹਾਦਤਾਂ ਦਿੱਤੀਆਂ ਓਹਨਾ ਦੀ ਯਾਦ ਨੂੰ ਤਾਜ਼ਾ ਕਰਨ ਲਈ ਸਾਬਕਾ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਅਤੇ ਰਨਯੋਧੇ ਵੀਰ ਫਾਊਂਡੇਸ਼ਨ 25 ਜੁਲਾਈ ਦਿਨ ਐਂਤਵਾਰ ਨੂੰ ਗੁਰੂਦਵਾਰਾ ਬੀਬੀ ਪ੍ਰਧਾਨ ਕੌਰ ਵਿੱਖੇ ਸਵੇਰੇ ਕਾਰਗਿਲ ਵਿਜੇ ਦਿਵਸ ਦੀ 22ਵੀ ਬਰਸੀ ਮਨਾਈ ਜਾਵੇਗੀ।
ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਜੰਗੀ ਸਹੀਦ ਪਰਵਾਰਾਂ ਨੂੰ ਸਨਮਾਨਤ ਕੀਤਾ ਜਾਵੇਗਾ ਓਹਨਾ ਸਾਬਕਾ ਫੌਜੀ ਵੀਰਾ ਨੂੰ ਅਤੇ ਬਰਨਾਲਾ ਜਿਲੇ ਦੀ ਸਾਧ ਸੰਗਤ ਨੂੰ ਅਪੀਲ ਕੀਤੀ ਕਿ ਆਓ ਸਭ ਰਲ ਕੇ ਸ਼ਹੀਦਾ ਨੂੰ ਪਰਨਾਮ ਕਰੀਏ ਅਤੇ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸਹੀਦ ਪਰਵਾਰਾਂ ਦਾ ਹੌਸਲਾ ਵਧਾਈਏ ਇਸ ਮੌਕੇ ਸੂਬੇ ਸਰਬਜੀਤ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਕੈਪਟਨ ਵਿਕਰਮ ਸਿੰਘ ਅਤੇ ਹੋਰ ਆਗੂ ਮੌਜੂਦ ਸਨ।
Advertisement