ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਨੂੰ ਸਮਰਪਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਨੌਜਵਾਨ ਕਿਸਾਨ ਕਨਵੈਨਸ਼ਨ

Advertisement
Spread information

ਸੈਂਕੜੇ ਨੌਜਵਾਨਾਂ ਕਿਸਾਨਾਂ ਨੇ ਉਤਸ਼ਾਹ ਨਾਲ ਸ਼ਾਮਿਲ ਹੋਕੇ ਕਿਸਾਨ ਅੰਦੋਲਨ ਵਿੱਚ ਅਹਿਮ ਭੁਮਿਕਾ ਨਿਭਾਉਣ ਦਾ ਅਹਿਦ ਕੀਤਾ

ਚਾਰ ਸਾਲਾ ਕਪਤਾਨ ਸਿੰਘ ਬਣਿਆ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਿੰਦੂ

ਪਰਦੀਪ ਕਸਬਾ  ‘, ਬਰਨਾਲਾ 18 ਜੁਲਾਈ 2021

             ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਵਿਦਿਆਰਥੀ ਲਹਿਰ ਦੇ ਸਿਰਮੌਰ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਨੂੰ ਸਮਰਪਿਤ ਸੂਬਾਈ ਨੌਜਵਾਨ ਕਿਸਾਨ ਕਾਨਫਰੰਸ ਤਰਕਸ਼ੀਲ ਭਵਨ ਬਰਨਾਲਾ ਵਿੱਚ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਹਾਲ ਵਿੱਚ ਹੋਈ। ਇਹ ਕਨਵੈਸ਼ਨ ਬੀਕੇਯੂ ਏਕਤਾ ਡਕੌਂਦਾ ਦੇ ਨੌਜਵਾਨ ਕਿਸਾਨ ਆਗੂਆਂ ਹਰਮੰਡਲ ਜੋਧਪੁਰ, ਅਮਰਜੀਤ ਰੋੜੀਕਪੂਰਾ, ਮਨਪ੍ਰੀਤ ਕੌਰ, ਹਰਜਿੰਦਰ ਸਿੰਘ,ਗੁਰਪ੍ਰੀਤ ਸਿੰਘ ਸਿੱਧਵਾਂ, ਪਰਵਿੰਦਰ ਮੁਕਤਸਰ, ਮਨਜੀਤ ਸਿੰਘ ਭਾਈਰੂਪਾ ਦੀ ਪ੍ਰਧਾਨਗੀ ਕਾਲਾ ਜੈਦ ਦੀ ਸਟੇਜ ਸੰਚਾਲਨਾ ਹੇਠ ਹੋਈ।

Advertisement

         ਸ਼ੁਰੂਆਤ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰੂਪ`ਚ ਅਜਮੇਰ ਅਕਲੀਆ ਦੇ ਗੀਤ `ਚੜ੍ਹਨ ਵਾਲਿਆਂ ਹੱਕਾਂ ਦੀ ਭੇਂਟ ਉੱਤੇ` ਨਾਲ ਦੋ ਮਿੰਟ ਦਾ ਮੋਨ ਧਾਰਨ ਨਾਲ ਹੋਈ। ਪ੍ਰਧਾਨਗੀ ਮੰਡਲ ਵੱਲੋਂ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦੀ ਫੋਟੋ ਉੱਤੇ ਫੁੱਲ ਪੱਤੀਆਂ ਭੇਂਟ ਕਰ ਸ਼ਹੀਦੋ ਥੋਨੂੰ-ਲਾਲ ਸਲਾਮ, ਇਨਕਲਾਬੀ ਲਹਿਰ ਦੇ ਸ਼ਹੀਦ-ਅਮਰ ਰਹਿਣ, ਸ਼ਹੀਦ ਸਾਥੀਆਂ ਦਾ ਪੈਗਾਮ-ਜਾਰੀ ਰੱਖਣਾ ਹੈ ਸੰਗਰਾਮ`ਅਕਾਸ਼ ਗੁੰਜਾਊ ਨਾਹਰੇ ਗੂੰਜਾਏ ਗਏ। ਮੰਚ ਸੰਚਾਲਨ ਕਰਦਿਆਂ ਕਾਲਾ ਜੈਦ ਨੇ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦੇ ਜੀਵਨ ਉੱਪਰ ਸੰਖੇਪ ਝਾਤ ਪਾਉਂਦਿਆਂ ਕਿ ਪ੍ਰਿਥੀਪਾਲ ਰੰਧਾਵਾ ਸ਼ਹੀਦਾਂ ਦੀ ਕਤਾਰ ਵਿੱਚ ਨੌਜਵਾਨ ਵਿਦਿਆਰਥੀ ਦਾ ਅਜਿਹਾ ਸੂਹਾ ਪੰਨਾ ਹੈ ਜਿਸ ਦੀ ਮਿਸਾਲ ਹੋਰ ਬਹੁਤ ਘੱਟ ਮਿਲਦੀ ਹੈ।ਸਾਥੀ ਦੀ ਜੀਵੀ ਜਿੰਦਗੀ ਅੱਜ ਵੀ ਇਨਕਲਾਬੀ ਲਹਿਰ ਦੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ।

           ਲਾਲ ਪਰਚਮ ਦੇ ਸੰਪਾਦਕ ਸਾਥੀ ਮੁਖਤਿਆਰ ਪੂਹਲਾ ਨੇ ਬੀਤੇ ਸਮੇਂ ਦੀਆਂ ਜੱਦੋਜਹਿਦਾਂ ਵਿੱਚ ਨੌਜਵਾਨਾਂ ਦੀ ਭੁਮਿਕਾ ਬਾਰੇ ਵਿਸਥਾਰਤ ਚਰਚਾ ਕਰਦਿਆਂ ਮੌਜੂਦਾ ਹਾਲਤ ਦੇ ਪ੍ਰਸ਼ੰਗ ਵਿੱਚ ਖਾਸ ਕਰਕੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਨੌਜਵਾਨ ਕਿਸਾਨ ਦੀ ਭੁਮਿਕਾ ਬਾਰੇ ਗੱਲ ਕੀਤੀ। ਕਿਉਕਿ ਨੌਜਵਾਨਾਂ ਸਿਰ ਅਹਿਮ ਜਿੰਮੇਵਾਰੀ ਹੁੰਦੀ ਹੈ ਕਿ ਉਹ ਇਤਿਹਾਸ ਨੂੰ ਨਵਾਂ ਮੋੜ ਦੇ ਸਕਦੇ ਹੁੰਦੇ ਹਨ। ਸਵਾਲ ਇਹ ਹੈ ਕਿ ਨੌਜਵਾਨ ਆਪਣੇ ਸ਼ਾਨਾਮੱਤੇ ਵਿਰਸੇ ਤੋਂ ਜਾਣੂ ਹੂੰਦੇ ਹੋਏ ਵਿਗਿਆਨਕ ਵਿਚਾਰਧਾਰਾ ਨਾਲ ਜੁੜਨ ਅਤੇ ਵਡੇਰੀਆਂ ਚੁਣੌਤੀਆਂ ਸਾਮਰਾਜੀ ਸ਼ਕਤੀਆਂ ਦੇ ਦਿਸ਼ਾ ਨਿਰਦੇਸ਼ਨਾ ਤਹਿਤ ਦੇਸੀ ਵਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਪਿੱਠ ਪੂਰ ਰਹੀ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਨੂੰ ਪਛਾੜਨ ਦੇ ਸਨਮੁੱਖ ਜਿੰਦਗੀ ਦੇ ਸੁੱਖ ਅਰਾਮ ਤਿਆਗਕੇ ਸੰਘਰਸ਼ਾਂ ਵਿੱਚ ਇਨਕਲਾਬੀ ਤਬਦੀਲੀ ਲਈ ਜੂਝਦੇ ਕਾਫਲਿਆਂ ਸੰਗ ਦਲੇਰੀ ਨਾਲ ਕੁੱਦਣ। ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਾਮਰਾਜ-ਮੁਰਦਾਬਾਦ ਅਤੇ ਇਨਕਲਾਬ ਜਿੰਦਾਬਾਦ ਦੇ ਅਸਲ ਮਕਸਦ ਲੁੱਟ ਰਹਿਤ ਸਮਾਜ ਦੀ ਸਿਰਜਣਾ ਦੇ ਸੰਕਲਪ ਤੋਂ ਜਾਣੂ ਕਰਵਾਇਆ।ਪ੍ਰਿਥੀਪਾਲ ਰੰਧਵਾ ਵਿਗਿਆਨਕ ਵਿਚਾਰਧਾਰਾ ਦਾ ਧਾਰਨੀ, ਜਹੀਨ ਬੁੱਧੀਜੀਵੀ, ਦਲੇਰ ਅਗਵਾਈ ਕਰਨ ਵਾਲਾ ਨਿੱਡਰ ਯੋਧਾ , ਹਾਕਮਾਂ ਦੇ ਹਰ ਲੋਕ ਵਿਰੋਧੀ ਕਦਮ ਅੱਗੇ ਹਿੱਕ ਡਾਹ ਕੇ ਖਲੋਣ ਵਾਲਾ ਹਜਾਰਾਂ ਸਿਰਲੱਥ ਨੌਜਵਾਨ ਯੋਧਿਆਂ ਦੀ ਅਗਵਾਈ ਕਰਨ ਦੀ ਸਮਰੱਥਾ ਰੱਖਦਾ ਸੀ। ਇਸੇ ਕਰਕੇ ਉਹ ਹਾਕਮਾਂ ਦੀ ਅੱਖ ਵਿੱਚ ਰੋੜ ਵਾਂਗ ਰੜਕਦਾ ਸੀ। ਹਕੂਮਤੀ ਸ਼ਹਿ ਪ੍ਰਾਪਤ ਗੂੰਡਾ ਢਾਣੀ ਨੇ ਉਸ ਦਾ ਵਹਿਸ਼ੀਆਨਾ ਕਤਲ ਕਰਵਾ ਕੇ ਪੰਜਾਬ ਦੀ ਵਿਦਿਆਰਥੀ ਲਹਿਰ ਨੂੰ ਆਗੂ ਰਹਿਤ ਕਰਨ ਦਾ ਭਰਮ ਪਾਲਿਆ ਸੀ।

        ਪਰ ਸ਼ਹੀਦ ਭਗਤ ਸਿੰਘ ਦਾ ਕਥਨ ਉਸੀਂ ਵਿਅਕਤੀ ਨੂੰ ਕਤਲ ਕਰ ਸਕਦੇ ਹੋ ਪਰ ਉਸ ਦੇ ਵਿਚਾਰਾਂ ਨੂੰ ਖਤਮ ਨਹੀਂ ਕਰ ਸਕਦੇ। ਅੱਜ ਵੀ ਪ੍ਰਿਥੀਪਾਲ ਸਿੰਘ ਰੰਧਾਵਾ ਅਮਰ ਹੈ, ਰਾਹ ਦਰਸਾਵਾ ਹੈ। ਬੀਕੇਯੂ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਆਪਣੀ ਜਥੇਬੰਦੀ ਦੇ ਨੌਜਵਾਨ ਕਿਸਾਨ ਆਗੂਆਂ ਦੀ ਤਾਕਤ ਉੱਤੇ ਮਾਣ ਮਹਿਸੂਸ ਕੀਤਾ ਕਿ ਤੁਸੀਂ ਹੀ ਉਹ ਤਾਕਤ ਹੋ ਜਿਸ ਨੇ ਸ਼ਹੀਦਾਂ ਤੋਂ ਪ੍ਰੇਰਨਾ ਹਾਸਲ ਕਰਦਿਆਂ ਮੋਦੀ ਹਕੂਮਤ ਦੀ ਹਰ ਸਾਜਿਸ਼ ਨੂ ਦਫਨ ਕੀਤਾ ਹੈ। ਅਸੰਭਵ ਨੂੰ ਸੰਭਵ ਬਣਾਕੇ ਦਿੱਲੀ ਹਕੂਮਤ ਦੀ ਸੱਤ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਸਾਹ ਰਗ ਘੇਰ ਕੇ ਵਕਤ ਪਾਇਆ ਹੈ।ਨੌਜਵਾਨ ਕਿਸਾਨਾਂ ਵਡੇਰੀਆਂ ਜਿੰਮੇਵਾਰੀਆਂ ਦਾ ਅਹਿਸਾਸ ਕਰਵਾੳੇੁਂਦਿਆਂ ਕਿਹਾ ਕਿ ਜਿੱਤ ਯਕੀਨੀ ਹੈ, ਹੋਰ ਵਧੇਰੇ ਧੜੱਲੇ ਜਿੰਮੇਵਾਰੀ ਦੇ ਅਹਿਸਾਸ ਨਾਲ ਅੱਗੇ ਵਧਣ ਦੀ ਲੋੜ ਹੈ। ਬੀਕੇਯੂ ਏਕਤਾ ਡਕੌਂਦਾ ਦੀ ਨੌਜਵਾਨ ਔਰਤ ਕਿਸਾਨ ਆਗੂਆਂ ਬਲਵੀਰ ਕੌਰ, ਮਨਪ੍ਰੀਤ ਕੌਰ ਨੇ ਔਰਤਾਂ ਦੀ ਮੌਜੂਦਾ ਕਿਸਾਨ ਅੰਦੋਲਨ ਵਿੱਚ ਭੁਮਿਕਾ ਬਾਰੇ ਚਰਚਾ ਕਰਦਿਆਂ ਔਰਤਾਂ ਨੂੰ ਆਗੂ ਸਫਾਂ ਵੱਡੀ ਜਿੰਮੇਵਾਰੀ ਦੇ ਸੰਗ ਅੱਗੇ ਆਉਣ ਦੀ ਲੋੜਤੇ ਜੋਰ ਦਿੱਤਾ। ਸਾਬਕਾ ਇੰਜਨੀਅਰ ਅੰਗਰੇਜ ਸਿੰਘ ਨੇ ਮੌਜੂਦਾ ਬਿਜਲੀ ਸੰਕਟ ਸਬੰਧੀ ਹਕੂਮਤਾਂ ਦੇ ਪਾਜ ਉਘੇੜੇ ਅਤੇ ਦੱਸਿਆ ਕਿ ਕਿਵੇਂ ਸਮੇਂ ਸਮੇਂ ਦੀਆਂ ਸਾਰੀਆਂ ਸਰਕਾਰਾਂ ਜਿੰਮੇਵਾਰ ਹਨ, ਜਨਤਕ ਖੇਤਰ ਦੇ ਅਦਾਰਿਆਂ ਦੀ ਥਾਂ ਨਿੱਜੀਮ ਖੇਤਰ ਨੂੰ ਤਰਜੀਹ ਅਸਲ ਮਾਅਨਿਆਂ ਵਿੱਚ ਮੌਜੂਦਾ ਸੰਕਟ ਦੀ ਜਿੰਮੇਵਾਰ ਹੈ। ਇਹ ਲੋਕ ਵਿਰੋਧੀ ਸਮਝੌਤੇ ਰੱਦ ਕਰਨ ਦੀ ਮੰਗ ਕੀਤੀ। ਗੁਰਦੀਪ ਸਿੰਘ ਰਾਮਪੁਰਾ, ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਵੱਡੀ ਗਿਣਤੀ ਵਿੱਚ ਅੱਜ ਦੀ ਕਨਵੈਨਸ਼ਨ ਵਿੱਚ ਸ਼ਾਮਿਲ ਹੋਏ ਨੌਜਵਾਨ ਕਿਸਾਨਾਂ ਨੂੰ ਸੰਗਰਾਮੀ ਮੁਬਾਰਕ ਕਹਿਦਿਆਂ ਭਵਿੱਖ ਦੀਆਂ ਵੰਗਾਰਾਂ ਦੇ ਸਨਮੁੱਖ ਵੱਡੀਆਂ ਜਿੰਮੇਵਾਰੀਆਂ ਓਟਣ ਦਾ ਸੱਦਾ ਦਿੱਤਾ। ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਮੋਰਚੇ ਅਤੇ ਪਾਰਲੀਮੈਂਟ ਸ਼ੇਸਂ ਦੌਰਾਨ ਕੀਤੇ ਜਾਣ ਵਾਲੇ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਅਹਿਦ ਕੀਤਾ।

      ਨਟਕਕਾਰ ਸੁਰਿੰਦਰ ਸ਼ਰਮਾ ਨੇ ਚੱਲ ਰਹੇ ਕਿਸਾਨ ਅੰਦੋਲਨ ਸਮੇਤ ਹਰ ਲੋਕ ਸੰਘਰਸ਼ ਵਿੱਚ ਕਲਮਕਾਰਾਂ, ਨਾਟਕਾਰਾਂ, ਰੰਗਕਰਮੀਆਂ, ਬੁੱਧੀਜੀਵੀਆਂ ਦੀ ਭੁਮਿਕਾ ਕਲਮ ਕਲਾ ਸੰਗਰਾਮ ਦੀ ਸਾਂਝੀ ਗਲਵੱਕੜੀ ਹੋਰ ਪੀਡੀ ਕਰਨ ਤੇ ਜੋਰ ਦਿੱਤਾ। ਚਾਰ ਸਾਲਾ ਕਪਤਾਨ ਸਿੰਘ ਮਹਿਲਕਲਾਂ ਅਤੇ ਧਨੌਲੇ ਵਾਲੇ ਪਾਠਕ ਭਰਾਵਾਂ ਨੇ ਜੋਸ਼ੀਲੇ ਗੀਤਾਂ ਰਾਹੀਂ ਸਾਂਝ ਪਾਈ। ਬਲਵੰਤ ਸਿੰਘ ਉੱਪਲੀ, ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ ਨੇ ਅਨੇਕਾਂ ਸਾਥੀਆਂ ਸਮੇਤ ਪ੍ਰਬੰਧਕੀ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ।

Advertisement
Advertisement
Advertisement
Advertisement
Advertisement
error: Content is protected !!