ਦਲਿਤ ਔਰਤ ਗੁਰਪ੍ਰੀਤ ਕੌਰ ਦੀ ਕੁੱਟ-ਮਾਰ ਕਰਨ ਵਾਲਿਆ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਸੈਕੜੇ ਦਲਿਤ ਮਜ਼ਦੂਰ ਪਰਿਵਾਰਾਂ ਵੱਲੋਂ ਇੱਕ ਲਿਖਤੀ ਦਰਖਾਸਤ ਪੁਲਿਸ ਥਾਣਾ ਭੀਖੀ ਵਿਖੇ ਦਿੱਤੀ
ਪਰਦੀਪ ਕਸਬਾ , ਭੀਖੀ, ਮਾਨਸਾ 17 ਜੂਨ 2021
ਪਿੰਡ ਮੱਤੀ ਵਿਖੇ ਝੋਨੇ ਦੀ ਲਵਾਈ ਦਾ ਰੇਟ ਤਹਿ ਕਰਨ ਦੇ ਨਾਂ ਤੇ ਪੰਚਾਇਤ ਵਿੱਚ ਬੁਲਾ ਕੇ ਦਲਿਤ ਔਰਤ ਗੁਰਪ੍ਰੀਤ ਕੌਰ ਦੀ ਕੁੱਟ-ਮਾਰ ਕਰਨ ਵਾਲਿਆ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਅੱਜ ਪਿੰਡ ਦੇ ਸੈਕੜੇ ਦਲਿਤ ਮਜ਼ਦੂਰ ਪਰਿਵਾਰਾਂ ਵੱਲੋਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਇੱਕ ਲਿਖਤੀ ਦਰਖਾਸਤ ਪੁਲਿਸ ਥਾਣਾ ਭੀਖੀ ਵਿਖੇ ਦਿੱਤੀ ਗਈ । ਜਿਸ ਵਿੱਚ ਮੰਗ ਕੀਤੀ ਗਈ ਕਿ ਪਿੰਡ ਦੇ ਸਰਪੰਚ ਦੇ ਘਰ ਪੰਚਾਇਤ ਵਿੱਚ ਬੁਲਾ ਕੇ ਕੁੱਟਮਾਰ ਕਰਨ ਵਾਲੇ ਧਨਾਢਾਂ ਖਿਲਾਫ਼ ਐਸ.ਸੀ/ਐਸ.ਟੀ ਐਕਟ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ । ਆਗੂਆਂ ਕਿਹਾ ਜੇਕਰ ਦੋਸ਼ੀਆਂ ਖਿਲਾਫ਼ ਪੁਲਿਸ ਨੇ ਕਾਰਵਾਈ ਵਿੱਚ ਢਿੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰਸ਼ਾਸ਼ਨ ਖਿਲਾਫ਼ ਸੰਘਰਸ਼ ਕੀਤਾ ਜਾਵੇਗਾ।
ਇਸ ਸਮੇਂ ਇੱਕਠ ਨੂੰ ਸੰਬੋਧਨ ਕਰਦਿਆ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ)ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਕਿਹਾ ਪਿੰਡ ਦੀ ਸਰਪੰਚ ਨੇ ਆਪਣੇ ਘਰ ਝੋਨੇ ਦੀ ਲਵਾਈ ਦੇ ਰੇਟ ਤਹਿ ਕਰਨ ਲਈ ਦਲਿਤ ਮਜ਼ਦੂਰਾਂ ਨੂੰ ਆਪਣੇ ਘਰ ਪੰਚਾਇਤ ਵਿੱਚ ਬੁਲ ਕੇ ਇੱਕ ਦਲਿਤ ਔਰਤ ਦੀ ਕੁੱਟਮਾਰ ਕਰਨ ਅਤੇ ਜਾਤੀ ਤੌਰ ਤੇ ਜਲੀਲ ਕਰਨ ਅਤੀ ਨਿੰਦਣਯੋਗ ਘਟਨਾ ਹੈ।
ਉਹਨਾਂ ਮੰਗ ਕੀਤੀ ਕਿ ਪੰਚਾਇਤ ਵਿੱਚ ਔਰਤ ਦੀ ਕੁੱਟਮਾਰ ਕਰਨ ਵਾਲਿਆ ਖਿਲਾਫ਼ ਜੇਕਰ ਪੁਲਿਸ ਨੇ ਕੋਈ ਕਾਨੂੰਨੀ ਕਾਰਵਾਈ ਨਾਂ ਕੀਤੀ ਤਾਂ ਜਥੇਬੰਦੀ ਪ੍ਰਸ਼ਾਸ਼ਨ ਖਿਲਾਫ਼ ਤਿੱਖਾ ਸੰਘਰਸ਼ ਕਰੇਗਾ।ਇਸ ਸਮੇਂ ਲਿਬਰੇਸ਼ਨ ਦੇ ਭੀਖੀ ਸਕੱਤਰ ਕਾਮਰੇਡ ਵਿਜੇ ਕੁਮਾਰ ਭੀਖੀ,ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲ੍ਹਾ ਆਗੂ ਕਾਮਰੇਡ ਗੁਰਜੰਟ ਸਿੰਘ ਮੱਤੀ,ਭੂਰਾ ਸਿੰਘ ਸਮਾਉਂ,ਬੱਲਮ ਸਿੰਘ ਢੈਪਾਈ,ਰੋਸ਼ਨ ਸਿੰਘ,ਗੁਰਵਿੰਦਰ ਸਿੰਘ ਮੱਤੀ,ਗੁਰਪ੍ਰੀਤ ਕੌਰ,ਬੇਅੰਤ ਕੌਰ ਆਦਿ ਸ਼ਾਮਿਲ ਸਨ।