ਕੋਵਿਡ ਟੀਕਾਕਰਨ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਸੰਗਰੂਰ ਸਬਡਵੀਜ਼ਨ ਦੇ ਲੋਕ- ਐਸ ਡੀ ਐਮ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 17 ਜੂਨ 2021
ਮਿਸ਼ਨ ਫਤਿਹ ਤਹਿਤ ਵੱਧ ਤੋਂ ਵੱਧ ਲੋਕਾਂ ਦੇ ਕੋਵਿਡ ਟੀਕਾਕਰਨ ਕਰਨ ਲਈ ਮਿਤੀ 18 ਜੂਨ 2021 ਨੂੰ ਸਬ ਡਿਵੀਜ਼ਨ ਸੰਗਰੂਰ ਅੰਦਰ 29 ਥਾਂਵਾਂ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਟੀਕਾਕਰਨ ਕੈੰਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਐੱਸ ਡੀ ਐੱਮ ਸੰਗਰੂਰ ਸ੍ਰੀ ਯਸ਼ਪਾਲ ਸ਼ਰਮਾ ਨੇ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਇਕ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੀ ।
ਐਸ ਡੀ ਐਮ ਨੇ ਦੱਸਿਆ ਕਿ ਕੋਵਿਡ 19 ਮਹਾਂਮਾਰੀ ਤੇ ਮੁਕੰਮਲ ਰੂਪ ਵਿੱਚ ਕਾਬੂ ਪਾਉਣ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਸ਼ਨ ਕਰਨ ਲਈ ਸੰਗਰੂਰ ਸ਼ਹਿਰ ‘ਚ ਐਮ.ਸੀ. ਦਫ਼ਤਰ, ਨੇਡ਼ੇ ਪਾਣੀ ਵਾਲੀ ਟੈਂਕੀ, ਅਗਰਵਾਲ ਧਰਮਸ਼ਾਲਾ ਵੱਡਾ ਚੌਕ, ਮੰਗਲਾ ਦੇਵੀ ਮੰਦਰ ਕਿਲਾ ਮਾਰਕੀਟ, ਨਗਰ ਸੁਧਾਰ ਟਰੱਸਟ ਦਫਤਰ ਸੁਨਾਮ ਰੋਡ ਸਰਕਾਰੀ ਕੰਨਿਆ ਸਕੂਲ ਨੇੜੇ ਜ਼ਿਲ੍ਹਾ ਕੋਰਟ, ਸਰਕਾਰੀ ਮਿਡਲ ਸਕੂਲ ਪੁਲੀਸ ਲਾਈਨ, ਰਮਾਇਣ ਭਵਨ (ਸਰੋਵਰ ) ਪਟਿਆਲਾ ਗੇਟ ਵਿਖੇ ਕਵਿਡ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ।
ਸ੍ਰੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਇਸੇ ਤਰ੍ਹਾਂ ਭਾਈ ਮਤੀ ਦਾਸ ਸਕੂਲ ਲੌਂਗੋਵਾਲ ਤੋਂ ਇਲਾਵਾ ਸਬ ਡਿਵੀਜ਼ਨ ਦੇ ਪਿੰਡਾਂ ਤੁੰਗਾਂ , ਖੁਰਾਣਾ, ਸਰਕਾਰੀ ਸਕੂਲ ਘਾਬਦਾ ਬਲਵਾੜ, ਗੁਰਦੁਆਰਾ ਸਾਹਿਬ ਈਲਵਾਲ ਗੱਗੜਪੁਰ, ਮਘਾਨ ਪੇਪਰ ਮਿੱਲ ਖੇੜੀ, ਡੇਰਾ ਸਤਿਸੰਗ ਬਿਆਸ ਬਡਰੁੱਖਾਂ, ਚੰਗਾਲ, ਦੁੱਗਾ ਰੋਡ ਪਾਰਕ ਬਹਾਦਰਪੁਰ, ਦੁੱਗਾ, ਮਿੰਨੀ ਪੀ ਐੱਚ ਸੀ ਉੱਭਾਵਾਲ, ਚੱਠੇ ਸੇਖਵਾਂ, ਲੋਹਾਖੇੜਾ, ਢੱਡਰੀਆਂ, ਸਰਕਾਰੀ ਹਾਈ ਸਕੂਲ ਮੰਗਵਾਲ, ਕੋਆਪ੍ਰੇਟਿਵ ਸੁਸਾਇਟੀ ਦੇਹ ਕਲਾਂ, ਸਾਰੋਂ, ਗੁਰਦੁਆਰਾ ਸਾਹਿਬ ਅਕੋਈ ਸਾਹਿਬ, ਸਰਕਾਰੀ ਸਕੂਲ ਭਿੰਡਰਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਾਬਦਾਂ, ਬਾਲੀਆਂ ਅਤੇ ਅੰਧੇਰੀ ਵਿਖੇ ਵੀ ਕੋਵਿਡ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਟੀਕਾਕਰਨ ਕੈਂਪਾਂ ਵਿਚ ਵੱਧ ਚਡ਼੍ਹ ਕੇ ਸ਼ਮੂਲੀਅਤ ਕਰਨ ਅਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਟੀਕਾਕਰਨ ਕਰਵਾਉਣ । ਉਨ੍ਹਾਂ ਕਿਹਾ ਕਿ ਕੈਂਪਾਂ ਦੌਰਾਨ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਐਸ.ਪੀ. ਸਤਪਾਲ ਸ਼ਰਮਾ, ਵਾਇਸ ਚੇਅਰਮੈਨ ਵਪਾਰ ਮੰਡਲ ਅਮਰਜੀਤ ਸਿੰਘ ਟੀਟੂ, ਵਾਇਸ ਚੇਅਰਮੈਨ ਮਹੇਸ਼ ਕੁਮਾਰ ਮੇਸ਼ੀ, ਚੇਅਰਮੈਨ ਲੀਗਲ ਸੈੱਲ ਗੁਰਤੇਜ ਸਿੰਘ ਗਰੇਵਾਲ, ਪਰਮਿੰਦਰ ਸ਼ਰਮਾ, ਬਲਬੀਰ ਕੌਰ ਸੈਣੀ, ਸਮਾਜ ਸੇਵਾ, ਅਰੂਪ ਸਿੰਗਲਾ, ਸੰਜੇ ਬਾਂਸਲ, ਰੌਕੀ ਬਾਂਸਲ ਤੇ ਸ਼ਕਤੀ ਜ਼ਿਦ ਵੀ ਹਾਜ਼ਰ ਸਨ।