ਮਾਮਲਾ -ਮੋਟਰ ਸਾਇਕਲ ਵਾਲੀਆਂ ਰੇਹੜੀਆਂ ਵੱਲੋਂ ਵੱਧ ਭਾਰ ਢੋਹਣ ਦਾ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 12 ਜੂਨ ,2021
ਕਸਬਾ ਮਹਿਲ ਕਲਾਂ ਵਿੱਚ ਸਥਿਤ ਦਸਮੇਸ ਮਹਿੰਦਰਾ ਪਿੱਕਅੱਪ ਐਂਡ ਟਾਟਾ ਏਸ ਡਰਾਇਵਰਜ ਯੂਨੀਅਨ ਵੱਲੋਂ ਅੱਜ ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀਐੱਸਪੀ ਕੁਲਦੀਪ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਅਸੀਂ ਆਪਣੀਆਂ ਗੱਡੀਆਂ ਅਤੇ ਛੋਟੇ ਹਾਥੀ( ਟੈਂਪੂਆਂ) ਰਾਹੀਂ ਸਾਮਾਨ ਦੀ ਢੋਆ ਢੁਆਈ ਕਰਦੇ ਹਾਂ ਅਤੇ ਇਹ ਸਾਡੇ ਘਰਾਂ ਲਈ ਕਮਾਈ ਦਾ ਇਹ ਹੀ ਇੱਕੋ ਇੱਕ ਸਾਧਨ ਹਨ । ਪਰ ਪਿਛਲੇ ਕੁਝ ਸਮੇਂ ਤੋਂ
ਗੈਰਕਾਨੂੰਨੀ ਢੰਗ ਨਾਲ ਬਣਾਈਆਂ ਗਈਆਂ ਮੋਟਰਸਾਈਕਲ ਵਾਲੀਆਂ ਸਕੂਟਰੀਆਂ ਦੀ ਤਾਦਾਦ ਉਕਤ ਸਟੈਂਡ ਵਿੱਚ ਬਹੁਤ ਜ਼ਿਆਦਾ ਵਧ ਗਈ ਹੈ ।ਕਿਉਂਕਿ ਇਹ ਸਕੂਟਰੀਆਂ ਵਾਲੇ ਜੋ ਢੋਆ ਢੁਆਈ ਕਰਦੇ ਹਨ ।ਇਕ ਤਾਂ ਉਹ ਓਵਰ ਲੋਡ ਹੁੰਦੀਆਂ ਹਨ ਜਿਸ ਕਰਕੇ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ ਅਤੇ ਇਹ ਸਾਮਾਨ ਲੱਦ ਕੇ ਬਹੁਤ ਜ਼ਿਆਦਾ ਲੰਮੇ ਰੂਟ ਤੇ ਵੀ ਚਲੇ ਜਾਂਦੇ ਹਨ। ਜਿਸ ਕਾਰਨ ਸਾਡੇ ਕੰਮ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ ।ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਸਕੂਟਰੀਆਂ ਅਤੇ ਪੀਟਰ ਰੇਹੜੇ ਵਾਲਿਆਂ ਨੂੰ ਢੋਆ ਢੁਆਈ ਕਰਨ ਲਈ ਸਕੂਟਰੀਆਂ ਦੀ ਕਪੈਸਿਟੀ ਮੁਤਾਬਕ ਭਾਰ ਢੋਣ ਦੀ ਇਜਾਜ਼ਤ ਵੀ ਦੇ ਦਿੱਤੀ ਸੀ ।ਪਰ ਇਹ ਫਿਰ ਵੀ ਉਸੇ ਤਰ੍ਹਾਂ ਹੀ ਓਵਰਲੋਡ ਭਾਰ ਦੀ ਢੋਆ ਢੁਆਈ ਕਰਦੇ ਰਹੇ । ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਗੱਡੀਆਂ ਅਤੇ ਟੈਂਪੂਆਂ ਆਦਿ ਦੇ ਸਰਕਾਰੀ ਹਦਾਇਤਾਂ ਮੁਤਾਬਕ ਟੈਕਸ ਵਗੈਰਾ ਭਰਦੇ ਹਾਂ ਤੇ ਸਾਡੀਆਂ ਗੱਡੀਆਂ ਲੋਨ ਵਗੈਰਾ ਤੇ ਹਨ ,ਜਿਨਾਂ ਦੀਆਂ ਕਿਸਤਾਂ ਨਹੀ ਭਰੀਆਂ ਜਾਦੀਆਂ ਹਨ ।
ਪਰ ਇਹ ਨਿਯਮਾਂ ਦੇ ਉਲਟ ਓਵਰਲੋਡ ਭਾਰ ਦੀ ਢੋਆ ਢੁਆਈ ਕਰਦੇ ਹਨ । ਅਖੀਰ ਵਿਚ ਉਨ੍ਹਾਂ ਡੀਐੱਸਪੀ ਮਹਿਲ ਕਲਾਂ ਕੁਲਦੀਪ ਸਿੰਘ ਤੋਂ ਮੰਗ ਪੱਤਰ ਰਾਹੀਂ ਬੇਨਤੀ ਕੀਤੀ ਕਿ ਉਕਤ ਨਾਜਾਇਜ਼ ਚੱਲਦੀਆਂ ਸਕੂਟਰੀਆਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਕੋਈ ਹਾਦਸਾ ਅਤੇ ਸਾਡੇ ਕੰਮ ਤੇ ਕੋਈ ਬੁਰਾ ਅਸਰ ਨਾ ਪਵੇ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਚ ਕਿਹਾ ਕਿ ਜੇਕਰ ਸਾਡੇ ਮਸਲੇ ਦਾ ਜਲਦ ਹੱਲ ਨਾ ਕੀਤਾ ਤਾਂ ਉਹ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਬਰਨਾਲਾ ਲੁਧਿਆਣਾ ਮੇਨ ਹਾਈਵੇ ਜਾਮ ਕਰਨ ਲਈ ਮਜਬੂਰ ਹੋਣਗੇ ।ਇਸ ਮੌਕੇ ਡਰਾਈਵਰ ਕੇਸਰ ਸਿੰਘ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ ਗੀਬਰ , ਹਰਜਿੰਦਰ ਸਿੰਘ, ਗੁਰਜੰਟ ਸਿੰਘ, ਅਮਰੀਕ ਸਿੰਘ ਖਿਆਲੀ , ਅਵਤਾਰ ਸਿੰਘ, ਮਲਕੀਅਤ ਸਿੰਘ, ਰਾਜਾ ਸਿੰਘ ਆਦਿ ਡਰਾਈਵਰ ਹਾਜ਼ਰ ਸਨ।
ਇਸ ਪੂਰੇ ਮਾਮਲੇ ਸਬੰਧੀ ਜਦੋਂ ਡੀ ਐੱਸ ਪੀ ਮਹਿਲ ਕਲਾਂ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਸਮੱਸਿਆ ਦੇ ਹੱਲ ਲਈ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਅਮਰੀਕ ਸਿੰਘ ਦੀ ਡਿਊਟੀ ਲਗਾ ਦਿੱਤੀ ਗਈ ਹੈ ਅਤੇ ਜਲਦ ਹੀ ਇਹ ਮਸਲਾ ਸੁਲਝਾ ਲਿਆ ਜਾਵੇਗਾ।
Advertisement