ਕੇਂਦਰ ਸਰਕਾਰ ਕਿਸਾਨੀ ਮਸਲੇ ਨੂੰ ਲੈ ਕੇ ਗੰਭੀਰ ਨਹੀਂ – ਕਿਸਾਨ ਆਗੂ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ, 0 3ਜੂਨ 2021
ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਪਿਛਲੇ 6ਮਹੀਨੇ ਤੋਂ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਪੱਕੇ ਮੋਰਚੇ ਚ ਕਿਸਾਨਾਂ ਦੀ ਹਰ ਰੋਜ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਪਰ ਕੇਂਦਰ ਸਰਕਾਰ ਫਿਰ ਵੀ ਗੰਭੀਰ ਨਹੀ ਹੈ। ਅੱਜ ਜਿਲ੍ਹਾ ਬਰਨਾਲਾ ਦੇ ਪਿੰਡ ਸਹਿਜੜਾ ਦੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਮੈਂਬਰ ਸੰਤ ਸਿੰਘ ਉਮਰ 42 ਸਾਲ ਪੁੱਤਰ ਅਜਾਇਬ ਸਿੰਘ ਧਾਲੀਵਾਲ ਜੋ ਕਿ ਪਿਛਲੇ ਸਮੇਂ ਲੰਬੇ ਸਮੇਂ ਤੋਂ ਟਿੱਕਰੀ ਬਰਾਡਰ ਉਪਰ ਆਪਣੇ ਸਾਥੀਆਂ ਨਾਲ ਡਟਿਆ ਹੋਇਆ ਸੀ, ਦੀ ਸਵੇਰ ਸਮੇਂ ਕਿਸਾਨੀ ਸੰਘਰਸ਼ ਵਿੱਚ ਮੌਤ ਹੋ ਗਈ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਜਗਪਾਲ ਸਿੰਘ ਧਾਲੀਵਾਲ ਸਹਿਜੜਾ, ਬਲਾਕ ਮਹਿਲ ਕਲਾਂ ਦੇ ਜਨਰਲ ਸਕੱਤਰ ਮਨਜੀਤ ਸਿੰਘ ਇਕਾਈ ਪ੍ਰਧਾਨ ਕੁਲਦੀਪ ਸਿੰਘ ਬਾਜਵਾ ਪਿੰਡ ਲੋਹਗੜ੍ਹ ਇਕਾਈ ਦੇ ਪ੍ਰਧਾਨ ਗੁਰਸੇਵਕ ਸਿੰਘ ਲੋਹਗੜ੍ਹ ਤੇ ਲੱਖਾ ਸਿੰਘ ਖਿਆਲੀ ਨੇ ਦੱਸਿਆ ਕਿ ਕਿਸਾਨ ਸੰਤ ਸਿੰਘ ਧਾਲੀਵਾਲ ਕਿਸਾਨੀ ਸੰਘਰਸ਼ ਵਿੱਚ ਦਿੱਲੀ ਦੇ ਬਾਰਡਰ ਤੇ ਲੱਗੇ ਪੱਕੇ ਮੋਰਚੇ ਤੇ ਲੰਮੇ ਸਮੇਂ ਤੋਂ ਡਟਿਆ ਹੋਇਆ ਸੀ। ਇਸ ਮੌਕੇ ਬੀ ਕੇ ਯੂ ਕਾਦੀਆ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ, ਜੋਰਾ ਸਿੰਘ ਬਾਜਵਾ, ਅਮਰਜੀਤ ਸਿੰਘ ਭੋਲਾ, ਮੱਘਰ ਸਿੰਘ ਧਾਲੀਵਾਲ ਸਹਿਜੜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿ੍ਤਕ ਕਿਸਾਨ ਦਾ ਸਮੁੱਚਾ ਕਰਜਾ ਮੁਆਫ ਕਰ ਉਸ ਜੀ ਆਰਥਿਕ ਸਹਾਇਤਾ ਕੀਤੀ ਜਾਵੇ।
Advertisement