ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪਟਿਆਲਾ  ਵੱਲੋਂ ਜਾਰੀ ਅਸਾਮੀਆਂ ਲਈ ਚਾਹਵਾਨ ਉਮੀਦਵਾਰ 30 ਜੂਨ ਤੱਕ ਕਰ ਸਕਦੈ ਹਨ ਰਜਿਸਟੇ੍ਰਸ਼ਨ

Advertisement
Spread information

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪਟਿਆਲਾ  ਵੱਲੋਂ ਜਾਰੀ ਵੱਖ-ਵੱਖ ਕੈਟਗਿਰੀ ਦੀਆਂ ਅਸਾਮੀਆਂ ਲਈ ਚਾਹਵਾਨ ਉਮੀਦਵਾਰ 30 ਜੂਨ ਤੱਕ ਕਰ ਸਕਦੈ ਹਨ ਰਜਿਸਟੇ੍ਰਸ਼ਨ

ਹਰਪ੍ਰੀਤ ਕੌਰ ਬਬਲੀ  , ਸੰਗਰੂਰ, 3 ਜੂਨ: 2021

ਜ਼ਿਲ੍ਹਾ ਰੋਜ਼ਗਾਰ ਉੱਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸੰਗਰੂਰ ਸ੍ਰੀ ਰਵਿੰਦਰਪਾਲ ਸਿੰਘ ਚਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪਟਿਆਲਾ ਵੱਲੋਂ ਵੱਖ-ਵੱਖ ਕੈਟਗਿਰੀ ਦੀਆਂ ਆਸਾਮੀਆਂ ਜਿਵੇਂ ਕਿ ਰਵਿਨਿਊ ਅਕਾਊਂਟੈਟ, ਕਲਰਕ(ਨਾਨ ਟੈਕਨੀਕਲ) ਅਤੇ ਜੂਨੀਅਰ ਇੰਜੀਨੀਅਰਿੰਗ/ਇਲੈਕਟਿ੍ਰਕ, ਸਹਾਇਕ ਸਬ ਸਟੇਸ਼ਨ ਅਟੈਂਡੈਟ (ਟੈਕਨੀਕਲ) ਅਤੇ ਸਹਾਇਕ ਲਾਈਨਮੈਨ ਦੀ ਭਰਤੀ ਪ੍ਰਕਿਰਿਆ ਮਿਤੀ 31 ਮਈ 2021 ਤੋਂ ਸ਼ੁਰੂ ਹੋਣੀ ਸੀ, ਪਰੰਤੂ ਤਕਨੀਕੀ ਕਾਰਨਾਂ ਕਰਕੇ ਹੁਣ ਇਹ ਭਰਤੀ ਪ੍ਰਕਿਰਿਆ ਆਨਲਾਈਨ ਰਜਿਸ਼ਟਰੇਸ਼ਨ ਸ਼ੁਰੂ ਕਰਨ ਦੀ ਮਿਤੀ 10 ਜੂਨ 2021 ਅਤੇ ਆਨਲਾਈਨ ਰਜਿਸ਼ਟਰੇਸ਼ਨ ਦੀ ਆਖਰੀ ਮਿਤੀ 30 ਜੂਨ 2021 ਹੋ ਗਈ ਹੈ ਅਤੇ ਯੋਗ ਉਮੀਦਵਾਰ 30 ਜੂਨ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

Advertisement

 

ਚਾਹਵਾਨ ਅਤੇ ਯੋਗ ਉਮੀਦਵਾਰ ਇਸ ਭਰਤੀ ਪ੍ਰਕਿਰਿਆ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਵਿਭਾਗ ਦੀ ਵੈਬਸਾਈਟ  www.pspcl.in  ਤੇ ਅਤੇ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ , ਸੰਗਰੂਰ ਵਿਖੇ ਸੰਪਰਕ ਕਰ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸ੍ਰੀ ਰਵਿੰਦਾਰਪਾਲ ਸਿੰਘ ਚਹਿਲ ਨੇ    Recruitment Schedule in infantry (H&H) ns/ Ecological Territorial Army units for the year 2021-2022  ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ੋਲਜਰ ਜਨਰਲ ਡਿਊਟੀ, ਕਲਰਕ, ਹਾਊਸ ਕੀਪਰ, ਚੀਫ ਕੰਮਊਨਟੀ, ਹੇਅਰ ਡਰੈਸਰ ਐਂਡ ਵਾਸ਼ਰਮੈਨ ਦੀਆਂ ਕੁੱਲ 142 ਆਸਾਮੀਆਂ ਦੀ ਭਰਤੀ ਪ੍ਰਕਿਰਿਆ ਮਿਤੀ 5 ਸਤੰਬਰ 2021 ਤੋਂ 10 ਸਤੰਬਰ 2021 ਤੱਕ ਲੁਧਿਆਣਾ ਵਿਖੇ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਰਥੀ ਵੱਲੋ ਇਹ ਆਸਾਮੀਆਂ ਦੀ ਭਰਤੀ ਲਈ ਪਹਿਲੇ ਦਿਨ ਸਿੱਧੇ ਹੀ ਭਰਤੀ ਪ੍ਰਕਿਰਿਆ ਵਾਲੇ ਸਥਾਨ ਤੇ ਪਹੁੰਚਿਆ ਜਾਵੇ।

Advertisement
Advertisement
Advertisement
Advertisement
Advertisement
error: Content is protected !!