250 ਗ੍ਰਾਮ ਅਫੀਮ ਬਰਾਮਦ , ਸੈਕਟਰੀ ਡਿਊਟੀ ਟਾਈਮ ਤੋਂ ਬਾਅਦ ਕਰਦਾ ਸੀ ਅਫੀਮ ਦੀ ਸਪਲਾਈ
ਹਰਿੰਦਰ ਨਿੱਕਾ/ਗੁਰਸੇਵਕ ਸਹੋਤਾ, ਬਰਨਾਲਾ/ਮਹਿਲ ਕਲਾਂ 3 ਜੂਨ 2021
ਅਫੀਮ ਦੀ ਵਿਕਰੀ ਲਈ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਕੋਆਪ੍ਰਟਿਵ ਸੋਸਾਇਟੀ ਨਿਹਾਲੂਵਾਲ ਦਾ ਸੈਕਟਰੀ ਅੰਮ੍ਰਿਤਪਾਲ ਸਿੰਘ ਆਖਿਰ ਥਾਣਾ ਮਹਿਲ ਕਲਾਂ ਦੀ ਪੁਲਿਸ ਪਾਰਟੀ ਨੇ ਦਬੋਚ ਹੀ ਲਿਆ । ਦੋਸ਼ੀ ਸੈਕਟਰੀ ਦੇ ਖਿਲਾਫ ਪੁਲਿਸ ਨੇ ਥਾਣਾ ਮਹਿਲ ਕਲਾਂ ਵਿਖੇ ਕੇਸ ਦਰਜ਼ ਕਰਕੇ, ਉਸ ਦੇ ਕਬਜ਼ੇ ਵਿੱਚੋਂ 250 ਗ੍ਰਾਮ ਅਫੀਮ ਵੀ ਬਰਾਮਦ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਟੋਲ ਪਲਾਜਾ ਮਹਿਲ ਕਲਾ ਪੁਲ ਰਜਵਾਹਾ ਦੇ ਨੇੜੇ ਲੰਘੀ ਰਾਤ ਕਰੀਬ 11.10 ਵਜੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਲਈ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੂੰ ਮੁਖਬਰਖਾਸ ਨੇ ਇਤਲਾਹ ਦਿੱਤੀ ਕਿ ਅੰਮ੍ਰਿਤਪਾਲ ਸਿੰਘ ਪੁੱਤਰ ਹਰਮੇਲ ਸਿੰਘ ਵਾਸੀ ਕੋਠੇ ਤਰਨ ਤਾਰਨ ਸੁਖਪੁਰਾ ਮੋੜ ਜੋ ਬਤੋਰ ਸੈਕਟਰੀ ਕੋਅਪ੍ਰੈਂਟਿਵ ਸੋਸਾਇਟੀ ਨਿਹਾਲੂਵਾਲ ਵਿਖੇ ਲੱਗਾ ਹੋਇਆ ਹੈ । ਜਿਸ ਪਾਸ ਇੱਕ 1.20 ਰੰਗ ਚਿੱਟਾ ਨੰਬਰੀ DL 7 CP-7117 ਵਿੱਚ ਅਫੀਮ ਰੱਖ ਕੇ ਡਿਊਟੀ ਤੋਂ ਬਾਅਦ ਆਪਣੇ ਗਾਹਕਾਂ ਨੂੰ ਸਪਲਾਈ ਕਰਦਾ ਹੈ । ਜੋ ਇਸ ਸਮੇਂ ਵੀ ਆਪਣੀ ਕਾਰ 1.20 ਰੰਗ ਚਿੱਟਾ ਨੰਬਰੀ DL 7 CP-7117 ਵਿੱਚ ਆਪਣੇ ਗਾਹਕਾਂ ਨੂੰ ਅਫੀਮ ਵੇਚਣ ਦੀ ਤਾਂਕਿ ਵਿੱਚ ਅਨਾਜ਼ ਮੰਡੀ ਮਹਿਲ ਕਲਾਂ ਵਿਖੇ ਖੜ੍ਹਾ ਆਪਣੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਮੁਖਬਰ ਨੇ ਇਹ ਵੀ ਦੱਸਿਆ ਕਿ ਜੇਕਰ ਹੁਣੇ ਹੀ ਅਨਾਜ ਮੰਡੀ ਮਹਿਲ ਕਲਾਂ ਵਿਖੇ ਚੈੱਕ ਕੀਤਾ ਜਾਵੇ ਤਾਂ ਦੋਸ਼ੀ ਅੰਮ੍ਰਿਤਪਾਲ ਸਿੰਘ ਅਫੀਮ ਸਮੇਤ ਕਾਬੂ ਆ ਸਕਦਾ ਹੈ। ਪੁਲਿਸ ਨੇ ਭਰੋਸੇ ਯੋਗ ਇਤਲਾਹ ਹੋਣ ਕਾਰਣ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਅਧੀਨ ਜੁਰਮ 18,25/61/85 NDPS ACT ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਮੌਕੇ ਤੇ ਪਹੁੰਚੇ ਐਸ.ਆਈ. ਸਤਨਾਮ ਸਿੰਘ ਦੀ ਟੀਮ ਨੇ ਦੋਸ਼ੀ ਸੈਕਟਰੀ ਨੂੰ ਕਾਰ ਸਮੇਤ ਗਿਰਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 250 ਗ੍ਰਾਮ ਅਫੀਮ ਬਰਾਮਦ ਕਰਕੇ ਉਸ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।