ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਡਾਗਾਂ ਅਤੇ ਕਾਂਗਰਸੀ ਆਗੂਆਂ ਦੇ ਪੁੱਤਾਂ ਨੂੰ ਨੌਕਰੀਆਂ ਦੇ ਰਹੇ ਹਨ ਕੈਪਟਨ-ਨਰਿੰਦਰ ਕੌਰ ਭਰਾਜ
ਹਰਪ੍ਰੀਤ ਕੌਰ ਬਬਲੀ , ਸੰਗਰੂਰ , 2 ਜੂਨ 2021
ਘਰ ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਵਿਚ ਆਉਣ ਵਾਲੀ ਕੈਪਟਨ ਸਰਕਾਰ ਨੇ ਜਿੱਥੇ ਨੌਕਰੀ ਦਾ ਵਾਅਦਾ ਪੂਰਾ ਨਾ ਕਰਦਿਆ ਪੰਜਾਬ ਦੇ ਨੌਜਵਾਨਾਂ ਨਾਲ ਵੱਡਾ ਧੋਖਾ ਕੀਤਾ ਹੈ ਉੱਥੇ ਹੀ ਰੋਜਗਾਰ ਮੇਲਿਆਂ ਦਾ ਢੋਂਗ ਕਰਕੇ ਚਾਰ ਸਾਲ ਪੰਜਾਬ ਦੇ ਨੋਜਵਾਨਾਂ ਨੂੰ ਖੱਜਲ ਖੁਆਰ ਅਤੇ ਗੁੰਮਰਾਹ ਕੀਤਾ ਹੈ ਅਤੇ ਕਿਸੇ ਵੀ ਨੌਜਵਾਨ ਨੂੰ ਸਰਕਾਰੀ ਨੌਕਰੀ ਨਹੀ ਦਿੱਤੀ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਸੰਗਰੂਰ ਤੋਂ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਕੀਤਾ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਚਾਰ ਸਾਲਾਂ ਤੋਂ ਪੰਜਾਬ ਦੇ ਨੌਜਵਾਨਾਂ ਲਾਰੇ ਲਗਾ ਰਹੀ ਹੈ ਅਤੇ ਹੁਣ ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਬੇਟੇ ਨੂੰ ਡੀ.ਐਸ.ਪੀ ਅਤੇ ਵਿਧਾਇਕ ਰਾਕੇਸ਼ ਪਾਂਡੇ ਦੇ ਬੇਟੇ ਨੂੰ ਤਹਿਸੀਲਦਾਰ ਨਿਯੁਕਤ ਕਰਕੇ ਉਨਾਂ ਪੰਜਾਬ ਦੇ ਨੋਜਵਾਨਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ ਕਿਉਂਕਿ ਪੰਜਾਬ ਦੀ ਨੌਜਵਾਨੀ ਪੜ ਲਿਖ ਕੇ ਨੌਕਰੀਆਂ ਨਾ ਮਿਲਣ ਕਾਰਨ ਜਾ ਤਾਂ ਮਹਿਲਾ ਅੱਗੇ ਡਾਗਾਂ ਖਾ ਰਹੀ ਹੈ ਜਾ ਆਤਮ ਹੱਤਿਆ ਕਰ ਰਹੀ ਹੈ।
ਨਰਿੰਦਰ ਕੌਰ ਭਰਾਜ ਨੇ ਕੈਪਟਨ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਬਹੁਤ ਸਾਰੇ ਅਜਿਹੇ ਪਰਿਵਾਰ ਜਾ ਵਿਅਕਤੀ ਹਨ ਜਿੰਨਾਂ ਨੇ ਪੰਜਾਬ ਲਈ ਕੁਰਬਾਨੀ ਕੀਤੀਆਂ ਹਨ,ਖੇਡਾ,ਪੜਾਈ ਅਤੇ ਹੋਰ ਬਹੁਤ ਸਾਰੇ ਕੰਮਾਂ ਵਿੱਚ ਮੱਲਾਂ ਮਾਰੀਆਂ ਹਨ ਪਰ ਕੈਪਟਨ ਸਰਕਾਰ ਨੂੰ ਕੋਈ ਵੀ ਵਿਅਕਤੀ ਯੋਗ ਜਾ ਲੋੜਵੰਦ ਨਹੀ ਲੱਗਾ ਉਨਾਂ ਨੂੰ ਸਿਰਫ ਆਪਣੇ ਵਿਧਾਇਕਾਂ ਦੇ ਬੱਚੇ ਹੀ ਨੌਕਰੀ ਯੋਗ ਲੱਗੇ ਅਤੇ ਉਨ੍ਹਾਂ ਨੂੰ ਹੀ ਵੱਡੀ ਪੋਸਟ ਤੇ ਨੌਕਰੀ ਦਿੱਤੀ ਗਈ ਹੈ।