ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ: ਕਿਸਾਨ ਆਗੂ

Advertisement
Spread information

 

26 ਮਈ ਨੂੰ ਕਾਲਾ ਦਿਵਸ ਮਨਾਉਣ ਦੀਆਂ ਤਿਆਰੀਆਂ ਤੇਜ ਕਰੋ: ਕਿਸਾਨ ਆਗੂ

ਪਰਦੀਪ ਕਸਬਾ  , ਬਰਨਾਲਾ: 21 ਮਈ, 2021

ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 233ਵੇਂ ਦਿਨ ਵੀ ਪੂਰੇ ਉਤਸ਼ਾਹ ਤੇ ਜੋਸ਼ ਨਾਲ ਜਾਰੀ ਰਿਹਾ। ਪੰਜਾਬ,ਹਰਿਆਣਾ ਤੇ ਕੇਂਦਰ ਸਰਕਾਰ ਵੱਲੋਂ ਕਰੋਨਾ ਦੀ ਲਾਗ ਫੈਲਣ ਦਾ ਠੀਕਰਾ ਕਿਸਾਨ ਅੰਦੋਲਨ ਸਿਰ  ਭੰਨਿਆ ਜਾ ਰਿਹਾ ਹੈ। ਅੱਜ ਧਰਨੇ ਵਿੱਚ ਸਰਕਾਰਾਂ ਦੀ ਇਸ ਗਲਤ-ਬਿਆਨੀ ਦਾ ਮੁੱਦਾ ਚਰਚਾ ਅਧੀਨ ਰਿਹਾ।
ਬੁਲਾਰਿਆਂ ਨੇ  ਕਿਹਾ ਕਿ 26 ਮਈ ਦਿੱਲੀ ਮੋਰਚੇ ਦੇ ਛੇ ਮਹੀਨੇ ਪੂਰੇ ਹੋ ਰਹੇ ਹਨ। ਉਨ੍ਹਾਂ ਇਸ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਉਣ ਦੀਆਂ ਤਿਆਰੀਆਂ ਨੂੰ ਤੇਜ ਕਰਨ ਦੀ ਅਪੀਲ ਕੀਤੀ।।
ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਮਨਜੀਤ ਰਾਜ, ਨੇਕਦਰਸ਼ਨ ਸਿੰਘ, ਗੁਰਮੇਲ ਸ਼ਰਮਾ, ਮਾਸਟਰ ਅਮਰਜੀਤ ਸਿੰਘ ਮਹਿਲ ਕਲਾਂ, ਬਾਬੂ ਸਿੰਘ ਖੁੱਡੀ ਕਲਾਂ, ਸਿਵੀਆ ਚੰਨਣਵਾਲ, ਰਾਮ ਸਿੰਘ ਭਦੌੜ, ਬਲਜੀਤ ਸਿੰਘ ਚੌਹਾਨਕੇ, ਪਿਆਰਾ ਸਿੰਘ ਕਰਮਗੜ, ਸੁਰਜੀਤ ਸਿੰਘ ਰਾਜੇਵਾਲ, ਸਰਪੰਚ ਗੁਰਚਰਨ ਸਿੰਘ ਤੇ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਇੱਕ ਮੰਤਰੀ ਨੇ ਕਿਹਾ ਕਿ ਦਿੱਲੀ ਧਰਨਿਆਂ ਤੋਂ ਵਾਪਸ ਆਪਣੇ ਪਿੰਡ ਪਰਤਣ ਤੋਂ ਪਹਿਲਾਂ  ਕਿਸਾਨ ਕਰੋਨਾ ਟੈਸਟ ਕਰਵਾਉਣ। ਸਿੰਘੂ ਬਾਰਡਰ ‘ਤੇ ਹੋਏ ਇੱਕ ਕਿਸਾਨ ਦੀ ਮੰਦਭਾਗੀ ਮੌਤ ਨੂੰ ਖਾਹ-ਮਖਾਹ ਕਰੋਨਾ ਸਿਰ ਮੜ੍ਹਿਆ ਜਾ ਰਿਹਾ ਹੈ। ਹਰਿਆਣਾ ਦਾ ਮੁੱਖ ਮੰਤਰੀ ਕਹਿ ਰਿਹਾ ਹੈ ਕਿ ਕਰੋਨਾ ਦੇ ਮੱਦੇਨਜ਼ਰ ਕਿਸਾਨ ਅੰਦੋਲਨ ਨੂੰ ਕੁੱਝ ਸਮੇਂ ਲਈ ਸਸਪੈਂਡ ਕਰ ਦੇਣ।  ਕੁੰਭ ਮੇਲੇ ਅਤੇ ਬੰਗਾਲ ਦੀਆਂ ਚੋਣਾਂ ਵਿੱਚ ਲੱਖਾਂ ਦੇ ਇਕੱਠ ਕਰਨ ਵਾਲੀ ਕੇੱਦਰ ਸਰਕਾਰ ਵੀ ਕਿਸਾਨ ਅੰਦੋਲਨ ਨੂੰ ਕਰੋਨਾ ਦੀ ਲਾਗ ਫੈਲਣ ਦਾ ਕਾਰਨ ਦੱਸ ਰਹੀ ਹੈ। ਸਰਕਾਰਾਂ ਦੀਆਂ ਇਹ ਚਾਲਾਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਕੇ ਇਸ ਨੂੰ ਖਤਮ ਕਰਨ ਦੀ ਸਾਜਿਸ਼ ਦਾ ਹਿੱਸਾ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਕਰੋਨਾ ਦੀ ਬਿਮਾਰੀ ਪ੍ਰਤੀ ਸੁਚੇਤ ਹਨ ਅਤੇ ਇਸ  ਤੋਂ ਬਚਾਅ ਲਈ ਲੋੜੀਂਦੇ ਕਦਮ ਉਠਾ ਰਹੇ ਹਨ। ਸਰਕਾਰੀ ਦਾਅਵਿਆਂ ਦੇ ਉਲਟ ਕਿਸਾਨ ਟੀਕਾਕਰਨ  ਦੇ ਵਿਰੁੱਧ ਨਹੀਂ ਹਨ। ਕਿਸਾਨਾਂ ਨੇ ਕਿਹਾ ਕਿ ਦਸ ਦਿਨ ਪਹਿਲਾਂ ਆਧਾਰ ਕਾਰਡ ਆਦਿ ਦੇ ਪੂਰੇ ਵੇਰਵਿਆਂ ਸਮੇਤ ਇੱਕ ਹਜ਼ਾਰ ਕਿਸਾਨਾਂ ਦੀ ਲਿਸਟ ਬਹਾਦਰਗੜ੍ਹ ਦੇ ਸਿਹਤ ਅਧਿਕਾਰੀਆਂ ਨੂੰ ਸੌਂਪੀ ਜਾ ਚੁੱਕੀ ਹੈ ਪਰ ਅਧਿਕਾਰੀਆਂ ਨੇ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ। ਅਸਲ ਵਿੱਚ ਸਰਕਾਰ ਕੋਲ ਵੈਕਸ਼ੀਨੇਸ਼ਨ ਲਈ ਲੋੜੀਂਦੀ ਦਵਾਈ ਨਹੀਂ ਹੈ। ਹਸਪਤਾਲਾਂ ਵਿੱਚ ਬੈਡ,ਆਕਸੀਜਨ, ਡਾਕਟਰ, ਦਵਾਈਆਂ ਆਦਿ ਦਾ ਕੋਈ ਇੰਤਜਾਮ ਨਹੀਂ ਹੈ। ਆਪਣੀ ਨਾਕਾਮੀ ਦਾ ਠੀਕਰਾ ਸਰਕਾਰਾਂ ਕਿਸਾਨ ਅੰਦੋਲਨ ਸਿਰ ਭੰਨ ਕੇ  ਇਸ  ਨੂੰ ਬਦਨਾਮ ਕਰਨਾ ਚਾਹੁੰਦੀ ਹੈ ਤਾਂ ਜੁ ਆਮ ਲੋਕ ਇਸ ਅੰਦੋਲਨ ਨੂੰ ਸਮਰਥਨ ਦੇਣਾ ਬੰਦ ਕਰ ਦੇਣ। ਪਰ ਕਿਸਾਨ ਅੰਦੋਲਨ ਹਰ ਹਾਲਤ ਵਿੱਚ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰਹੇਗਾ।
ਅੱਜ ਪ੍ਰੀਤ ਕੌਰ ਧੂਰੀ ਨੇ ਆਪਣੇ ਜ਼ੋਸੀਲੇ ਗੀਤਾਂ ਨਾਲ ਸਰੋਤਿਆਂ ‘ਚ ਜ਼ੋਸ ਭਰਿਆ।

Advertisement

.

Advertisement
Advertisement
Advertisement
Advertisement
Advertisement
error: Content is protected !!