ਪੁਲਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਸ਼ੁਰੂ
ਬਲਵਿੰਦਰਪਾਲ ਪਟਿਆਲਾ 21 ਮਈ 2021
ਪਟਿਆਲਾ ਪੁਲਿਸ ਨੇ ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲਿਆਂ ਦੇ ਖਿਲਾਫ 406,420,120-B IPC ਧਰਾਵਾਂ ਤਹਿਤ ਪਲਕ ਸ਼ਰਮਾ, ਸੁਖਪ੍ਰੀਤ ਅਤੇ ਪ੍ਰਿੰਸ ਸ਼ਰਮਾ ਵਾਸੀਆਨ ਨਾ-ਮਾਲੂਮ ਦੇ ਖ਼ਿਲਾਫ਼ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ।
ਤਰਲੋਚਨ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਉੱਚੀ ਬਸੀ ਤਹਿ ਅਤੇ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇ ਫੇਸਬੁੱਕ ਤੇ ਦੋਸ਼ਣ ਪਲਕ ਸ਼ਰਮਾ ਛੋਟੀ ਬਾਰਾਂਦਰੀ ਪਟਿਆਲਾ ਵਿਖੇ ਜੋਬ ਮਾਸਟਰ ਨਾਮ ਦੇ ਏਜੰਟ ਨਾਲ ਆਪਣੇ ਭਾਣਜੇ ਬੂਟਾ ਸਿੰਘ ਅਤੇ ਸੁਰਜੀਤ ਕੁਮਾਰ ਅਤੇ ਉਸਦੇ ਦੋਸਤ ਅਮਿਤ ਧਾਰ ਪੁੱਤਰ ਧਰਮਪਾਲ ਵਾਸੀ ਜਲੰਧਰ ਨੂੰ ਕਨੈਡਾ ਭੇਜਣ ਸਬੰਧੀ ਗੱਲ ਹੋ ਗਈ ਅਤੇ ਮਿਤੀ 01-03-2021 ਨੂੰ ਕੁੱਲ 5,20,000 ਰੁਪਏ ਵੀ ਮੁਦਈ ਨੇ ਦੋਸ਼ੀਆਨ ਨੂੰ ਉਹਨਾ ਦੇ ਦਫਤਰ ਆ ਕੇ ਦੇ ਦਿੱਤੇ ਜਦੋਂ ਕੁਝ ਦਿਨਾ ਬਾਅਦ ਮੁਦਈ ਵੀਜਾ ਲੈਣ ਲਈ ਛੋਟੀ ਬਾਰਾਂਦਰੀ ਮੂਦੈਲਾ ਦੇ ਦਫਤਰ ਗਿਆ ਤਾਂ ਦਫਤਰ ਨੂੰ ਤਾਲਾ ਲੱਗਾ ਹੋਇਆ ਸੀ ਪਤਾ ਕਰਨ ਤੇ ਮਾਲੂਮ ਹੋਇਆ ਕਿ ਦਫਤਰ ਕਈ ਦਿਨਾ ਤੋਂ ਬੰਦ ਹੈ ਅਤੇ ਦੋਸ਼ੀਆਨ ਦੇ ਫੋਨ ਨੰਬਰ ਵੀ ਬੰਦ ਆ ਰਹੇ ਸੀ, ਇਸ ਤਰਾਂ ਦੋਸ਼ੀਆਨ ਨੇ ਜਾਅਲੀ ਕੰਪਨੀ ਬਣਾ ਕੇ ਮੁਦਈ ਨਾਲ 5,20,000 ਰੁਪਏ ਦੀ ਠੱਗੀ ਮਾਰੀ।