ਕਸਬਾ ਮਹਿਲ ਕਲਾਂ ਨੇ ਕੋਵਿਡ-19 ਤੋਂ ਲੋਕਾਂ ਨੂੰ ਬਚਾਉਣ ਦਾ ਚੁੱਕਿਆਂ ਜਿੰਮਾ
ਗੁਰਸੇਵਕ ਸਿੰਘ ਸਹੋਤਾ’, ਮਹਿਲ ਕਲਾਂ 20 ਮਈ 2021
ਕੋਵਿਡ-19 ਦੀ ਦੂਜੀ ਲਹਿਰ ਨੇ ਆਮ ਲੋਕਾਂ ’ਚ ਸਹਿਮ ਦਾ ਮਾਹੌਲ ਪੈਂਦਾ ਹੋ ਚੁੱਕਾ ਹੈ। ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ’ਚ ਆਮ ਲੋਕ ਘਰਾਂ ’ਚ ਕੈਦ ਹੋ ਕੇ ਰਹਿ ਚੁੱਕੇ ਹਨ ਉਥੇ ਜਿਲ੍ਹਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਦੇ ਨੌਜਵਾਨ ਪਿੰਡ ਦੇ ਲੋਕਾਂ ਨੂੰ ਇਸ ਮਹਾਂਮਾਰੀ ’ਤੋ ਬਚਾਉਣ ਲਈ ਅੱਗੇ ਆਏ ਹਨ। ਇਸ ਪ੍ਰਤੀਨਿਧੀ ਵੱਲੋਂ ਜਦੋਂ ਰਾਤ 8 ਵਜੇਂ ਮਹਿਲ ਕਲਾਂ ਦਾ ਦੌਰਾਂ ਕੀਤਾ ਤਾਂ ਵਰਦੀਆਂ ’ਚ ਤਾਇਨਾਤ 5 ਦੇ ਕਰੀਬ ਨੌਜਵਾਨ ਮਹਿਲ ਕਲਾਂ-ਸਹਿਜੜਾ Çਲੰਕ ਸੜ੍ਹਕ ਤੇ ਰਾਤ ਨੂੰ ਪਹਿਰਾ ਦੇ ਰਹੇ ਸਨ। ਇਨ੍ਹਾਂ ਨੌਜਵਾਨਾਂ ਦੀ ਹੌਸ਼ਲਾਂ ਅਫ਼ਸਾਈ ਤੇ ਕੁਝ ਜ਼ਰੂਰੀ ਹਦਾਇਤਾਂ ਦੇਣ ਲਈ ਮਹਿਲ ਕਲਾਂ ਦੇ ਸਰਪੰਚ ਬਲੌਰ ਸਿੰਘ ਤੋਤੀ ਵੀ ਮੌਜੂਦ ਸਨ। ਇਸ ਮੌਕੇ ਨੌਜਵਾਨ ਸਤਨਾਮ ਸਿੰਘ,ਅਰਸਦੀਪ ਸਿੰਘ,ਅਮਨਪ੍ਰੀਤ ਸਿੰਘ ਤੇ ਹਰਮਨਪ੍ਰੀਤ ਸਿੰਘ ਵਾਸੀ ਮਹਿਲ ਕਲਾਂ ਨੇ ਦੱਸਿਆਂ ਕਿ ਸਾਰੇ ਨੌਜਵਾਨਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ’ਚੋ ਭਾਰਤੀ ਫੌਜ ਦੇ ਸੇਵਾਮੁਕਤ ਭੀਮ ਸਿੰਘ ਪਾਸੋਂ 4 ਸਾਲ ਦੀ ਸਕਿਊਰਟੀ ਦੀ ਟ੍ਰੇਨਿੰਗ ਹਾਸ਼ਲ ਕੀਤੀ ਹੋਈ ਹੈ। ਜਿਨ੍ਹਾਂ ’ਚੋ 20 ਵਿਦਿਆਰਥੀਆਂ ਵੱਲੋਂ ਕੋਰੋਨਾ ਮਹਾਂਮਾਰੀ ’ਚ ਰਾਤ ਨੂੰ ਪਹਿਰਾ ਦੇਣ ਦਾ ਫ਼ੈਸ਼ਲਾਂ ਕੀਤਾ ਹੈ। ਉਨ੍ਹਾਂ ਦੱਸਿਆਂ ਕਿ ਪਹਿਰੇ ਤੇ ਤਾਇਨਾਤ ਨੌਜਵਾਨਾਂ ਕੋਲ ਸਨਾਖਤੀ ਕਾਰਡ,ਵਰਦੀ,ਰੇਡੀਅਮ ਸੋਟੀਆਂ ਤੇ ਬੈਟਰੀ ਦਾ ਵਿਸ਼ੇਸ਼ ਪ੍ਰਬੰਧ ਹੈ। ਸਾਡੇ ਵੱਲੋਂ ਰਾਤ ਨੂੰ ਗਸਤ ਦੌਰਾਨ ਪਿੰਡ ’ਚੋ ਲੰਘਣ ਵਾਲੇ ਸੱਕੀ ਵਾਹਨਾਂ ਦੀ ਲਿਸਟ ਤਿਆਰ ਕੀਤੀ ਜਾਂਦੀ ਹੈ। ਇਸ ਮੌਕੇ ਮਹਿਲ ਕਲਾਂ ਦੇ ਸਰਪੰਚ ਬਲੌਰ ਸਿੰਘ ਤੋਤੀ ਨੇ ਦੱਸਿਆ ਕਿ ਕੋਵਿਡ-19 ਸਬੰਧੀ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਆਪੋਂ ਆਪਣੇ ਪਿੰਡਾਂ ’ਚ ਰਾਤ ਨੂੰ ਠੀਕਰੀ ਪਹਿਰੇ ਲਗਾਉਣ ਦੇ ਹੁਕਮ ਦਿੱਤੇ ਗਏ ਸਨ। ਸਕਿਊਰਟੀ ਦੀ ਵਿਸ਼ੇਸ਼ ਟ੍ਰੇਨਿੰਗ ਹਾਸਲ ਕਰ ਚੁੱਕੇ ਪਿੰਡ ਦੇ 20 ਨੌਜਵਾਨ ਗ੍ਰਾਮ ਪੰਚਾਇਤ ਨੂੰ ਸਹਿਯੋਗ ਦੇਣ ਲਈ ਅੱਗੇ ਆਏ ਹਨ। ਟ੍ਰੇਨਿੰਗ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਸਿਕਊਰਟੀ ਕਿੱਟਾ ਵੀ ਗ੍ਰਾਮ ਪੰਚਾਇਤ ਵੱਲੋਂ ਮੁਹੱਈਆਂ ਕਰਵਾਈਆਂ ਗਈਆਂ ਸਨ।
ਹੋਰਨਾਂ ਪਿੰਡਾਂ ਦੇ ਨੌਜਵਾਨ ਵੀ ਅੱਗੇ ਆਉਣ-ਐਸਐਚਓ ਮਹਿਲ ਕਲਾਂ , ਇਸ ਮੌਕੇ ਵਿਸ਼ੇਸ਼ ਤੌਰ ਪੁੱਜੇ ਐਸਐਚਓ ਮਹਿਲ ਕਲਾਂ ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਨੌਜਵਾਨ ਪਹਿਰਾ ਦੇਣ ਲਈ ਅੱਗੇ ਆਏ ਹਨ। ਇਨ੍ਹਾਂ ਨੌਜਵਾਨਾਂ ਨੂੰ ਰਾਤ ਨੂੰ ਪਹਿਰੇ ਸਮੇਂ ਵਰਤੀਆਂ ਜਾਣ ਵਾਲੀਆਂ ਜਰੂਰੀ ਸਾਵਧਾਨੀਆਂ ਲਈ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਗ੍ਰਾਮ ਪੰਚਾਇਤ ਤੇ ਇਨ੍ਹਾਂ ਨੌਜਵਾਨਾਂ ਦੀ ਸਲਾਘਾ ਕਰਦਿਆਂ ਹੋਰਨਾਂ ਪਿੰਡਾਂ ਦੇ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ।
Advertisement