ਵਰਜਿਤ ਖੇਤਰਾਂ ਵਿਚ ਸੈਂਪਿਗ ਕਰਨ ਅਤੇ ਲੋਕਾਂ ਦਾ ਆਵਾਗਮਨ ਨਿਯੰਤਰਿਤ ਕਰਨ ਦੇ ਹੁਕਮ
ਲੋਕਾਂ ਨੂੰ ਇਕਾਂਤਵਾਸ ਅਤੇ ਹੋਰ ਡਾਕਟਰੀ ਸਲਾਹਾਂ ਦੀ ਪਾਲਣਾ ਦੀ ਅਪੀਲ
ਬੀ ਟੀ ਐਨ , ਅਬੋਹਰ / ਫਾਜ਼ਿਲਕਾ 21 ਮਈ 2021
ਕੋਵਿਡ ਦੇ ਮਾਮਲੇ ਕੁਝ ਪਿੰਡਾਂ ਅਤੇ ਸ਼ਹਿਰਾਂ ਦੇ ਕੁਝ ਖਾਸ ਇਲਾਕਿਆਂ ਵਿਚ ਵੱਧਣ ਦੇ ਮੱਦੇਨਜਰ ਇੰਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਰਜਿਤ ਖੇਤਰ ਐਲਾਣਿਆਂ ਜਾਂਦਾ ਹੈ। ਇਸੇ ਲੜੀ ਵਿਚ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀ ਹਰੀਸ਼ ਨਾਇਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਅਬੋਹਰ ਉਪਮੰਡਲ ਦੇ ਵੀ ਕਈ ਪਿੰਡਾਂ ਨੂੰ ਵਰਜਿਤ ਖੇਤਰ ਐਲਾਣਿਆਂ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਐਸ.ਡੀ.ਐਮ. ਅਬੋਹਬ ਸ੍ਰੀ ਸਾਗਰ ਸੇਤੀਆ ਆਈਏਐਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਬੋਹਰ ਉਪਮੰਡਲ ਦੇ 24 ਪਿੰਡਾਂ ਨੂੰ ਕੋਨਟੇਨਮੈਂਟ ਜਾਂ ਮਾਇਕ੍ਰੋ ਕੋਨਟੇਨਮੈਂਟ ਜੋਨ ਐਲਾਣਿਆ ਗਿਆ ਹੈ। ਇੰਨਾਂ ਪਿੰਡਾਂ ਵਿਚ ਸਿਹਤ ਵਿਭਾਗ ਨੂੰ ਸਾਰੇ ਲੋਕਾਂ ਦੇ ਨਮੂਨੇ ਲੈ ਕੇ ਕੋਵਿਡ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ ਅਤੇ ਨਾਲ ਦੀ ਨਾਲ ਇੰਨਾਂ ਪਿੰਡਾਂ ਦੀ ਆਵਾਜਾਈ ਨਿਯੰਤਰਿਤ ਕੀਤੀ ਜਾ ਰਹੀ ਹੈ ਤਾਂ ਜੋ ਇੰਨਾਂ ਪਿੰਡਾਂ ਤੋਂ ਨਾ ਤੋਂ ਕੋਈ ਖਾਸ ਕਾਰਨ ਤੋਂ ਬਿਨਾਂ ਪਿੰਡ ਤੋਂ ਬਾਹਰ ਜਾਵੇ ਅਤੇ ਨਾ ਹੀ ਕੋਈ ਬਾਹਰੋ ਨਵਾਂ ਵਿਅਕਤੀ ਪਿੰਡ ਵਿਚ ਬਿਨਾ ਕਾਰਨ ਤੋਂ ਆਵੇ।
ਉਨਾਂ ਨੇ ਇੰਨਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਲੋਕ ਪਾਜਿਟਿਵ ਆਏ ਹਨ ਉਹ ਜੇਕਰ ਘਰੇਲੂ ਇਕਾਂਤਵਾਸ ਵਿਚ ਹਨ ਤਾਂ ਆਪਣੇ ਪਰਿਵਾਰ ਤੋਂ ਪੂਰੀ ਤਰਾਂ ਨਾਲ ਅੱਲਗ ਰਹਿਣ ਅਤੇ ਉਨਾਂ ਦੇ ਪਰਿਵਾਰਕ ਮੈਂਬਰ ਵੀ ਪੂਰੀ ਸਾਵਧਾਨੀ ਰੱਖਣ। ਉਨਾਂ ਨੇ ਅਪੀਲ ਕੀਤੀ ਕਿ ਜਦ ਸਿਹਤ ਵਿਭਾਗ ਦੀ ਟੀਮ ਆਵੇ ਤਾਂ ਸਾਰੇ ਲੋਕ ਟੈਸਟਿੰਗ ਜਰੂਰ ਕਰਵਾਉਣ। ਉਨਾਂ ਨੇ ਬਾਕੀ ਸਬੰਧਤ ਵਿਭਾਗਾਂ ਨੂੰ ਵੀ ਹਦਾਇਤ ਕੀਤੀ ਕਿ ਇੰਨਾਂ ਪਿੰਡਾਂ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ ਪਰ ਆਵਾਗਮਨ ਨੂੰ ਕੰਟਰੋਲ ਕੀਤਾ ਜਾਵੇ।
ਸ੍ਰੀ ਸਾਗਰ ਸੇਤੀਆ ਨੇ ਅਪੀਲ ਕੀਤੀ ਕਿ ਸਾਰੇ ਲੋਕ ਮਾਸਕ ਪਾ ਕੇ ਰੱਖਣ, ਦੋ ਗਜ ਦੀ ਦੂਰੀ ਦੇ ਨਿਯਮ ਦਾ ਪਾਲਣ ਕੀਤਾ ਜਾਵੇ ਅਤੇ ਵਾਰ ਵਾਰ ਹੱਥ ਸਾਬਣ ਨਾਲ ਧੋਤੇ ਜਾਣ।
ਜਿੰਨਾਂ ਪਿੰਡਾਂ ਨੂੰ ਕੋਨਟੇਨਮੈਂਟ ਖੇਤਰ ਐਲਾਣਿਆ ਗਿਆ ਹੈ ਉਨਾਂ ਦੀ ਸੂਚੀ ਨਿਮਨ ਅਨੁਸਾਰ ਹੈ: ਵਰਿਆਮਖੇੜਾ, ਜੰਡਵਾਲਾ ਹਨੂੰਵੰਤਾ, ਨਿਹਾਲ ਖੇੜਾ, ਖੂਈਆਂ ਸਰਵਰ, ਸੀਡ ਫਾਰਮ ਪੱਕਾ, ਸੱਯਦਵਾਲਾ, ਚੂਹੜੀਵਾਲਾ ਧੰਨਾ, ਰਾਏ ਪੁਰਾ, ਬਜੀਦਪੁਰ ਭੋਮਾ, ਪੰਜਕੋਸੀ, ਰੁਹੇੜਿਆਂ ਵਾਲੀ, ਅਮਰ ਪੁਰਾ ਅਤੇ ਢੀਂਗਾਂਵਾਲੀ।