ਸਾਥੀ ਭਾਨ ਸਿੰਘ ਸੰਘੇੜਾ ਦੀ ਮੌਤ ਤੇ  ਪਾਸਲਾ ਅਤੇ ਸੂਬਾਈ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ 

Advertisement
Spread information

ਪਿਆਰ ਕਰਨ ਵਾਲੇ ਸਾਥੀ ਭਾਨ ਸਿੰਘ ਸੰਘੇੜਾ ਬਹੁਤ ਹੀ ਦਲੇਰ ਅਤੇ ਬੇਬਾਕ ਆਗੂ ਸਨ- ਆਰ.ਐਮ.ਪੀ.ਆਈ

ਗੁਰਸੇਵਕ ਸਿੰਘ ਸਹੋਤਾ,  ਮਹਿਲ ਕਲਾਂ 12 ਮਈ 2021
                  ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਬਰਨਾਲਾ ਜਿਲ੍ਹਾ ਇਕਾਈ ਦੇ ਸਾਬਕਾ ਪ੍ਰਧਾਨ ਅਤੇ ਭਾਰੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਜਿਲ੍ਹਾ ਕਮੇਟੀ ਦੇ ਮੈਂਬਰ ਸਾਥੀ ਭਾਨ ਸਿੰਘ ਸੰਘੇੜਾ ਸਦੀਵੀਂ ਵਿਛੋੜਾ ਦੇ ਗਏ ਹਨ। ਕਿਰਤੀਆਂ ਦੇ ਸੂਹੇ ਪਰਚਮ ਨੂੰ ਆਪਣੇ ਸਵਾਸਾਂ ਤੋਂ ਵੀ ਵੱਧ ਪਿਆਰ ਕਰਨ ਵਾਲੇ ਸਾਥੀ ਭਾਨ ਸਿੰਘ ਸੰਘੇੜਾ ਬਹੁਤ ਹੀ ਦਲੇਰ ਅਤੇ ਬੇਬਾਕ ਆਗੂ ਸਨ ਜਿਹੜੇ ਕਿਸੇ ਵੀ ਬੇਇਨਸਾਫ਼ੀ ਜਾਂ ਧੱਕੇ ਖਿਲਾਫ਼ ਇਕੱਲੇ ਹੀ ਡਟ ਜਾਂਦੇ ਸਨ। ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਘੋਲਾਂ ਤੋਂ ਇਲਾਵਾ ਉਨ੍ਹਾਂ ਨੇ ਭੱਠਾ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਲਈ ਵੀ ਅਨੇਕਾਂ ਜਾਨ ਹੂਲਵੇਂ ਸੰਘਰਸ਼ਾਂ ਦੀ ਸੁਯੋਗ ਅਗਵਾਈ ਕੀਤੀ।
                  ਸਾਥੀ ਭਾਨ ਸਿੰਘ ਸੰਘੇੜਾ ਦੇ ਵਿਛੋੜੇ ‘ਤੇ ਆਰ ਐਮ ਪੀ ਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ,  ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਪ੍ਰਧਾਨ ਤੇ ਸਕੱਤਰ ਸਾਥੀ ਦਰਸ਼ਨ ਨਾਹਰ ਤੇ ਗੁਰਨਾਮ ਸਿੰਘ ਦਾਊਦ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਮੀਤ ਪ੍ਰਧਾਨ ਸਾਥੀ ਮਲਕੀਤ ਸਿੰਘ ਵਜੀਦ ਕੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾਈ ਆਗੂਆਂ ਕਰਮਜੀਤ ਸਿੰਘ ਬੀਹਲਾ ਤੇ ਅਨਿਲ ਕੁਮਾਰ, ਸੀਟੀਯੂ ਪੰਜਾਬ ਦੇ ਮੀਤ ਪ੍ਰਧਾਨ ਦੇਵ ਰਾਜ ਵਰਮਾ,  ਨੇ ਸਾਥੀ ਭਾਨ ਸਿੰਘ ਸੰਘੇੜਾ ਦੇ ਵਿਛੋੜੇ ਨੂੰ ਪਾਰਟੀ ਅਤੇ ਕਿਰਤੀ ਲਹਿਰ ਲਈ ਕਦੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਕਰਾਰ ਦਿੱਤਾ ਹੈ।
Advertisement
Advertisement
Advertisement
Advertisement
Advertisement
error: Content is protected !!