ਜ਼ਿਲ੍ਹੇ ਸੰਗਰੂਰ ਵਿੱਚ ਕੋਰੋਨਾ ਨਾਲ 14 ਮੌਤਾਂ 156 ਨਵੇਂ ਕੇਸ ਆਏ 

Advertisement
Spread information

ਸੰਗਰੂਰ  ਨਿਵਾਸੀ ਕੋਰੋਨਾ ਨਿਯਮਾਂ ਦਾ ਆਪਣੀ ਜ਼ਿੰਦਗੀ ਵਿੱਚ ਪਾਲਣ ਕਰਨ  -ਰਾਮਵੀਰ

ਹਰਪ੍ਰੀਤ ਕੌਰ , ਸੰਗਰੂਰ 9 ਮਈ  2021
             ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਬਲਾਕਾਂ ਵਿਚ ਕੋਰੋਨਾ ਲਾਗ ਨਾਲ 14 ਲੋਕਾਂ ਦੀ ਮੌਤ ਹੋ ਗਈ ਹੈ,  ਜਿਸ ਨਾਲ ਹੁਣ ਤੱਕ ਜ਼ਿਲ੍ਹੇ ਵਿੱਚ 481 ਲੋਕਾਂ ਦੀ ਮੌਤ ਹੋ ਚੁੱਕੀ ਹੈ ।  ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿਚੋਂ 156 ਨਵੇਂ ਕੇਸ ਆਏ ਹਨ, ਜਿਸ ਨਾਲ ਜ਼ਿਲ੍ਹੇ ਵਿੱਚ ਹੁਣ ਤਕ 11034 ਕੋਰੋਨਾ  ਲਾਗ ਦੀ ਮਾਮਲੇ ਸਾਹਮਣੇ ਆਏ ।
                 ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸੰਗਰੂਰ ਵਿੱਚ 36,  ਧੂਰੀ ਵਿੱਚ 20,  ਲੌਂਗੋਵਾਲ ਵਿੱਚ 15, ਸੁਨਾਮ ਵਿੱਚ 20, ਮਲੇਰਕੋਟਲਾ ਵਿੱਚ 9 , ਭਵਾਨੀਗੜ੍ਹ ਵਿੱਚ 8 , ਮੂਨਕ ਵਿੱਚ 5 , ਸ਼ੇਰਪੁਰ ਵਿੱਚ 15 , ਅਮਰਗਡ਼੍ਹ ਵਿਚ 3, ਕੋਹਰੀਆ ਵਿੱਚ 22 ,  ਅਹਿਮਦਗੜ੍ਹ ਵਿੱਚ  1 ਅਤੇ ਫਤਿਹਗੜ੍ਹ ਪੰਜਗਰਾਈਆਂ ਵਿਚ 2 ਨਵੀਂ ਕੋਰੋਨਾ ਲਾਗ ਦੇ ਮਾਮਲੇ ਸਾਹਮਣੇ ਆਏ ਹਨ।
            ਜ਼ਿਲ੍ਹੇ ਵਿਚ ਕੁਲ ਸਰਗਰਮ ਕੇਸ 1798 ਹਨ । ਜਦਕਿ ਲੜੀਵਾਰ ਸੰਗਰੂਰ ਵਿੱਚ 342, ਮਲੇਰਕੋਟਲਾ ਚ 167, ਧੂਰੀ ਵਿਚ 195 , ਸੁਨਾਮ ਵਿੱਚ 236, ਕੋਹਰੀਆ ਵਿੱਚ 127, ਭਵਾਨੀਗੜ੍ਹ ਵਿੱਚ 98, ਲੌਂਗੋਵਾਲ ਵਿੱਚ 171, ‘ਅਮਰਗਡ਼੍ਹ ਵਿਚ 59, ਮੂਨਕ ਵਿੱਚ 110, ਸ਼ੇਰਪੁਰ 156, ਫਤਿਹਗੜ੍ਹ ਪੰਜਗਰਾਈਆਂ ਵਿਚ 79, ਅਹਿਮਦਗਡ਼੍ਹ ਵਿਚ 58 ਕੁੱਲ ਸਰਗਰਮ ਮਾਮਲੇ ਹਨ  ਡਿਪਟੀ ਕਮਿਸ਼ਨਰ ਸੰਗਰੂਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ  ਬੇਸ਼ੱਕ ਦੀ ਜ਼ਿਲ੍ਹੇ ਵਿੱਚ ਪਹਿਲਾਂ ਨਾਲੋਂ ਕੋਰੂਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਘਟੀ ਹੈ  । ਪਰ ਸਾਨੂੰ ਇਸ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਲਈ ਆਪਸ ਵਿਚ ਸਹਿਯੋਗ ਕਰਨ ਦੀ ਪੂਰੀ ਲੋੜ ਹੈ  । ਕੋਰੋਨਾ ਮਹਾਂਮਾਰੀ ਨਾਲ ਸਬੰਧਤ ਨਿਯਮਾਂ ਦੀ ਪਾਲਣਾ ।
Advertisement
Advertisement
Advertisement
Advertisement
Advertisement
error: Content is protected !!