ਲੌਕਡਾਊਨ ਵਿਰੁੱਧ ਰੋਹ,ਵਪਾਰੀਆਂ ਤੇ ਪ੍ਰਸ਼ਾਸ਼ਨ ਦਰਮਿਆਨ ਵਧਿਆ ਟਕਰਾਅ

Advertisement
Spread information

https://www.facebook.com/barnalatoday/videos/1403592593333980/

ਮਾਹੌਲ ‘ਚ ਤਲਖੀ- ਬਰਨਾਲਾ ਦੇ ਸਦਰ ਬਜਾਰ ‘ਚ ਧਰਨੇ ਤੇ ਬੈਠੇ ਦੁਕਾਨਦਾਰ, ਭਾਰੀ ਸੰਖਿਆ ਵਿੱਚ ਪੁਲਿਸ ਤਾਇਨਾਤ,


ਹਰਿੰਦਰ ਨਿੱਕਾ/ ਰਘਬੀਰ ਹੈਪੀ, ਬਰਨਾਲਾ 4 ਮਈ 2021

Advertisement

  ਪੰਜਾਬ ਸਰਕਾਰ ਦੁਆਰਾ 15 ਮਈ ਤੱਕ ਲੌਕਡਾਊਨ ਵਧਾਉਣ ਅਤੇ ਬਾਜਾਰ ਬੰਦ ਰੱਖਣ ਲਈ ਜਾਰੀ ਕੀਤੀਆਂ ਪਾਬੰਦੀਆਂ ਤੋਂ ਖਫਾ ਵਪਾਰੀਆਂ ਵਿੱੱਚ ਕਾਫੀ ਰੋਹ ਫੈਲ ਗਿਆ ਹੈ। ਵਪਾਰੀ ਆਗੂਆਂ ਦੇ ਸੱਦੇ ਤੇ  ਸੈਂਕੜੇ ਦੁਕਾਨਦਾਰਾਂਂ ਨੇ ਸਦਰ ਬਾਜਾਰ ਵਿੱਚ ਇਕੱਠੇ ਹੋ ਕੇ ਰੋਸ ਧਰਨਾ ਸੁਰੂ ਕਰ ਦਿੱਤਾ ਹੈ। ਵਪਾਰੀ ਆਗੂਆਂ ਨੇ ਪ੍ਰਸ਼ਾਸਨ  ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਵਪਾਰੀਆਂ ਦੀ ਮੰਗ ਮੁਤਾਬਕ ਸਵੇਰੇ  9 ਤੋਂ  2 ਵਜੇ ਤੱਕ ਦੁਕਾਨਾਂ ਖੋਲਣ ਦੀ ਮੰਗ ਨਾ ਮੰਨੀ ਅਤੇ ਕੋਈ ਵੱਡੇ ਅਧਿਕਾਰੀ ਨੇ ਧਰਨੇ ਤੇ ਪਹੁੰੰਚ ਕੇ ਮੰਗ ਪੱਤਰ ਨਾ ਲਿਆ, ਫਿਰ ਉਹ ਅਗਲੇ ਸਖਤ ਐਕਸ਼ਨ ਦਾ ਐਲਾਨ ਕਰਨਗੇ। ਜਿਸ ਤੋਂ ਬਾਅਦ ਪੈਦਾ ਹੋਣ ਵਾਲੇ ਹਾਲਤ ਦੀ ਜਿੰੰਮੇਵਾਰੀ ਸਰਕਾਰ ਅਤੇ ਪ੍ਰਰਸ਼ਾਸਨ ਦੀ ਹੋਵੇਗੀ। ਵਪਾਰੀਆਂ ਦੇ ਪ੍ਰਦਰਸ਼ਨ ਨਾਲ ਨਜਿੱਠਣ ਲਈ, ਸਦਰ ਬਾਜਾਰ ਨੂੰ ਪੁਲਿਸ ਛਾਉਣੀ ਵਿੱੱਚ ਬਦਲ ਦਿੱਤਾ ਗਿਆ ਹੈ। ਜਿਸ ਨੇ ਵਪਾਰੀਆਂ ਦੇ ਰੋਹ ਨੂੰ ਹੋਰ ਪਰਚੰਡ ਕਰ ਦਿੱਤਾ ਹੈ। ਮਾਹੌਲ ਬੇਹੱਦ ਤਣਾਅਪੂਰਨ ਤੇ ਹਾਲਤ ਟਕਰਾਅ ਵਾਲੇ ਬਣੇ ਹੋਏ ਹਨ। ਨਾ ਵਪਾਰੀ ਆਪਣੀਆਂ ਦੁਕਾਨਾਂ ਖੋਹਲਣ ਦੀ ਮੰਗ ਤੋਂ ਪਿੱਛੇ ਹਟਣ ਲਈ ਤਿਆਰ ਹਨ ਅਤੇ ਨਾ ਹੀ ਪਰਸ਼ਾਸਨ ਸਰਕਾਰ ਵੱਲੋਂ ਜਾਰੀ ਲੌਕਡਾਊਨ ਦੀਆਂ ਸਰਤਾਂਂ ਨੂੰ ਥੋੜ੍ਹਾ ਜਿਹਾ ਨਰਮ ਕਰਨ ਲਈ ਤਿਆਰ ਹੈ।

Advertisement
Advertisement
Advertisement
Advertisement
Advertisement
error: Content is protected !!