82 ਵਰ੍ਹੇ ਪਹਿਲਾਂ ਚੜ੍ਹਿਆ ਕੰਮੀਆਂ ਦੇ ਵਿਹੜੇ ਦਾ ਸੂਰਜ ”ਸੰਤ ਰਾਮ ਉਦਾਸੀ”

Advertisement
Spread information

ਜਨਮ ਦਿਨ ਤੇ ਵਿਸ਼ੇਸ਼

ਪਰਦੀਪ ਕਸਬਾ , ਬਰਨਾਲਾ, 20 ਅਪ੍ਰੈਲ 2021 

Advertisement
———————
    ਕੰਮੀਆਂ ਦੇ ਵਿਹੜੇ  ਹਮੇਸ਼ਾ ਸੂਰਜ ਦੇ ਮੱਘਦਾ ਰਹਿਣ ਦੀ ਕਾਮਨਾ ਕਰਨ ਵਾਲੇ ਮਹਾਨ ਇੰਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਮਾਤਾ ਧੰਨ ਕੌਰ ਪਿਤਾ ਸਰਦਾਰ ਮਿਹਰ ਸਿੰਘ ਮਜ਼੍ਹਬੀ ਸਿੱਖਾਂ ਦੇ ਘਰ ਪਿੰਡ ਰਾਏਸਰ ਜ਼ਿਲ੍ਹਾ ਬਰਨਾਲਾ ਵਿਖੇ  ਹੋਇਆ | ਉਨ੍ਹਾਂ ਦੇ ਦਾਦਾ ਜੀ ਦਾ ਨਾਮ ਸੁਰਮੁੱਖ ਸਿੰਘ ਸੀ | ਪਰਿਵਾਰ ਦਾ ਮੁੱਖ ਧੰਦਾ ਦਿਹਾੜੀ ਜਾਂ ਸੀਰ ਕਰਨਾ ਸੀ | ਬਰਤਾਨਵੀ ਰਾਜ ਸਮੇਂ ਰਾਏਸਰ ਪਿੰਡ ਅੱਧਾ ਮਹਾਰਾਜਾ ਪਟਿਆਲੇ ਦੇ ਰਾਜ ਅਧੀਨ ਸੀ ਅਤੇ ਸੰਤ ਰਾਮ ਉਦਾਸੀ ਹੁਰਾਂ ਦਾ ਘਰ ਕਾਂਲਸਾ ਪੱਤੀ ਵਿੱਚ ਸਥਿਤ ਹੋਣ ਕਾਰਨ ਅੰਗਰੇਜ਼ੀ ਰਾਜ ਅਧੀਨ ਆਉਂਦਾ ਸੀ | ਜੋ 1857 ਤੋਂ ਪਹਿਲਾਂ ਮਾਲੇਰਕੋਟਲਾ ਦੀ ਹੇਠ ਸੀ |
ਸੰਤ ਰਾਮ ਉਦਾਸੀ ਵਿੱਚ ਕਲਾਕਾਰੀ ਦਾ ਮੁੱਢੋਂ ਹੀ ਸ਼ੌਂਕ ਸੀ | ਉਹ ਬਚਪਨ ਵਿੱਚ ਵੀ ਸ਼ਨੀਵਾਰ ਨੂੰ ਬਾਲ ਦਰਬਾਰ ਵਿੱਚ ਗਾਉਂਦਾ ਸੀ, ਫੇਰ ਹੌਲੀ ਹੌਲੀ ਧਾਰਮਿਕ ਸਟੇਜਾਂ ਤੇ ਵੀ ਗਾਉਣ ਲੱਗ ਪਿਆ | ਚੌਥੀ ਕਲਾਸ ਵਿੱਚ ਪੜ੍ਹਦੇ ਸਮੇਂ ਹੀ ਤੁਕਬੰਦੀ ਕਰਨ ਲੱਗ ਪਿਆ ਸੀ ਅਤੇ ਇਹ ਛੋਟਾ ਹੁੰਦਾ ਹੀ ਰੇਡੀਓ ਤੇ ਵੀ ਗਾ ਕੇ ਆਇਆ ਸੀ | ਬਖਤਗੜ੍ਹ ਪੜ੍ਹਦਿਆਂ ਭੰਗੜੇ ਦੀ ਟੀਮ ਵੀ ਤਿਆਰ ਕੀਤੀ | ਇਹ ਗੁਣ ਉਸ ਨੂੰ ਖ਼ੂਨ ਵਿੱਚੋਂ ਹੀ ਪ੍ਰਾਪਤ ਹੋਇਆ ਸੀ | ਉਨ੍ਹਾਂ ਦਾ ਬਾਬਾ ਕਾਹਲਾ ਸਿੰਘ ਗਵੱਈਆ ਸੀ ਤੇ ਮੁਸਲਮਾਨਾਂ ਦੀਆਂ ਮਹਿਫ਼ਲਾਂ ਵਿੱਚ ਗਾਉਂਦਾ ਸੀ  | ਸੰਤ ਰਾਮ ਉਦਾਸੀ ਦੀ ਨਾਟਕਾਂ ਵਿੱਚ ਵੀ ਦਿਲਚਸਪੀ ਸੀ ਪਰ ਨਾਮਧਾਰੀਆਂ ਦੇ ਪ੍ਰਭਾਵ ਕਾਰਨ ਉਹ ਨਾਟਕ ਛੱਡ ਕੇ ਕਵਿਤਾ ਵੱਲ ਝੁੱਕ ਗਿਆ |
ਸੰਤ ਰਾਮ ਤੋਂ ਸੰਤ ਰਾਮ ਉਦਾਸੀ ਕਿਵੇਂ ਬਣਿਆ ?
    ਸੰਤ ਰਾਮ ਦੇ ਕਕਰਿਆ ਦਾ ਇਲਾਜ ਕਰਵਾਉਣ ਲਈ ਉਸ ਦੀ ਮਾਂ ਉਸ ਨੂੰ ਸਾਧੂ ਈਸ਼ਰ ਦਾਸ ਉਦਾਸੀ ਦੇ ਡੇਰੇ ਪਿੰਡ ਮੂੰਮ ਲੈ ਗਈ ਸੀ | ਇਲਾਜ ਨਾਲ ਅੱਖਾਂ ਕੁਝ ਠੀਕ ਹੋਈਆਂ ਤਾਂ ਸੰਤ ਰਾਮ ਦਾ ਉਸ ਡੇਰੇ ਵਿੱਚ ਆਉਣ ਜਾਣ ਹੋ ਗਿਆ | ਉਹਦੇ ਦਾਦੇ ਨੇ ਉਸ ਨੂੰ ਉਦਾਸੀ ਕਹਿਣਾ ਸ਼ੁਰੂ ਕਰ ਦਿੱਤਾ ਜੋ ਸੰਤ ਰਾਮ ਦੇ ਨਾਲ ਤਖੱਲਸ ਵਾਂਗ ਹਮੇਸ਼ਾ ਲਈ ਜੁੜ ਗਿਆ |
ਸੰਤ ਰਾਮ ਉਦਾਸੀ ਦੀ ਪੜ੍ਹਾਈ ਤੇ ਸਮਾਜਿਕ ਜੀਵਨ ਸਫ਼ਰ
    ਡੇਰੇ ਦੇ ਸੰਤਾਂ ਦੀ ਰਾਇ ਨਾਲ ਉਦਾਸੀ ਨੂੰ ਰਾਏਸਰ ਸਕੂਲ ਵਿੱਚ ਦਾਖਲ ਕਰਵਾ ਦਿਤਾ | ਉਦਾਸੀ ਨੇ ਦਸਵੀਂ ਤੱਕ ਦੇ ਪੇਪਰ 1957 ਵਿੱਚ ਬਖਤਗੜ੍ਹ ਤੋਂ ਦਿੱਤੇ | ਪਿਤਾ ਜੀ ਦੀ ਮੌਤ ਤੋਂ ਲੱਗੇ ਸਦਮੇ ਕਾਰਨ ਉਦਾਸੀ ਦਸਵੀਂ ਵਿੱਚ ਫੇਲ੍ਹ ਹੋ ਗਿਆ | ਫਿਰ ਪ੍ਰਾਈਵੇਟ ਦਸਵੀਂ ਪਾਸ ਕਰਕੇ ਉਹ ਭੈਣੀ ਸਾਹਿਬ ਚਲਾ ਗਿਆ ਤੇ ਕੁਝ ਸਮਾਂ ਪੌਂਡਾਂ ਡੈਮ ਤੇ ਮੁਨਸ਼ੀ ਦੀ ਨੌਕਰੀ  ਕੀਤੀ |ਉਸ ਸਮੇਂ ਤੱਕ ਸਾਰਾ ਪਰਿਵਾਰ ਰਾਏਸਰ ਛੱਡ ਕੇ ਸਿਰਸੇ ਕੋਲ ਜਗਮਲੇਰੇ ਜਾ ਵੱਸਿਆ ਸੀ । ਪਰ ਸੰਤ ਰਾਮ ਉਦਾਸੀ ਨੇ ਖਾਲਸਾ ਸਕੂਲ ਬਖਤਗੜ੍ਹ ਦੇ ਹੈੱਡਮਾਸਟਰ ਬਲਵੰਤ ਸਿੰਘ ਰਾਹੀਂ ਜੇਬੀਟੀ ਵਿੱਚ ਦਾਖਲਾ ਲੈ ਲਿਆ | ਸਤੰਬਰ 1961ਵਿੱਚ ਬੀਹਲਾ ਪਿੰਡ ਵਿਖੇ ਪੱਕੀ ਸਰਕਾਰੀ ਨੌਕਰੀ ਮਿਲ ਗਈ|
ਕਮਿਊਨਿਸਟ ਲਹਿਰ ਵੱਲ ਝੁਕਾਅ 
    ਮਾਸਟਰ ਗੁਰਦਿਆਲ ਸਿੰਘ ਦੇ ਪ੍ਰਭਾਵ ਅਧੀਨ ਸੰਤ ਰਾਮ ਉਦਾਸੀ ਦਾ ਝੁਕਾਅ ਕਮਿਊਨਿਸਟ ਲਹਿਰ ਵੱਲ ਹੋ ਗਿਆ 1962 ਵਿੱਚ ਉਹ ਹਰਨਾਮ ਸਿੰਘ ਚਮਕ ਪ੍ਰਭਾਵ ਵਿੱਚ ਆ ਗਿਆ | 1969 ਤੱਕ ਉਦਾਸੀ ਸੀਪੀਐੱਮ ਨਾਲ ਹੀ ਰਿਹਾ | ਨਕਸਲਬਾੜੀ ਲਹਿਰ ਪ੍ਰਭਾਵ ਹੇਠ ਸੰਤ ਰਾਮ ਉਦਾਸੀ ਦੀ ਪਹਿਲੀ ਗ੍ਰਿਫ਼ਤਾਰੀ 11 ਜਨਵਰੀ 1971 ਨੂੰ ਹੋਈ ਭਾਵੇਂ ਉਹ ਪਾਰਟੀ ਦਾ ਕੁੱਲ ਵਕਤੀ ਨਹੀਂ ਸੀ ਪਰ ਸਾਰੇ ਵੱਡੇ ਵੱਡੇ ਨਕਸਲ ਲਾਈਟ ਬਾਬਾ ਬੂਝਾ ਸਿੰਘ, ਨਿਰੰਜਨ ਸਿੰਘ ਅਕਾਲੀ, ਲਾਲ ਸਿੰਘ , ਹਾਕਮ ਸਮਾਓ, ਬੇਅੰਤ ਸਿੰਘ ਮੂੰਮ ਆਉਂਦੇ ਸਨ | ਉਸ ਤੋਂ ਬਾਅਦ ਸੰਤ ਰਾਮ ਉਦਾਸੀ ਮੋਗਾ ਵਿਦਿਆਰਥੀ ਘੋਲ ਅਤੇ ਐਮਰਜੈਂਸੀ ਸਮੇਂ ਵੀ ਜੇਲ੍ਹ ਵਿੱਚ ਰਿਹਾ |
ਉਦਾਸੀ ਦੀ ਗ੍ਰਿਫਤਾਰੀ , ਪੁਲਿਸ ਤਸ਼ੱਦਦ ਤੇ ਮੁਅੱਤਲੀ ਦਾ ਸਫਰ
     ਸੰਤ ਰਾਮ ਉਦਾਸੀ ਦੀ ਪਹਿਲੀ ਗ੍ਰਿਫ਼ਤਾਰੀ 1971 ਵਿੱਚ ਹੋਈ | ਇਸ ਗ੍ਰਿਫ਼ਤਾਰੀ ਸਮੇਂ ਉਸ ਉੱਪਰ ਬਹਾਦਰ ਸਿੰਘ ਵਾਲਾ ਲੱਡਾ ਸਪੈਸ਼ਲ ਸਟਾਫ਼ ਨੇ ਬਹੁਤ ਤਸ਼ੱਦਦ ਕੀਤਾ | ਐੱਸਐੱਸਪੀ ਸੰਗਰੂਰ ਨੇ ਪੱਤਰ ਲਿਖ ਕੇ ਡੀਈਓ ਨੂੰ ਉਦਾਸੀ ਨੂੰ ਮੁਅੱਤਲ ਕਰਨ ਦੀ ਅਪੀਲ ਕਰਨ ਤੇ ਡੀਈਓ ਨੇ ਉਦਾਸੀ ਨੂੰ ਮੁਅੱਤਲ ਕਰ ਦਿੱਤਾ ਸੀ | ਤਸ਼ੱਦਦ ਦੇ ਬਾਵਜੂਦ ਉਦਾਸੀ ਨੇ ਆਪਣੇ ਕਿਸੇ ਸਾਥੀ ਜਾਂ ਪਾਰਟੀ ਦਾ ਪੱਤਾ ਜਾਂ ਭੇਦ ਨਾ ਦਿੱਤਾ | ਇਸ ਤੋਂ ਬਾਅਦ ਐਮਰਜੈਂਸੀ ਸਮੇਂ 7 ਅਗਸਤ 1975 ਨੂੰ ਉਦਾਸੀ ਨੂੰ ਫਿਰ ਗ੍ਰਿਫਤਾਰ ਕੀਤਾ ਗਿਆ | ਇਸ ਸਮੇਂ ਉਹ ਸਕੂਲ ਦੀ ਨੌਕਰੀ ਤੋਂ ਮੁਅੱਤਲ ਵੀ ਰਿਹਾ ਅਤੇ ਬਾਅਦ ਵਿੱਚ ਬਹਾਲ ਕਰ ਦਿੱਤਾ ਗਿਆ  |
ਸੰਤ ਰਾਮ ਉਦਾਸੀ ਦੀਆਂ ਰਚਨਾਵਾਂ ਨੂੰ ਬਹੁਤ ਪਿਆਰ ਮਿਲਿਆ
     ਇਹ ਅਜਿਹਾ ਕਵੀ ਜਿਸ ਦੀਆਂ ਰਚਨਾਵਾਂ ਨੇ ਜਿਉਂਦੇ ਜੀ ਰੱਜ ਕੇ ਪਿਆਰ ਲਿਆ  | ਉਦਾਸੀ ਦੀਆਂ ਲੱਗਭੱਗ ਸਾਰੀਆਂ ਮਹੱਤਵਪੂਰਨ ਰਚਨਾਵਾਂ ਹਨ | ਇਹ ਸਾਰੀਆਂ ਇਨਕਲਾਬੀ ਵਿਚਾਰਧਾਰਾ ਨੂੰ ਪ੍ਰਣਾਈਆਂ ਹੋਈਆਂ ਹਨ ਸਨ | ਪਹਿਲੀ ਪ੍ਰਕਾਸ਼ਿਤ ਪੁਸਤਕ 1971 ਵਿੱਚ ਲਹੂ ਭਿੱਜੇ ਬੋਲ , ਸੈਨਤਾਂ 1975 ਵਿੱਚ, ਚੌਂ ਨੁਕਰੀਆਂ, ਸੀਖਾਂ 1978 ਵਿੱਚ, ਲਹੂ ਤੋਂ ਲੋਹੇ ਤੱਕ 1979 ਵਿੱਚ, ਜੋਗੀ ਉੱਤਰ ਪਹਾੜੋਂ ਆਏ ਅਤੇ ਮੁਲਾਕਾਤ ਕਵਿਤਾਵਾਂ ਨੂੰ ਵੀ ਡਾ ਅਜਮੇਰ ਨੇ ਲਹੂ ਤੋਂ ਲੋਹੇ ਵਿੱਚ ਛਾਪੀ ਦਰਸਾਇਆ ਹੈ | ਇਨ੍ਹਾਂ ਤੋਂ ਇਲਾਵਾ ਉਦਾਸੀ ਦੀਆਂ ਵਸੀਅਤ  , ਕੰਮੀਆਂ ਦਾ ਵਿਹੜਾ, ਗੀਤਾਂ ਦੇ ਵਾਰਸ , ਮਾਂ ਧਰਤੀਏ , ਮੈਂ ਹਾਂ ਪੰਜਾਬ ਬੋਲਦਾ , ਕਿਸ ਨੂੰ ਵਤਨ ਕਹਾਂਗਾ, ਧਰਤੀ ਮਾਂ, ਮੀਂਹ ਵਰਸਾ ਦੇ ਜ਼ੋਰੋ ਜ਼ੋਰ , ਅਮਨ ਦੀ ਹੂਕ , ਸਾਮਰਾਜੀ ਜੰਗ, ਮੇਰਾ ਵਤਨ, ਇੱਕ ਤਾਅਾਨਾ, ਯਾਦ, ਜੋਗੀ ਉੱਤਰ ਪਹਾੜੋਂ ਆਏ, ਪ੍ਰਵਾਸੀ ਨੂੰ ਸ਼ਿਕਵਾ , ਬੋਲੀਆਂ, ਲੋਕ ਬੋਲੇ ਖੇਤ ਬੋਲੇ, ਕੰਮੀਆਂ ਦਾ ਵਿਹੜਾ ਭਾਗ ਪਹਿਲਾ ਲਿਖਾਰੀ ਸਭਾ ਬਰਨਾਲਾ 1987, ਉਦਾਸੀ ਦੀ ਮੌਤ ਪਿੱਛੋਂ ਛੱਪ ਚੁੱਕੀਆਂ ਹਨ | ਸੰਤ ਰਾਮ ਉਦਾਸੀ ਦੀਆਂ ਇਤਿਹਾਸਕ, ਮਿਥਿਹਾਸਕ ਕਵਿਤਾਵਾਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਾਧੋ ਦਾਸ ਬੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣ ਕੇ ਪੰਜਾਬ ਵੱਲ ਭੇਜਣਾ , ਮਾਤਾ ਗੁਜਰੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਪੇਸ਼ੀ , ਆਪਣੇ ਪੋਤਿਆਂ ਕੈਦ ਮਾਤਾ ਗੁਜਰੀ, ਰੰਗਰੇਟਾ ਗੁਰੂ ਕਾ ਬੇਟਾ , ਭਾਈ ਕਨ੍ਹਈਆ ਦੀ ਪੇਸ਼ੀ, ਭਗਤ ਰਵਿਦਾਸ ਨੂੰ , ਦੋ ਰਾਹ, ਦਿੱਲੀਏ ਦਿਆਲਾ ਵੇਖ ਦੇ ਸਿਰਲੇਖ ਅਧੀਨ ਛੱਪ ਚੁੱਕੀਆਂ ਹਨ| ਇੱਕ ਅੰਦਾਜ਼ੇ ਮੁਤਾਬਕ ਉਦਾਸੀ ਦੀਆਂ 194 ਕਵਿਤਾਵਾਂ ਆ ਚੁੱਕੀਆਂ ਹਨ  |
      ਸੰਤ ਰਾਮ ਉਦਾਸੀ ਪੇਂਡੂ ਦਲਿਤ ਗਰੀਬ ਘਰ ਵਿੱਚ ਪੈਦਾ ਹੋਇਆ ਪੜ੍ਹਿਆ | ਜਿਸ ਦਾ ਪਿਛੋਕੜ ਸਾਮਰਾਜੀ ਵਿਰੋਧ ਦੀ ਵੱਡੀ ਲਹਿਰ ਨਾਮਧਾਰੀ ਨਾਲ ਜੁੜਦਾ ਸੀ ਅਤੇ ਉਸ ਦੇ ਪਰਿਵਾਰਕ ਵਿਰਸੇ ਵਿੱਚ ਕਲਾਕਾਰੀ ਸੀ ਉਹ ਆਪਣੀ ਮਿਹਨਤ ਨਾਲ ਪੜ੍ਹਿਆ ਅਤੇ ਸਕੂਲ ਅਧਿਆਪਕਾ ਵਜੋਂ ਅੱਗੇ ਸਿੱਖਿਆ ਵੰਡਦਾ ਰਿਹਾ | ਨਕਸਲਬਾੜੀ ਲਹਿਰ ਤੋਂ ਪ੍ਰਭਾਵਿਤ ਹੋਇਆ ਜਿਸ ਦੇ ਸਿੱਟੇ ਵਜੋਂ ਉਸ ਦੀ ਨੌਕਰੀ , ਸਰੀਰਕ ਤਸ਼ੱਦਦ ਸਮੇਤ ਥਾਣਿਆਂ ਵਿੱਚ ਮਾਨਸਿਕ ਤੇ ਸਰੀਰਕ ਦੁੱਖ ਸਹਿਨ ਸਹਿਣੇ ਪਏ| ਉਸ ਨੂੰ ਜੇਲ੍ਹ ਯਾਤਰਾ ਵੀ ਕਰਨੀ ਪਈ ਪਰ ਉਹ ਸਦਾ ਅਡੋਲ ਰਿਹਾ ਆਪਣੇ ਕਾਵਿ ਅਤੇ ਕਰਮ ਨਾਲ ਲੋਕਾਂ ਨੂੰ ਚੇਤਨ ਕਰਦਾ ਰਿਹਾ |
ਇੱਕ ਮੁਸਾਫ਼ਰ ਦਾ ਅਕਾਲ ਚਲਾਣਾ
    ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੰਤ ਰਾਮ ਉਦਾਸੀ ਨੂੰ ਕਵੀ ਵਜੋਂ ਸੱਦਾ ਪੱਤਰ ਮਿਲਿਆ ਤੇ ਉਸ ਪ੍ਰੋਗਰਾਮ ਵਿੱਚ ਭਾਗ ਲੈਣ ਉਪਰੰਤ ਸੰਤ ਰਾਮ ਉਦਾਸੀ ਨੰਦੇੜ ਤੋਂ  ਵਾਪਸ ਆ ਰਹੇ ਸਨ | ਰਸਤੇ ਵਿੱਚ ਟਰੇਨ ਵਿੱਚ ਸੁੱਤੇ ਪਏ ਸਨ ਕਿ ਅਚਾਨਕ ਅਟੈਕ ਹੋ ਗਿਆ | ਅਟੈਕ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਪ੍ਰੋਫੈਸਰ ਬਲਕਾਰ ਸਿੰਘ ਨੇ ਉਨ੍ਹਾਂ ਨੂੰ ਗੱਡੀ ਬਦਲਣ ਲਈ ਕਿਹਾ ਤਾਂ ਉਸ ਸਮੇਂ ਸੰਤ ਰਾਮ ਉਦਾਸੀ ਆਪਣੀ ਜ਼ਿੰਦਗੀ ਦਾ ਸਫ਼ਰ ਮੁਕਾ ਚੁੱਕਾ ਸੀ | ਅਸਲ ਗੱਲ ਤਾਂ ਇਹ ਹੈ ਕਿ ਸੰਤ ਰਾਮ ਉਦਾਸੀ ਹੁਣ ਜਿਉਂਦਾ ਨਹੀਂ ਹੈ ਪਰ ਉਸ ਦਾ ਕਾਵਿ ਜਿਉਂਦਾ ਹੈ|
Advertisement
Advertisement
Advertisement
Advertisement
Advertisement
error: Content is protected !!