ਕੰਟਰੋਲ ਰੂਮ ਨੰਬਰ 81958-00389 ਅਤੇ 01672-239504 ’ਤੇ ਕੀਤਾ ਜਾ ਸਕਦਾ ਸੂਚਿਤ-ਡੀ.ਸੀ
ਪ੍ਰਦੀਪ ਕਸਬਾ, ਸੰਗਰੂਰ, 13 ਅਪ੍ਰੈਲ:2021
ਰੱਬੀ ਸੀਜ਼ਨ 2021-22 ਸ਼ੁਰੂ ਹੋ ਗਿਆ ਹੈ, ਸੀਜਨ ਦੌਰਾਨ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਪੰਜਾਬ ਰਾਜ ਦੇ ਕਿਸਾਨਾਂ ਦੀ ਫ਼ਸਲ ਐਮ.ਐਸ.ਪੀ. ਤੇ ਖਰੀਦ ਕੀਤੀ ਜਾਂਦੀ ਹੈ। ਸੀਜ਼ਨ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਬਾਹਰਲੇ ਰਾਜਾਂ ਤੋਂ ਸਸਤੇ ਭਾਅ ’ਤੇ ਕਣਕ ਲਿਆ ਕੇ ਸਰਕਾਰੀ ਖਰੀਦ ਏਜੰਸੀਆਂ ਨੂੰ ਐਮ.ਐਸ.ਪੀ. ਤੇ ਵੇਚਣ ਦੀ ਕੋਸ਼ਿਸ ਕੀਤੀ ਜਾਂਦੀ ਹੈ, ਅਜਿਹੀ ਗਲਤ/ਬੋਗਸ ਖਰੀਦ ਨੂੰ ਜ਼ਿਲਾ ਸੰਗਰੂਰ ਅੰਦਰ ਰੋਕਣ ਲਈ ਜ਼ਿਲਾ ਪੱਧਰ ’ਤੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ।
ਸ੍ਰੀ ਰਾਮਵੀਰ ਨੇ ਦੱਸਿਆ ਕਿ ਬਾਹਰਲੇ ਰਾਜਾਂ ਤੋਂ ਆ ਰਹੀ ਕਣਕ/ਬੋਗਸ ਖਰੀਦ ਸਬੰਧੀ ਕੰਟਰੋਲ ਰੂਮ ਨੰਬਰ 81958-00389 ’ਤੇ ਨਿਯੁਕਤ ਨੋਡਲ ਕਰਮਚਾਰੀ ਸ੍ਰੀ ਜਿਊਣ ਸਿੰਘ ਸੀਨੀਅਰ ਸਹਾਇਕ ਅਤੇ ਕੰਟਰੋਲ ਰੂਮ ਦੇ ਲੈਂਡਲਾਈਨ ਨੰਬਰ 01672-239504 ਤੇ ਸੂਚਨਾ ਦਿੱਤੀ ਜਾ ਸਕਦੀ ਹੈ।