ਰਘਵੀਰ ਹੈਪੀ ,ਹੰਡਿਆਇਆ 10 ਅਪ੍ਰੈਲ਼ 2021
ਬਰਨਾਲਾ-ਬਠਿੰਡਾ ਮੁੱਖ ਸੜ੍ਹਕ ਤੇ ਹੰਡਿਆਇਆ ਨੇੜੇ ਬਣੇ ਸੁਮਨ ਰਾਇਸ ਮਿੱਲ ਤੇ ਵਿੱਜੀਲੈਂਸ ਵਿਭਾਗ ਪੰਜਾਬ ਦੀ ਟੀਮ ਨੇ ਅਚਾਣਕ ਛਾਪਾ ਮਾਰਿਆ । ਪੜਤਾਲ ਲਈ ਪਹੁੰਚੀ ਟੀਮ ਨੇ ਰਾਇਸ ਮਿੱਲ ਵਿੱਚ ਪਈਆਂ ਹਜਾਰਾਂ ਕਣਕ ਦੀਆਂ ਬੋਰੀਆਂ ਸਬੰਧੀ ਮਿੱਲ ਮਾਲਿਕ ਨੂੰ ਰਿਕਾਰਡ ਪੇਸ਼ ਕਰਨ ਲਈ ਕਹਿ ਦਿੱਤਾ। ਜਾਦਕਾਰੀ ਮੁਤਾਬਿਕ ਜਦੋਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਉਕਤ ਮਿੱਲ ਦੇ ਮਾਲਕ ਦੀਆਂ ( ਕਣਕ ਦੀਆਂ ਭਰੀਆਂ ਹੋਈਆਂ ਬੋਰੀਆ) ਬੰਦ ਪਏ ਸੁਮਨ ਰਾਈਸ ਮਿਲ ਵਿੱਚ ਪਈਆਂ ਹਨ ਅਤੇ ਵਿਜੀਲੈਂਸ ਅਧਿਕਾਰੀਆਂ ਉਥੇ ਰੇਡ ਕੀਤੀ ਗਈ ਤਾਂ ਉੱਕਤ ਸੈਲਰ ਵਿੱਚ ਸੁਮਨ ਰਾਇਸ ਮਿੱਲ ਦੀਆਂ ਕਰੀਬ 5300 ਬੋਰੀਆਂ ਪਾਈਆਂ ਗਈਆਂ।
ਜਿਕਰਯੋਗ ਹੈ ਕਿ ਉਕਤ ਬੰਦ ਪਏ ਸੈਲਰ ਨੂੰ ਕਿਸਾਨ ਅਤੇ ਆੜ੍ਹਤੀਏ ਫੜ ਦੇ ਤੌਰ ਤੇ ਵਰਤ ਰਹੇ ਹਨ ਅਤੇ ਉਥੇ ਕਰੀਬ 25 ਤੋਂ 30 ਢੇਰੀਆਂ ਨਵੀਂ ਕਣਕ ਦੀਆਂ ਪਈਆਂ ਮਿਲੀਆਂ। ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਮਾਰਕੀਟ ਕਮੇਟੀ ਬਰਨਾਲਾ ਨੂੰ ਸੂਚਿਤ ਕੀਤਾ ਅਤੇ ਕਮੇਟੀ ਦੇ ਅਧਿਕਾਰੀਆਂ ਨੂੰ ਮੌਕੇ ਪਰ ਬੁਲਾਇਆ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਰਾਜਵੰਤ ਸਿੰਘ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਕਾਇਤ ਮਿਲੀ ਸੀ ਜਿਸਦੇ ਅਧਾਰ ਤੇ ਉੱਕਤ ਰਾਇਸ ਮਿੱਲ ਦੀ ਚੈਕਿੰਗ ਕੀਤੀ ਗਈ । ਜਿਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਕਤ ਰਾਇਸ ਮਿੱਲ ਦੇ ਕੁਝ ਕਣਕ ਦੇ 19-20 ਦੇ ਕਰੀਬ 5300 ਬੈਗ ਪਏ ਹਨ। ਜਿਸ ਬਾਰੇ ਸੁਮਨ ਰਾਇਸ ਮਿੱਲ ਦੇ ਮਾਲਕ ਤੋਂ ਇਸ ਕਣਕ ਦੀਆਂ ਬੋਰੀਆਂ ਦੇ ਖਰੀਦ ਫਰੋਖਤ ਬਾਰੇ ਰਿਕਾਰਡ ਮੰਗਿਆ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਤੋਂ ਵੀ ਇਸ ਫੜ੍ਹ ਬਾਰੇ ਰਿਕਾਰਡ ਮੰਗਿਆ ਗਿਆ ਹੈ ਕਿ ਇਸ ਦੀ ਮਨਜੂਰੀ ਹੈ ਜਾਂ ਨਹੀਂ ਅਤੇ ਰਿਕਾਰਡ ਦੇਖਣ ਤੋਂ ਬਾਅਦ ਹੀ ਅਗਲੀ ਕੋਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮਾਰਕਿਟ ਕਮੇਟੀ ਦੇ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕੋਵਿਡ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਕੁਝ ਸੈਲਰਾਂ ਨੂੰ ਫੜ੍ਹ ਦੇ ਰੂਪ ਵਿੱਚ ਵਰਤਣ ਲਈ ਮਨਜੂਰੀ ਦਿੱਤੀ ਗਈ ਹੈ। ਉਕਤ ਸੈਲਰ ਦੀ ਮਨਜੂਰੀ ਬਾਰੇ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ।
ਖਬਰ ਲਿਖੇ ਜਾਣ ਤੱਕ ਵਿਜੀਲੈਂਸ ਵਿਭਾਗ ਅਤੇ ਮਾਰਕਿਟ ਕਮੇਟੀ ਵੱਲੋਂ ਉਕਤ ਰਾਇਸ ਮਿੱਲ ੳਤੇ ਸੈਲਰ ਦੇ ਰਿਕਾਰਡ ਦੀ ਚੈਕਿੰਗ ਕੀਤੀ ਜਾ ਰਹੀ ਹੈ।