ਹਰਿੰਦਰ ਨਿੱਕਾ, ਬਰਨਾਲਾ 5ਅਪ੍ਰੈਲ 2021
ਸ਼ਹਿਰ ਦੇ ਕੱਚਾ ਕਾਲਜ ਰੋਡ ਤੇ ਪੈਂਦੀ ਗਲੀ ਨੰਬਰ 7 ਵਿੱਚ ਚੱਲ ਰਹੇ ਵਿਕਾਸ ਦੇ ਕੰਮ ਵਿੱਚ ਇਸਤੇਮਾਲ ਕੀਤੇ ਜਾ ਰਹੇ ਘਟੀਆ ਮੈਟੀਰੀਅਲ ਦੀ ਜਾਂਚ ਲਈ ਅੱਜ ਸਥਾਨਕ ਸਰਕਾਰਾਂ ਵਿਭਾਗ ਦੇ ਵਿਜੀਲੈਂਸ ਵਿੰਗ ਦੀ ਟੀਮ ਨੇ ਅਚਾਨਕ ਛਾਪਾ ਮਾਰਿਆ। ਵਿਜੀਲੈਂਸ ਟੀਮ ਦੇ ਅਧਿਕਾਰੀਆਂ ਨੂੰ ਮੌਕੇ ਤੇ ਪਹੁੰਚੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੇ ਦਿਖਾਇਆ ਕਿ ਵਿਕਾਸ ਕੰਮ ਵਿੱਚ ਵਧੀਆ ਕਵਾਲਿਟੀ ਦੇ ਘੱਗਰ ਸੈਂਡ ਦੇ ਨਾਮ ਤੇ ਰੇਤਾ ਅਤੇ ਗਿੱਲੀਆਂ ਇੰਟਰਲੌਕ ਟਾਈਲਾਂ ਵਰਤੀਆਂ ਜਾ ਰਹੀਆਂ ਹਨ। ਘਟੀਆ ਮੈਟੀਰੀਅਲ ਦੀ ਜਾਂਚ ਲਈ ਵਿਜੀਲੈਂਸ ਦੀ ਟੀਮ ਨੇ ਮੌਕੇ ਤੋਂ ਮੈਟੀਰੀਅਲ ਦੇ ਸੈਂਪਲ ਲੈਬਾਰਟਰੀ ਲੈ ਕੇ ਜਾਂਚ ਲਈ ਲੈ ਲਏ ਗਏ। ਵਿਜੀਲੈਂਸ ਟੀਮ ਵਿੱਚ 2 ਐਸ.ਡੀ.ਉ ਤੇ 2 ਜੇ.ਈ ਸ਼ਾਮਿਲ ਹਨ। ਇਸ ਸਬੰਧੀ ਨਗਰ ਕੌਂਸਲ ਦੇ ਈ.ਉ ਮਨਪ੍ਰੀਤ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਉਨ੍ਹਾਂ ਫੋਨ ਰਿਸੀਵ ਨਹੀਂ ਕੀਤਾ।